Tue. Jul 23rd, 2019

ਇਹ ਹੈ ਦੁਨੀਆਂ ਦੀ ਸਭ ਤੋਂ ਛੋਟੀ ”ਗਾਂ

ਇਹ ਹੈ ਦੁਨੀਆਂ ਦੀ ਸਭ ਤੋਂ ਛੋਟੀ ”ਗਾਂ

ਭਾਰਤ ‘ਚ ਗਾਂ ਨੂੰ ਗਊ ਮਾਤਾ ਕਿਹਾ ਜਾਂਦਾ ਹੈ ।ਅਸੀਂ ਸਾਰੇ ਜਾਣਦੇ ਹਾਂ ਕਿ ਗਾਂ ਦਾ ਸਾਈਜ਼ ਕਿੰਨਾ ਵੱਡਾ ਹੁੰਦਾ ਹੈ ਗਾਂ ਦਾ ਸਰੀਰ ਬਹੁਤ ਹੀ ਵੱਡਾ ਅਤੇ ਭਾਰਾ ਹੁੰਦਾ ਹੈ ਪਰ ਅਮਰੀਕਾ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਅਮਰੀਕਾ ਦੇ ਮਿਸੀਸਿਪੀ ‘ਚ ਦੁਨੀਆ ਦੀ ਸਭ ਤੋਂ ਛੋਟੀ ਗਾਂ ਵੇਖੀ ਗਈ ।
ਇਸ ਗਾਂ ਦਾ ਭਾਰ ਸਿਰਫ਼ 4.5 ਕਿੱਲੋ ਹੈ ਜੋ ਇੱਕ ਪਾਲਤੂ ਬਿੱਲੀ ਦੇ ਭਾਰ ਦੇ ਬਰਾਬਰ ਹੀ ਹੈ। ਇਸ ਗਾਂ ਦੇ ਛੋਟੇ ਸਰੂਪ ਅਤੇ ਘੱਟ ਭਾਰ ਤੋਂ ਉਸ ਗਾਂ ਦੇ ਮਾਲਿਕ ਵੀ ਹੈਰਾਨ ਹਨ। ਉਹ ਉਸਦੀ ਜਾਂਚ ਕਰਵਾਉਣ ਲਈ ਉਸਨੂੰ ਮਿਸੀਸਿਪੀ ਸਟੇਟ ਯੂਨੀਵਰਸਿਟੀ ਕਾਲਜ ਆਫ ਵੈਟਨਰੀ ਲੈ ਕੇ ਗਏ।
ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗਾਂ ਨੂੰ ਲੈ ਕੇ ਹੈਰਾਨ ਮਾਲਿਕ ਮੈਡੀਕਲ ਕਾਲਜ ਟਰੀਟਮੈਂਟ ਲਈ ਪਹੁੰਚਿਆ ਤਾਂ ਮੈਡੀਕਲ ਟੀਮ ਵੀ ਗਾਂ ਨੂੰ ਵੇਖ ਹੈਰਾਨ ਰਹਿ ਗਈ, ਪਰ ਇਸ ਤੋਂ ਬਾਅਦ ਟੀਮ ਨੇ ਮੰਨਿਆ ਕਿ ਭਾਰ ਘੱਟ ਹੋਣ ਤੋਂ ਇਲਾਵਾ ਗਾਂ ਪੂਰੀ ਤਰ੍ਹਾਂ ਤੰਦੁਰੁਸਤ ਹੈ। ਕਾਲਜ ‘ਚ ਪੂਰੀ ਜਾਂਚ ਪੜਤਾਲ ਤੋਂ ਬਾਅਦ ਸਪੱਸ਼ਟ ਕੀਤਾ ਗਿਆ ਕਿ ਗਾਂ ਦਾ ਸਿਰਫ ਭਾਰ ਆਮ ਗਊ ਦੀ ਤੁਲਣਾ ਵਿੱਚ ਬਹੁਤ ਘੱਟ ਹੈ,ਪਰ ਇਹ ਛੋਟੀ ਗਾਂ ਪੂਰੀ ਤਰ੍ਹਾਂ ਤੰਦਰੁਸਤ ਹੈ।
ਜਾਣਕਾਰੀ ਮੁਤਾਬਕ ਗਾਂ ਦੀ ਜਾਂਚ ਕਰ ਰਹੀ ਮੈਡੀਕਲ ਟੀਮ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਗਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਕਮੈਂਟ ਕੀਤਾ ਕਿ ਉਨ੍ਹਾਂ ਨੂੰ ਇੱਕ ਅਜਿਹਾ ਕੇਸ ਮਿਲਿਆ ਜਿਨ੍ਹੇ ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਹੈ।ਇਸ ਗਾ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆ ਰਹੇ ਹਨ।

Leave a Reply

Your email address will not be published. Required fields are marked *

%d bloggers like this: