ਇਹ ਹੈ ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰ

ਇਹ ਹੈ ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰ

ਟਾਟਾ ਨੈਕਸਨ ਦਾ ਹਾਲ ਹੀ ‘ਚ ਗਲੋਬਲ ਐਨਕੈਪ ਵੱਲੋਂ ਫਰੰਟ ਤੇ ਸਾਈਡ ਇੰਪੈਕਟ ਟੈਸਟ ਕੀਤਾ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਨੈਕਸਨ ਦੀ ਇਸ ਸਾਲ ਫਰੰਟ ਇੰਪੈਕਟ ਟੈਸਟਿੰਗ ਕੀਤੀ ਗਈ ਹੈ। ਪਿਛਲੀ ਵਾਰ ਦੀ 4-ਸਟਾਰ ਰੇਟਿੰਗ ਦੀ ਤੁਲਨਾ ‘ਚ ਇਸ ਵਾਰ ਨੈਕਸਨ ਨੂੰ ਅਡਲਟ ਸੇਫਟੀ ਲਈ 5-ਸਟਾਰ ਰੇਟਿੰਗ ਮਿਲੀ ਹੈ। ਰੇਟਿੰਗ ‘ਚ ਇਹ ਵਾਧਾ ਉਨ੍ਹਾਂ ਨੂੰ ਕਾਰ ਸੁਰੱਖਿਆ ਫੀਚਰਾਂ ‘ਚ ਕੀਤੇ ਬਦਲਾਅ ਕਾਰਨ ਮਿਲੀ ਹੈ।

ਨੈਕਸਨ ‘ਚ ਡਿਊਲ ਏਅਰਬੈਗਸ, ਏਬੀਐਸ ਨਾਲ ਈਬੀਡੀ ਤੇ ਆਈਐਸਓ ਫਿਕਸ ਚਾਈਲਡ ਸੀਟ ਮਾਉਂਟ ਫੀਚਰ ਸਭ ਵੈਰੀਅੰਟ ‘ਚ ਸਟੈਂਡਰਡ ਮਿਲਦੇ ਹਨ। ਪਿਛਲੇ ਕ੍ਰੈਸ਼ ਟੈਸਟ ਦੇ ਨਤੀਜਿਆਂ ਤੋਂ ਬਾਅਦ ਕੰਪਨੀ ਨੇ ਡਰਾਈਵਰ ਤੇ ਫਰੰਟ ਪੈਸੇਂਜਰ ਲਈ ਸੀਟ ਬੈਲਟ ਆਕਯੁਪੈਂਟ ਪ੍ਰੋਟੇਕਸ਼ਨ ‘ਚ ਸਭ ਤੋਂ ਸੁਰੱਖਿਅਤ ਕਾਰਨ ਦਾ ਖਿਤਾਬ ਮਿਲਿਆ ਹੈ। ਚਾਈਲਡ ਆਕਯੂਪੈਂਟ ਪ੍ਰੋਟੈਕਸ਼ਨ ‘ਚ ਹੁਣ ਵੀ ਨੈਕਸਨ ਨੂੰ 3-ਸਟਾਰ ਰੇਟਿੰਗ ਮਿਲੀ ਹੈ।

ਟਾਟਾ ਨੈਕਸਨ ਨੂੰ ਅਡਲਟ ਆਕਯੂਪੈਂਟ ਪ੍ਰੋਟੈਕਸ਼ਨ ‘ਚ ਪਿਛਲੀ ਵਾਰ 4 ਸਟਾਰ ਮਿਲੇ ਸੀ ਜਦੋਂਕਿ ਇਸ ਵਾਰ ਟਾਟਾ ਨੈਕਸਨ ਨੂੰ 5 ਸਟਾਰ ਹਾਸਲ ਹੋਏ ਹਨ। ਚਾਈਲਡ ਆਕਯੂਪੈਂਟ ਪ੍ਰੋਟੈਕਸ਼ਨ ‘ਚ ਪਿਛਲੀ ਵਾਰ ਟਾਟਾ ਨੂੰ 3 ਸਟਾਰ ਮਿਲੇ ਸੀ ਜੋ ਹੁਣ ਵੀ 3 ਹੀ ਸਟਾਰ ਮਿਲੇ ਹਨ।

ਇੰਨਾ ਹੀ ਨਹੀਂ, ਨੈਕਸਨ ਨੂੰ ਇਸ ਵਾਰ ਸਾਈਡ ਕ੍ਰੈਸ਼ ਨਾਲ ਵੀ ਟੈਸਟ ਕੀਤਾ ਗਿਆ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਭਾਰਤੀ ਕਾਰ ਦਾ ਸਾਈਡ ਇੰਪੈਕਟ ਟੈਸਟ ਕੀਤਾ ਗਿਆ। ਇਸ ਟੈਸਟ ‘ਚ ਵੀ ਨੈਕਸਨ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਯੂਐਨ95 ਦੇ ਸਾਰੇ ਮਾਪਦੰਡਾਂ ‘ਤੇ ਖਰੀ ਉੱਤਰੀ। ਇਹ ਪ੍ਰੀਖਣ 7 ਦਸੰਬਰ, 2018 ਤੋਂ ਬਾਅਦ ਨੈਕਸਨ ਦੀਆਂ ਸਾਰੀਆਂ ਇਕਾਈਆਂ ‘ਚ ਲਾਗੂ ਹਨ।

Share Button

Leave a Reply

Your email address will not be published. Required fields are marked *

%d bloggers like this: