ਇਹ ਹਨ ਕਿਡਨੀ ਖਰਾਬ ਹੋਣ ਦੇ ਕਾਰਨ, ਲੱਛਣ ਅਤੇ ਘਰੇਲੂ ਇਲਾਜ

ss1

ਇਹ ਹਨ ਕਿਡਨੀ ਖਰਾਬ ਹੋਣ ਦੇ ਕਾਰਨ, ਲੱਛਣ ਅਤੇ ਘਰੇਲੂ ਇਲਾਜ

ਕਿਡਨੀ ਸਰੀਰ ਦਾ ਸਭ ਤੋਂ ਜਰੂਰੀ ਅੰਗ ਹੈ। ਕਿਡਨੀ ਸਰੀਰ ‘ਚੋਂ ਵਿਸ਼ੈਲੇ ਪਦਾਰਥ ਅਤੇ ਫਾਲਤੂ ਪਾਣੀ ਨੂੰ ਫਿਲਟਰ ਕਰਕੇ ਯੂਰਿਨ ਰਾਹੀ ਬਾਹਰ ਕੱਢਦਾ ਹੈ। ਇਸ ਤੋਂ ਸਰੀਰ ਆਰਾਮ ਨਾਲ ਕੰਮ ਕਰਦਾ ਹੈ ਪਰ ਕਿਡਨੀ ਖ਼ਰਾਬ ਹੋਣ ਉੱਤੇ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਡਨੀ ਖ਼ਰਾਬ ਹੋਣ ਉੱਤੇ ਬਾਥਰੂਮ ਕਰਨ ‘ਚ ਪ੍ਰੇਸ਼ਾਨੀ ਅਤੇ ਹੱਥ-ਪੈਰਾਂ ‘ਚ ਸੋਜ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਕਿਡਨੀ ਖਰਾਬ ਹੋਣ ਨਾਲ ਹਾਰਟ ਪ੍ਰੇਸ਼ਾਨੀ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਠੀਕ ਤਰ੍ਹਾਂ ਕੰਮ ਕਰਨਾ ਵੀ ਬਹੁਤ ਜਰੂਰੀ ਹੈ। ਅੱਜ ਵਰਲਡ ਕਿਡਨੀ ਡੇਅ ਦੇ ਮੌਕੇ ‘ਤੇ ਅਸੀਂ ਤੁਹਾਨੂੰ ਕਿਡਨੀ ਰੋਗ ਦੇ ਕਾਰਨ, ਲੱਛਣ ਅਤੇ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ। ਜਿਸਦੀ ਮਦਦ ਨਾਲ ਕਿਡਨੀ ਨੂੰ ਤੰਦੁਰੁਸਤ ਅਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
— ਕਿਡਨੀ ਰੋਗ ਕਾਰਨ
ਪਾਣੀ ਘੱਟ ਪੀਣਾ
ਪੂਰੀ ਨੀਂਦ ਨਾ ਲੈਣਾ
ਜਿਆਦਾ ਨਮਕ ਦਾ ਸੇਵਨ
ਕੋਲਡ ਡਰਿੰਕ
ਕਾਫ਼ੀ ਦੇਰ ਤਰ ਪੇਸ਼ਾਬ ਰੋਕਨਾ
ਸਿਗਰਟ ਪੀਣਾ ਜਾਂ ਸ਼ਰਾਬ ਦਾ ਸੇਵਨ
ਮਿਨਰਲਸ ਅਤੇ ਵਿਟਾਮਿਨਾਂ ਦੀ ਕਮੀ
ਹਾਈ ਬਲੱਡ ਪ੍ਰੈਸ਼ਰ
— ਕਿਡਨੀ ਰੋਗ ਦੇ ਲੱਛਣ
ਠੰਡ ਲੱਗਣਾ
ਬਲੱਡ ਪ੍ਰੈਸ਼ਰ ਜ਼ਿਆਦਾ ਹੋਣਾ
ਸਕਿਨ ‘ਚ ਖਾਰਿਸ਼ ਹੋਣਾ
ਕਮਜ਼ੋਰੀ ਅਤੇ ਥਕਾਣ
ਸਰੀਰ ਦੇ ਕਈ ਹਿੱਸਿਆਂ ‘ਚ ਸੋਜ
ਭੁੱਖ ਦਾ ਘੱਟ ਜਾਂ ਜ਼ਿਆਦਾ ਹੋਣਾ
ਵਾਰ-ਵਾਰ ਪੇਸ਼ਾਬ ਆਉਣਾ
ਪੇਸ਼ਾਬ ਦੇ ਸਮੇਂ ਜਲਨ ਹੋਣਾ
ਮੂੰਹ ‘ਚੋਂ ਬਦਬੂ ਆਉਣਾ
ਕਿਡਨੀ ਰੋਗ  ਦੇ ਘਰੇਲੂ ਇਲਾਜ
1. ਸੇਬ ਦਾ ਸਿਰਕਾ
ਐਂਟੀਬੈਕਟੀਰਿਅਲ ਗੁਣਾਂ ਨਾਲ ਭਰਪੂਰ ਸੇਬ ਦੇ ਸਿਰਕੇ ਦੇ ਸੇਵਨ ਕਿਡਨੀ ਨੂੰ ਬੈਕਟੀਰਿਅਲ ਇੰਫੈਕਸ਼ਨ ਤੋਂ ਬਚਾਉਂਦਾ ਹੈ। ਰੋਜ਼ਾਨਾ ਇਸਦਾ ਸੇਵਨ ਕਰਨ ਨਾਲ ਕਿਡਨੀ ਦੇ ਸਾਰੇ ਵਿਸ਼ੈਲੇ ਪਦਾਰਥਾਂ ਨੂੰ ਕੱਢ ਦਿੰਦਾ ਹੈ।
2. ਮੁਨੱਕਾ
ਰਾਤ ਨੂੰ ਸੌਂਣ ਤੋਂ ਪਹਿਲਾਂ ਮੁਨੱਕੇ ਦੇ ਕੁਝ ਦਾਣਿਆਂ ਨੂੰ ਪਾਣੀ ‘ਚ ਭਿਉ ਦਿਓ ਅਤੇ ਸਵੇਰੇ ਉੱਠ ਕੇ ਖਾਲੀ ਪੇਟ ਇਸਦਾ ਸੇਵਨ ਕਰੋ। ਰੋਜ਼ਾਨਾ ਇਸਦਾ ਸੇਵਨ ਤੁਹਾਨੂੰ ਕਿਡਨੀ ਰੋਗ ਤੋਂ ਦੂਰ ਰੱਖਦਾ ਹੈ।
3. ਪਿੱਪਲ ਦੀ ਛਾਲ
10 ਗਰਾਮ ਪਿੱਪਲ ਅਤੇ ਨਿੰਮ ਦੀ ਛਾਲ ਨੂੰ ਪਾਣੀ ‘ਚ ਉੱਬਾਲ ਲਓ। ਰੋਜ਼ਾਨਾ ਇਸ ਪਾਣੀ ਦਾ ਸੇਵਨ ਤੁਹਾਡੀ ਕਿਡਨੀ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ।
4. ਸ਼ਹਿਦ ਦਾ ਸੇਵਨ
2 ਚੱਮਚ ਸ਼ਹਿਦ ਅਤੇ 1 ਚੱਮਚ ਸੇਬ ਦਾ ਸਿਰਕਾ ਮਿਲਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਕਿਡਨੀ ਰੋਗ ਦਾ ਖ਼ਤਰਾ ਕਾਫ਼ੀ ਹੱਦ ਤੱਕ ਖਤਮ ਹੋ ਜਾਂਦਾ ਹੈ।
5. ਮੂਲੀ
ਮੂਲੀ ਵਿੱਚ ਪਾਏ ਜਾਣ ਵਾਲਾਂ ਤੱਤ ਸਰੀਰ ‘ਚੋਂ ਵਿਸ਼ੈਲੇ ਪਦਾਰਥਾਂ ਨੂੰ ਕੱਢ ਕੇ ਕਿਡਨੀ ਨੂੰ ਹੈਲਦੀ ਰੱਖਦੇ ਹਨ। ਇਸ ਕਾਰਨ ਇਸ ਨੂੰ ਨੈਚੁਰਲ ਕਲੀਂਜਰ ਵੀ ਕਿਹਾ ਜਾਂਦਾ ਹੈ।
6. ਨਾਰੀਅਲ ਪਾਣੀ
ਇਸ ਵਿਚ ਮੌਜੂਦ ਇਲੈਕਟਰੋਲਾਈਟਸ ਕਿਡਨੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਇਸਦਾ ਸੇਵਨ ਕਿਡਨੀ ਨੂੰ ਤੰਦੁਰੁਸਤ ਰੱਖਣ ਦੇ ਨਾਲ-ਨਾਲ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਤੋਂ ਵੀ ਬਚਾਉਂਦਾ ਹੈ।

Share Button

Leave a Reply

Your email address will not be published. Required fields are marked *