ਇਹ ਖ਼ਬਰ ਮੈਗੀ ਖਾਣ ਵਾਲਿਆਂ ਲਈ ਹੈ..

ss1

ਨਵੀਂ ਦਿੱਲੀ: ਹੁਣ ਬਾਜ਼ਾਰ ‘ਚ ਪੁਰਾਣੀ ਮੈਗੀ ਆਉਣੀ ਬੰਦ ਹੋ ਜਾਵੇਗੀ। ਨੈਸਲੇ ਇੰਡੀਆ ਨੇ ਮੈਗੀ ਨੂੰ ਹੋਰ ਹੈਲਦੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਨਵੀਂ ਮੈਗੀ ‘ਚ ਆਇਰਨ ਦੀ ਮਾਤਰਾ ਵਧਾਈ ਜਾਵੇਗੀ ਅਤੇ ਲੂਣ ਘੱਟ ਕੀਤਾ ਜਾਵੇਗਾ। ਮੈਗੀ ਨੂਡਲਜ਼ ਤੋਂ ਇਲਾਵਾ ਮੈਗੀ ਸੂਪ ਅਤੇ ਸੀਜਨਿੰਗ ਵਰਗੇ ਉਤਪਾਦਾਂ ‘ਚ ਵੀ ਇਹ ਬਦਲਾਅ ਕੀਤੇ ਜਾਣਗੇ।

ਇੱਕ ਅਖ਼ਬਾਰ ਦੇ ਅਨੁਸਾਰ ਨਵੀਂ ਮੈਗੀ ਅਗਲੇ ਕੁੱਝ ਹਫ਼ਤਿਆਂ ‘ਚ ਬਾਜ਼ਾਰ ‘ਚ ਆ ਜਾਵੇਗੀ। ਇਸ ਦੇ ਨਾਲ ਪੁਰਾਣੀ ਮੈਗੀ ਆਉਣੀ ਬੰਦ ਹੋ ਜਾਵੇਗੀ ਹਾਲਾਂਕਿ ਮਸਾਲਾ ਨੂਡਲਜ਼ ਅਤੇ ਦੂਜੇ ਉਤਪਾਦਾਂ ਦੇ ਮੁੱਲ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਨੈਸਲੇ ਨੇ ਫ਼ੈਸਲਾ ਕੀਤਾ ਹੈ ਕਿ ਉਹ ਮੈਗੀ ਨਾਲ ਜੁੜੇ ਸਾਰੇ ਉਤਪਾਦਾਂ ‘ਚ 2020 ਤੱਕ 10 ਫ਼ੀਸਦੀ ਤੱਕ ਲੂਣ ਘੱਟ ਕਰੇਗਾ ।

ਭਾਰਤ ‘ਚ ਨੈਸਲੇ ਮੈਗੀ ‘ਚ ਆਇਰਨ ਵਧਾ ਰਿਹਾ ਹੈ। ਇਹ ਕਿਸੇ ਆਮ ਆਦਮੀ ਲਈ ਦਿਨ ਭਰ ‘ਚ ਜ਼ਰੂਰੀ ਆਇਰਨ ਦੀ ਮਾਤਰਾ ਦਾ 15 ਫ਼ੀਸਦੀ ਹੋਵੇਗਾ। ਭਾਰਤ ‘ਚ ਨੈਸਲੇ ਹਰ ਸਾਲ ਕਰੀਬ 2.5 ਅਰਬ ਮੈਗੀ ਮਸਾਲਾ ਨੂਡਲਜ਼ ਦੀ ਵਿੱਕਰੀ ਕਰਦਾ ਹੈ। ਫ਼ਿਲਹਾਲ 100 ਗਰਾਮ ਮੈਗੀ ‘ਚ 1.3 ਗਰਾਮ ਸੋਡੀਅਮ ਹੁੰਦਾ ਹੈ।

ਵਿਸ਼ਵ ਸਿਹਤ ਸੰਗਠਨ ਆਮ ਨੌਜਵਾਨਾਂ ਲਈ ਇੱਕ ਦਿਨ ‘ਚ 5 ਗਰਾਮ ਤੋਂ ਜ਼ਿਆਦਾ ਲੂਣ ਨਾ ਖਾਣ ਦੀ ਸਲਾਹ ਦਿੰਦਾ ਹੈ। ਇਸ ਤੋਂ ਜ਼ਿਆਦਾ ਲੂਣ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਕੰਪਨੀ ਦਾ ਇਹ ਫ਼ੈਸਲਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਭਾਰਤ ‘ਚ ਲੋਕਾਂ ਦੀ ਹੈਲਦੀ ਅਤੇ ਆਰਗੈਨਿਕ ਖਾਣ ‘ਚ ਰੁਚੀ ਲਗਾਤਾਰ ਵਧ ਰਹੀ ਹੈ।

Share Button

Leave a Reply

Your email address will not be published. Required fields are marked *