ਇਹ ਘਰੇਲੂ ਨੁਸਖ਼ੇ ਕਰਨਗੇ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਦੂਰ

ss1

ਇਹ ਘਰੇਲੂ ਨੁਸਖ਼ੇ ਕਰਨਗੇ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਦੂਰ

ਕੋਲੈਸਟ੍ਰੋਲ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ ਪਰ ਜਦੋਂ ਇਸ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਕਈ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਦਲਦੇ ਲਾਈਫਸਟਾਈਲ ਅਤੇ ਗ਼ਲਤ ਖਾਣ-ਪੀਣ ਕਾਰਨ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਵਧਦੀ ਹੀ ਜਾ ਰਹੀ ਹੈ। ਹਾਈ ਕੋਲੈਸਟ੍ਰੋਲ ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਮੋਟਾਪਾ, ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ, ਉਮਰ ਵਧਣਾ,ਬਲੱਡ ਸਰਕੁਲੇਸ਼ਨ ਠੀਕ ਨਾ ਹੋਣਾ, ਸ਼ੂਗਰ, ਕਿਡਨੀ ਅਤੇ ਲੀਵਰ ਦਾ ਖ਼ਰਾਬ ਹੋਣਾ ਆਦਿ।
ਧਨੀਆ — ਧਨੀਆ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਘੱਟ ਕਰਨ `ਚ ਸਹਾਈ ਹੁੰਦਾ ਹੈ। ਇਸ ਦੇ ਬੀਜਾਂ `ਚ ਖ਼ਰਾਬ ਕੋਲੈਸਟ੍ਰੋਲ ਅਤੇ ਟ੍ਰਾਈਗਿਲਸਰਾਈਡਸ ਦੇ ਲੈਵਲ ਨੂੰ ਘੱਟ ਕਰਨ ਦੀ ਤਾਕਤ ਹੁੰਦੀ ਹੈ। 2 ਚੱਮਚ ਧਨੀਏ ਦੇ ਪਾਊਡਰ ਨੂੰ 1 ਕੱਪ ਪਾਣੀ `ਚ ਉਬਾਲ ਲਓ। ਫਿਰ ਪਾਣੀ ਨੂੰ ਠੰਡਾ ਹੋਣ ਦਿਓ। ਤੁਸੀਂ ਚਾਹੋ ਤਾਂ ਇਸ `ਚ ਇਲਾਇਚੀ, ਖੰਡ, ਦੁੱਧ ਪਾ ਕੇ ਵੀ ਪੀ ਸਕਦੇ ਹੋ।
ਪਿਆਜ਼ — ਹਾਈ ਕੋਲੈਸਟ੍ਰੋਲ ਨੂੰ ਖ਼ਤਮ ਕਰਨ ਲਈ ਲਾਲ ਪਿਆਜ਼ ਬਹੁਤ ਹੀ ਫ਼ਾਇਦੇਮੰਦ ਹੈ। 1 ਚੱਮਚ ਪਿਆਜ਼ ਦੇ ਰਸ `ਚ ਸ਼ਹਿਦ ਮਿਲਾ ਕੇ ਪੀਓ। ਇਸ ਤੋਂ ਇਲਾਵਾ ਪਿਆਜ਼ ਨੂੰ ਬਾਰੀਕ ਕੱਟ ਕੇ ਛਾਛ `ਚ ਪਾ ਕੇ ਵੀ ਪੀ ਸਕਦੇ ਹੋ।
ਆਂਵਲਾ — 1 ਚੱਮਚ ਆਂਵਲੇ ਦੇ ਪਾਊਡਰ ਨੂੰ ਗਰਮ ਪਾਣੀ `ਚ ਪਾ ਕੇ ਰੋਜ਼ਾਨਾ ਪੀਓ। ਰੋਜ਼ਾਨਾ ਸਵੇਰੇ ਖ਼ਾਲੀ ਪੇਟ ਆਂਵਲੇ ਦਾ ਜੂਸ ਪੀਣ ਨਾਲ ਪੇਟ ਸਬੰਧੀ ਸਮੱਸਿਆਵਾਂ ਦੇ ਨਾਲ-ਨਾਲ ਹਾਈ ਕੋਲੈਸਟ੍ਰੋਲ ਵੀ ਘੱਟ ਕੀਤਾ ਜਾ ਸਕਦਾ ਹੈ।
ਸੇਬ ਦਾ ਸਿਰਕਾ — ਸੇਬ ਦਾ ਸਿਰਕਾ ਵੀ ਇਸ ਸਮੱਸਿਆ ਤੋਂ ਰਾਹਤ ਦਿਵਾਉਣ `ਚ ਸਹਾਈ ਹੁੰਦਾ ਹੈ। ਰੋਜ਼ਾਨਾ 1 ਚੱਮਚ ਸਿਰਕੇ ਨੂੰ 1 ਗਲਾਸ ਪਾਣੀ `ਚ ਪਾ ਕੇ ਪੀਓ। ਇਸ ਨੂੰ ਸੁਆਦੀ ਬਣਾਉਣ ਲਈ ਤੁਸੀਂ ਇਸ ਐਪਰ ਜੂਸ, ਸੰਤਰੇ ਦਾ ਜੂਸ,ਅੰਗੂਰ ਦੇ ਜੂਸ `ਚ ਮਿਲਾ ਕੇ ਵੀ ਪੀ ਸਕਦੇ ਹੋ।
ਸੰਤਰੇ ਦਾ ਜੂਸ — ਕੁਦਰਤੀ ਤਰੀਕੇ ਨਾਲ ਹਾਈ ਕੋਲੈਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਨ ਲਈ ਸੰਤਰੇ ਦੇ ਜੂਸ ਦੀ ਵਰਤੋਂ ਕਰੋ।
ਰੋਜ਼ਾਨਾ 3 ਕੱਪ ਜੂਸ ਪੀਣ ਨਾਲ ਕੁੱਝ ਹੀ ਦਿਨਾਂ `ਚ ਫ਼ਰਕ ਦਿਖਾਈ ਦੇਣ ਲੱਗੇਗਾ।
ਨਾਰੀਅਲ ਦਾ ਤੇਲ — ਨਾਰੀਅਲ ਗੁੱਡ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ ਰੋਜ਼ਾਨਾ ਨਾਰੀਅਲ ਤੇਲ ਦੇ 2 ਚੱਮਚ ਨੂੰ ਆਪਣੀ ਡਾਈਟ `ਚ ਸ਼ਾਮਲ ਕਰ ਕੇ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *