Sun. Sep 15th, 2019

ਇਹ ਹੈ ਏਸ਼ੀਆ ਦੀ ਸਭ ਤੋਂ ਵੱਡੀ ਤੋਪ

ਇਹ ਹੈ ਏਸ਼ੀਆ ਦੀ ਸਭ ਤੋਂ ਵੱਡੀ ਤੋਪ

ਭਾਰਤ ਚ ਇੱਕ ਅਜਿਹੀ ਜੰਗੀ ਤੋਪ ਮੌਜੂਦ ਹੈ, ਜੋ ਕਿ ਮਹਾਰਾਜਾ ਟੀਪੂ ਸੁਲਤਾਨ ਦੀ ਦੱਸੀ ਜਾਂਦੀ ਹੈ।
1726 ਚ ਜੈਪੁਰ ਚ ਬਣਾਈ ਗਈ ਇਸ ਵੱਡੇ ਆਕਾਰ ਦੀ ਤੋਪ ਨੂੰ ਅਰਾਵਲੀ ਪਹਾੜੀਆਂ ਤੇ ਸਥਿਤ ਜੈਗੜ੍ਹ ਕਿਲ੍ਹੇ ਚ ਰੱਖਿਆ ਗਿਆ ਹੈ ਅਤੇ ਇਸ ਤੋਪ ਦਾ ਨਾਂ ਜੈਵਾਨਾ ਹੈ।
ਇਸ ਤੋਪ ਦਾ ਭਾਰ 50 ਟਨ ਹੈ ਅਤੇ ਤੋਪ ਦੀ ਨਲੀ ਤੋਂ ਲੈ ਕੇ ਆਖਰੀ ਸਿਰੇ ਦੀ ਲੰਬਾਈ 31 ਫ਼ੁੱਟ 3 ਇੰਚ ਹੈ। ਇਸ ਤੋਪ ਚ 8 ਮੀਟਰ ਲੰਬਾ ਬੈਰਲ ਰੱਖਿਆ ਜਾ ਸਕਦਾ ਹੈ। ਇਹ ਤੋਪ ਪੂਰੀ ਦੁਨੀਆ ਚ ਮਸ਼ਹੂਰ ਹੈ।
ਬੇਹੱਦ ਭਾਰੀ ਹੋਣ ਕਾਰਨ ਇਹ ਤੋਪ ਕਿਲ੍ਹੇ ਤੋਂ ਕਦੇ ਬਾਹਰ ਨਹੀਂ ਆ ਸਕੀ ਤੇ ਨਾ ਹੀ ਇਸ ਨੂੰ ਕਦੇ ਕਿਸੇ ਜੰਗ ਚ ਵਰਤਿਆ ਗਿਆ। ਸਿਰਫ ਇਸਨੂੰ ਇੱਕ ਵਾਰ ਟੈਸਟ ਕੀਤਾ ਗਿਆ ਸੀ। ਜਿਸ ਦੌਰਾਨ 35 ਕਿੱਲੋਮੀਟਰ ਤੱਕ ਵਾਰ ਕਰਨ ਲਈ ਇਸ ਤੋਪ ਨੂੰ 100 ਕਿਲੋ ਗਨਪਾਊਡਰ ਦੀ ਲੋੜ ਪੈਂਦੀ ਸੀ। ਕਿਹਾ ਜਾਂਦਾ ਹੈ ਕਿ ਇਸ ਕੀਤੇ ਗਏ ਟੈਸਟ ਦੌਰਾਨ ਤੋਪ ਤੋਂ ਨਿਕਲਿਆ ਇਹ ਗੋਲਾ ਕਿਲ੍ਹੇ ਦੇ ਦੱਖਣ ਵੱਲ 30 ਕਿਲੋਮੀਟਰ ਦੂਰ ਇੱਕ ਚਾਕਸੂ ਨਾਂ ਦੇ ਕਸਬੇ ਚ ਡਿੱਗਿਆ ਜਿੱਥੇ ਇੱਕ ਬਹੁਤ ਵੱਡਾ ਗੋਲਾ ਬਣ ਗਿਆ। ਸਮਾਂ ਲੰਘਣ ਦੇ ਨਾਲ ਇਹ ਗੋਲ ਟੋਇਆ ਤਲਾਅ ਬਣ ਗਿਆ ਜਿਸ ਦੇ ਪਾਣੀ ਨੂੰ ਲੋਕ ਪੀਣ ਲਈ ਵਰਤਦੇ ਹਨ। ਅਜਿਹੀਆਂ ਖੂਬੀਆਂ ਕਾਰਨ ਇਹ ਤੋਪ ਏਸ਼ੀਆ ਦੀ ਸਭ ਤੋਂ ਵੱਡੀ ਤੋਪ ਮੰਨੀ ਜਾਂਦੀ ਹੈ।

Leave a Reply

Your email address will not be published. Required fields are marked *

%d bloggers like this: