ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਇਹ ਦੋਵੇਂ ਲੜਕੀਆਂ ਲਿਫਟ ਲੈਣ ਬਹਾਨੇ ਕਰਦੀਆਂ ਸੀ ਅਜਿਹਾ ਗ਼ਲਤ ਕੰਮ , ਪੁਲਿਸ ਨੇ ਕੀਤਾ ਕਾਬੂ

ਇਹ ਦੋਵੇਂ ਲੜਕੀਆਂ ਲਿਫਟ ਲੈਣ ਬਹਾਨੇ ਕਰਦੀਆਂ ਸੀ ਅਜਿਹਾ ਗ਼ਲਤ ਕੰਮ , ਪੁਲਿਸ ਨੇ ਕੀਤਾ ਕਾਬੂ

ਗੜ੍ਹਸ਼ੰਕਰ : ਇੱਕ ਵਿਅਕਤੀ ਤੋਂ ਮੋਟਰਸਾਈਕਲ ਦੀ ਲਿਫ਼ਟ ਲੈ ਕੇ ਘਰ ਲਿਜਾ ਕੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਇਤਰਾਜ਼ਯੋਗ ਵੀਡੀਓ ਬਣਾ ਕੇ ਮੋਟੀ ਰਕਮ ਲੈਣ ਲਈ ਬਲੈਕਮੇਲ ਕਰਨ ਦੇ ਦੋਸ਼ ‘ਚ ਸਥਾਨਕ ਪੁਲਿਸ ਨੇ ਦੋ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਨ੍ਹਾਂ ਗ੍ਰਿਫ਼ਤਾਰ ਔਰਤਾਂ ਦੇ ਤਿੰਨ ਮਰਦ ਸਾਥੀ ਫ਼ਰਾਰ ਹਨ, ਜੋ ਕਿ ਇਕ ਔਰਤ ਦਾ ਬਾਪ ਤੇ ਪਤੀ ਅਤੇ ਦੂਸਰੀ ਔਰਤ ਦਾ ਸਕਾ ਭਰਾ ਹੈ।

ਇਸ ਸਬੰਧੀ ਗੜ੍ਹਸ਼ੰਕਰ ਦੀ ਪੁਲਿਸ ਨੇ ਦੱਸਿਆ ਹੈ ਕਿ ਪਿੰਡ ਭੱਜਲ ਦੇ ਸੇਵਾ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਬੰਗਾ ਰੋਡ ’ਤੇ ਇਕ ਪਿੰਡ ਵਿਚੋਂ ਲੰਘ ਰਿਹਾ ਸੀ ਕਿ ਸੜਕ ’ਤੇ ਖੜ੍ਹੀ ਇਕ ਔਰਤ ਨੇ ਉਸ ਨੂੰ ਰੋਕ ਕੇ ਖਰਾਬ ਤਬੀਅਤ ਦਾ ਹਵਾਲਾ ਦਿੰਦਿਆਂ ਲਿਫਟ ਮੰਗੀ।ਸੇਵਾ ਸਿੰਘ ਨੇ ਦੱਸਿਆ ਕਿ ਉਸ ਨੇ ਦੱਸੇ ਹੋਏ ਘਰ ਅੱਗੇ ਜਾ ਕੇ ਜਦੋਂ ਉਕਤ ਔਰਤ ਨੂੰ ਉਤਾਰਿਆ ਤਾਂ ਅੱਗੋਂ ਉਹ ਕਹਿਣ ਲੱਗੀ ਕਿ ਮੈਨੂੰ ਘਰ ਦੇ ਅੰਦਰ ਛੱਡ ਆਉ।

ਉਹ ਜਿਉਂ ਹੀ ਘਰ ਵਿਚ ਦਾਖਲ ਹੋਇਆ ਤਾਂ ਉਥੇ ਪਹਿਲਾਂ ਤੋਂ ਮੌਜੂਦ ਇਕ ਹੋਰ ਔਰਤ ਅਤੇ ਤਿੰਨ ਵਿਅਕਤੀਆਂ ਨੇ ਗੇਟ ਬੰਦ ਕਰ ਕੇ ਪਹਿਲਾਂ ਉਸ ਨਾਲ ਕੁੱਟ-ਮਾਰ ਕੀਤੀ ਅਤੇ ਫਿਰ ਉਸ ਦੇ ਕੱਪੜੇ ਉਤਾਰ ਕੇ ਨੰਗੇ ਦੀ ਵੀਡੀਓ ਬਣਾ ਲਈ।ਉਸ ਅਨੁਸਾਰ ਪੰਜੋਂ ਦੋਸ਼ੀ ਉਸ ਨੂੰ ਧਮਕਾਉਣ ਲੱਗੇ ਕਿ ਉਸ ਨੇ ਦੋਵਾਂ ਵਿਚੋਂ ਇਕ ਔਰਤ ਨਾਲ ਜਬਰ-ਜ਼ਨਾਹ ਕੀਤਾ ਹੈ, ਇਸ ਲਈ ਜਾਂ ਤਾਂ ਉਹ ਪੰਜ ਲੱਖ ਰੁਪਏ ਦੇਵੇ, ਨਹੀਂ ਤਾਂ ਉਹ ਪੁਲਿਸ ਅਤੇੇ ਮੀਡੀਆ ਨੂੰ ਬੁਲਾਉਣਗੇ ਅਤੇ ਉਸ ਦੀ ਬਣਾਈ ਵੀਡੀਓ ਨੈੱਟ ’ਤੇ ਪਾ ਦੇਣਗੇ।

ਇਸ ਮਾਮਲੇ ‘ਚ ਪੁਲਿਸ ਨੇ ਦੋਸ਼ੀ ਰੇਨੂੰ ਵਾਸੀ ਜੈਨਪੁਰ, ਮਨੀਸ਼ਾ ਵਾਸੀ ਡਘਾਮ, ਰੋਹਿਤ ਵਾਸੀ ਜੈਨਪੁਰ, ਲੱਕੀ ਵਾਸੀ ਡਘਾਮ ਤੇ ਜਗਤਾਰ ਵਾਸੀ ਸੂਰਾਪੁਰ ਖ਼ਿਲਾਫ਼ ਥਾਣਾ ਗੜ੍ਹਸ਼ੰਕਰ ਵਿਖੇ ਮਾਮਲਾ ਦਰਜ਼ ਕਰਨ ਤੋਂ ਬਾਅਦ ਦੋਸ਼ੀ ਰੇਨੂੰ ਬਾਲਾ ਪੁੱਤਰੀ ਸਲਵਿੰਦਰ ਸਿੰਘ ਵਾਸੀ ਜੈਨਪੁਰ ਅਤੇ ਮਨੀਸ਼ਾ ਪਤਨੀ ਲੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਪਾਸੋਂ ਪੁਲਿਸ ਨੇ ਜਬਰੀ ਵਸੂਲੀ ਰਕਮ ‘ਚੋਂ 10 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।

Leave a Reply

Your email address will not be published. Required fields are marked *

%d bloggers like this: