ਇਹ ਆਜ਼ਾਦੀ ਝੂਠੀ ਹੈ, ਦੇਸ਼ ਦੀ ਜਨਤਾ ਭੁੱਖੀ ਹੈ

ss1

ਇਹ ਆਜ਼ਾਦੀ ਝੂਠੀ ਹੈ, ਦੇਸ਼ ਦੀ ਜਨਤਾ ਭੁੱਖੀ ਹੈ

ਪਿਛਲੇ ਕੁਝ ਦਿਨਾਂ ਤੋ ਮੈਨੂੰ ਕਈ ਵੀਰਾਂ ਦੇ ਫੋਨ ਆ ਰਹੇ ਹਨ ਵੀਰ ਆਜ਼ਾਦੀ ਦੇ ਦਿਹਾੜਾ ਮਨਾਇਆ ਜਾਏ। ਮੈ ਕਿਹਾ ਵੀਰ ਜੀ ਅਸੀ ਆਜ਼ਾਦੀ ਦਾ ਦਿਹਾੜਾ ਕਿਵੇ ਕਿਹਾ ਸਕਦੇ ਹਾ ਇਹ ਆਜ਼ਾਦੀ ਝੂਠੀ ਹੈ, ਦੇਸ਼ ਦੀ ਜਨਤਾ ਭੁੱਖੀ ਹੈ। ਅਸਲ ਵਿੱਚ 15 ਅਗਸਤ 1947 ਨੂੰ ਭਾਰਤ ਦੇਸ਼ ਦੇ ਮੂਲਨਿਵਾਸੀ ਬਹੁਜਨ ਸਮਾਜ ਦੇ ਲੋਕ ਆਜ਼ਾਦ ਨਹੀਂ ਹੋਏ, ਬਲਕਿ 15 ਪ੍ਰੀਤਸ਼ਤ ਆਰੀਅਨ ਲੋਕਾਂ ਨੂੰ ਅੰਗਰੇਜ਼ਾਂ ਵਲ੍ਹੌ ਇੱਕ ਗੁੱਪਤ ਸਮਝੌਤੇ ਤਹਿਤ ਦੇਸ਼ ਦੀ ਸੱਤਾ ਨੂੰ ਟਰਾਂਸਫ਼ਰ ਕੀਤਾ ਗਿਆ। ਦੇਸ਼ ਦੀ ਅਖੌਤੀ ਆਜ਼ਾਦੀ ਦੇ 71 ਸਾਲਾਂ ਬਾਅਦ ਵੀ ਭਾਰਤ ਦੇਸ਼ ਦਾ 85 % ਮੂਲਨਿਵਾਸੀ ਬਹੁਜਨ ਸਮਾਜ ਅਜੇ ਵੀ ਗੁਲਾਮ ਹੈ, ਉਹਨਾਂ ਲਈ ਆਜ਼ਾਦੀ ਦੇ ਕੋਈ ਮਾਇਨੇ ਨਹੀਂ ਹਨ। ਦੇਸ਼ ਦਾ ਬਹੁਜਨ ਸਮਾਜ਼ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਬੇਇਨਸਾਫੀ, ਅਨਿਆ ਅਤੇ ਅਤਿਆਚਾਰ ਦਾ ਵੱਡੇ ਪੱਧਰ ਤੇ ਸ਼ਿਕਾਰ ਹੈ ਅਤੇ ਉਸਨੂੰ ਇਕ ਸਾਜ਼ਿਸ਼ ਤਹਿਤ ਹਾਸ਼ੀਏ ਉੱਪਰ ਧਕੇਲ ਦਿੱਤਾ ਗਿਆ ਹੈ।
ਕਿ ਸਾਨੂੰ ਦੂਸਰੇ ਵਰਗ ਦੇ ਬਰਾਬਰ ਹਿੱਸੇਦਾਰੀ ਮਿਲੀ ਹੈ ਕਿ ਸਾਡੇ ਕੋਲ ਦੂਸਰੇ ਵਰਗਾ ਦੇ ਬਰਾਬਰ ਜ਼ਮੀਨਾਂ ਹਨ ਕਿ ਅਸੀ ਦੂਸਰੇ ਵਰਗਾਂ ਵਾਂਗ ਸਾਡੇ ਕਾਰਖਾਨੇ ਹਨ ਜਵਾਬ ਨਾ ਵਿੱਚ ਸੀ ਤਾ ਫਿਰ ਅਸੀ ਕਿਵੇ ਕਹਿ ਸਕਦੇ ਹੋ ਕਿ ਅਸੀ ਆਜ਼ਾਦ ਹਾ ਜੇਕਰ ਅਸੀ ਆਜ਼ਾਦ ਹੁੰਦੇ ਤਾ ਕਿ ਸਾਡੇ ਇਹੋ ਜਿਹੇ ਹਾਲਾਤ ਹੁੰਦੇ ਹਨ ਆਉ ਜਾਣਦੇ ਹਾ ਕਿਵੇਂ।
ਬੇ-ਜ਼ਮੀਨੇ ਮੂਲਨਿਵਾਸੀ (ਭਾਰਤ ਵਿਚ) ਹਨ।
ਭਾਰਤ ਦੀ ਆਬਾਦੀ 133.9 ਕਰੋੜ ਹੈ ਜਿਨ੍ਹਾਂ ਵਿੱਚ ਦਲਿਤਾਂ ਦੀ ਸੰਖਿਆ ਲਗਭਗ 33.4 ਕਰੋੜ ਹੈ ਕੈਨੇਡਾ ਦੀ ਕੁੱਲ ਆਬਾਦੀ ਤੋਂ 10 ਗੁਣਾ ਹੈ ਕੈਨੇਡਾ ਦੀ ਆਬਾਦੀ 3.6 ਕਰੋੜ ਹੈ ਭਾਵ ਯੌਰਪ ਦੇ ਕੁੱਲ ਵੱਸੋਂ ਲਗਪਗ 45% ਹੈ ਯੌਰਪ ਦੀ ਆਬਾਦੀ 74.14 ਕਰੋੜ ਹੈ, ਯੌਰਪ ਵਿੱਚ ਕੁੱਲ 44 ਦੇਸ਼ ਹਨ ਭਾਰਤ ਵਿੱਚ ਦਲਿਤਾਂ ਦੀ ਆਬਾਦੀ ਯੂਰਪ ਦੇ 20 ਦੇਸ਼ਾਂ ਦੇ ਬਰਾਬਰ ਹੈ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ 3.29 % ਪ੍ਰੋਫੈਸਰ ਅਨੁਸੂਚਿਤ ਜਾਤੀ ਅਤੇ 1.44 ਜਨ ਅਨੁਸੂਚਿਤ ਜਾਤੀ ਦੇ ਹਨ ਜਦਕਿ ਕੋਟਾ 15% ਅਤੇ 7% ਹੈ
ਭਾਰਤ ਵਿੱਚ 70% ਦਲਿਤ ਬੇਜ਼ਮੀਨੇ ਹਨ
ਪੰਜਾਬ ਬਿਹਾਰ ਹਰਿਆਣਾ ਅਤੇ ਕੇਰਲਾ ਵਿੱਚ ਬੇਜ਼ਮੀਨੇ ਦਲਿਤ 90 % ਤੋਂ ਵੀ ਉੱਪਰ ਹਨ
ਪੰਜਾਬ ਵਿੱਚ ਦਲਿਤਾਂ ਕੋਲ 3.2% ਤੋਂ ਵੀ ਘੱਟ ਵਾਹੀਯੋਗ ਜ਼ਮੀਨ ਹੈ ਜਦਕਿ ਆਬਾਦੀ 35% ਤੋ ਵੀ ਵਧ ਹੈ
ਅਰੁੰਧਤੀ ਰਾਏ ਰਿਪੋਰਟ ਮੁਤਾਬਕ ਹਾਲੇ ਵੀ 13.0 ਲੱਖ ਦਲਿਤਾਂ ਖਾਸ ਕਰ ਔਰਤਾਂ ਮਨੁੱਖੀ ਮੈਲਾ ਬਾਲਟੀਆਂ ਵਿੱਚ ਸਿਰ ਤੇ ਢੋਹਦੀਆ ਹਨ
ਭਾਰਤੀ ਰੇਲ ਵਿਭਾਗ ਵਿੱਚ ਰੇਲ ਗੱਡੀਆਂ ਹਰ ਰੋਜ਼ ਢਾਈ ਕਰੋੜ ਲੋਕ ਇਧਰ ਉਧਰ ਲੈ ਕੇ ਜਾਂਦੀਆਂ ਹਨ ਇਨ੍ਹਾਂ ਰੇਲ ਗੱਡੀਆਂ ਵਿੱਚ ਪਖਾਨਿਆਂ ਦੀ ਸਫਾਈ ਦਲਿਤਾਂ ਵੱਲੋਂ ਹੱਥਾਂ ਨਾਲ ਬਿਨਾਂ ਦਸਤਾਨਿਆਂ ਕੀਤੀ ਜਾਂਦੀ ਹੈ Mannual scavengers and their Rehabilitation Bill 2012 ਦੀ ਪ੍ਰਵਾਹ ਵੀ ਰੇਲਵੇ ਭਾਗ ਨਹੀਂ ਕਰ ਰਿਹਾ।
ਹਵਾਲਾ:- (ਕਿਤਾਬ :- ਕਿਉਂ ਖੌਫ ਖਾਂਦੇ ਹਨ ਲੋਕ ਡਾ. ਅੰਬੇਡਕਰ ਕਿਤਾਬ ਐੱਸ.ਆਰ .ਲੱਧੜ ਪੇਜ ਨੰਬਰ 22)

ਭਾਰਤ ਵਿੱਚ ਕੁੱਲ ਬਾਲ ਮਜ਼ਦੂਰੀ
1). 1971 ਦੀ ਜਨਗਣਨਾ ਮੁਤਾਬਕ ਭਾਰਤ ਵਿੱਚ ਕੁੱਲ 1,07,53,985 ਬਾਲ ਮਜ਼ਦੂਰ ਸਨ ਜੋ ਕਿ 1981 ਵਿੱਚ ਵੱਧ ਕੇ 1,36,40,870 ਹੋ ਗਏ। 1991 ਵਿੱਚ 1,12,85,349 ਤੇ 2001 ਵਿੱਚ 1,26,66,377 ਬਾਲ ਮਜ਼ਦੂਰ ਸਨ ਤੇ 2010 ਵਿੱਚ 1,26,26,505 ਯਾਨੀ ਤਕਰੀਬਨ ਪਿਛਲੀ ਵਾਰ ਜਿੰਨੇ੍ਹ ਹੀ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵਿਸ਼ਵ ਵਿੱਚ ਸਭ ਤੋਂ ਵੱਧ ਬੱਚਿਆ ਦੀ ਅਬਾਦੀ ਹੈ ਪਰ ਜਿੱਥੇ ਬੱਚਿਆਂ ਲਈ ਰਖਿਆ ਗਿਆ ਬਜਟ ਸਭ ਤੋਂ ਘੱਟ ਹੈ। 2011 ਦੇ ਸਲਾਨਾ ਬਜਟ ਦਾ 4 ਫ਼ੀਸਦੀ ਤੋਂ ਥੋੜਾ ਹੀ ਜ਼ਿਆਦਾ ਬੱਚਿਆਂ ਲਈ ਤੈਅ ਕੀਤਾ ਗਿਆ ਸੀ। ਦੁੱਖ ਦੀ ਗੱਲ ਤਾਂ ਇਹ ਹੈ ਕਿ ਭਾਰਤ ਦੀ ਕੁੱਲ ਕੰਮ ਕਰਣ ਵਾਲੀ ਅਬਾਦੀ ਦਾ 11 ਫ਼ੀਸਦੀ ਬੱਚੇ ਹਨ ਯਾਨੀ ਹਰ 10 ਕੰਮ ਕਰਣ ਵਾਲਿਆਂ ਵਿੱਚ ਇੱਕ ਬੱਚਾ ਹੈ।
(ਹਵਾਲਾ ਲਿਖਤ:- ਅਕੇਸ਼ ਕੁਮਾਰ)

ਕਿਸ ਤਰਾ ਪੰਜਾਬ ਭਾਰਤ ਨੂੰ ਡੋਬ ਦਿੱਤਾ ਹੈ।
1). ਇੱਕ ਹੋਰ ਤਾਜਾ ਅੰਕੜਿਆਂ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ ਪੰਜ ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ।
2). ਇੱਕ ਸਰਵੇਖਣ ਅਨੁਸਾਰ 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੇੜੀ ਸਨ ਸੋ ਕਿ 1998 ਵਿੱਚ 16 ਫੀਸਦੀ ਹੋ ਗਈ ਅਤੇ ਇਸ ਵੇਲੇ 65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ।
3). ਸੰਨ 2006 ਵਿੱਚ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ 5600 ਸ਼ਰਾਬ ਦੇ ਠੇਕੇ ਸਨ। 1363 ਕਰੋੜ ਰੁਪਏ ਦੇ ਬਜਟ ਨਾਲ ਸਾਢੇ 17 ਕਰੋੜ ਬੋਤਲ 2.5 ਕਰੋੜ ਆਬਾਦੀ ਵਾਲੇ ਪੰਜਾਬ ਨੂੰ ਮੁਹੱਈਆ ਕਰਵਾਈ ਗਈ। ਫਿਰ 2013-14 ਲਈ ਠੇਕਿਆਂ ਦੀ ਗਿਣਤੀ 9 ਹਜ਼ਾਰ ਤੋਂ ਵੱਧ ਗਈ ਤੇ ਇਹ ਬਜਟ ਲਗਭਗ 4 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਗਿਆ ਜਿਸ ਨਾਲ ਪੰਜਾਬ ਵਾਸੀਆਂ ਦੀ ਸਿਹਤ ਖਰਾਬ ਕਰਨ ਲਈ 36000 ਕਰੋੜ ਬੋਤਲਾਂ ਦਾ ਪ੍ਰਬੰਧ ਹੋ ਗਿਆ। ਹੁਣ 2014-15 ਲਈ ਇਹ ਟੀਚਾ ਕਰੋੜਾਂ ਰੁਪਏ ਹੋ ਗਿਆ ਹੈ। ਅੱਗੇ ਪੰਜਾਬੀ ਰੋਜ਼ 9 ਕਰੋੜ ਦੀ ਸ਼ਰਾਬ ਪੀਂਦੇ ਸਨ, ਹੁਣ 13 ਕਰੋੜਾਂ ਰੁਪਏ ਦੀ ਰੋਜ਼ ਪੀ ਜਾਂਦੇ ਹਨ।
4). ਚੌਣ ਕਮਿਸ਼ਨ ਵਲੋਂ ਕੀਮਤ 732 ਕਰੋੜ ਰੁਪਏ ਮਿੱਥੀ ਗਈ ਹੈ। ਫੜੇ ਗਏ ਨਸ਼ੇ ਵਿਚ 16090 ਕਿੱਲੋ ਭੁੱਕੀ, 91 ਕਿੱਲੋ ਅਫ਼ੀਮ, 145.47 ਕਿੱਲੋ ਹੈਰੋਇਨ, 21 ਕਿੱਲੋ ਚਰਸ ਅਤੇ 49 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 2.68 ਲੱਖ ਲੀਟਰ ਨਾਜਾਇਜ਼ ਸ਼ਰਾਬ ਅਤੇ 6.11 ਲੱਖ ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ।
(ਹਵਾਲਾ :- ਲਿਖਤ :- ਇੰਜੀ. ਅਮਨਦੀਪ ਸਿੱਧੂ)

ਔਰਤਾਂ ਦਾ ਸ਼ੋਸ਼ਣ
1). ਐੱਨਸੀਆਰਬੀ ਮੁਤਾਬਕ, 2016 ਵਿੱਚ ਪੰਜਾਬ ‘ ਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ 325 ਕੇਸ ਦਰਜ ਕੀਤੇ ਗਏ। ਜਿਨਸੀ ਸ਼ੋਸ਼ਣ ਦੇ ਇਰਾਦੇ ਨਾਲ ਔਰਤਾਂ ‘ਤੇ ਹਮਲੇ ਦੇ 1025 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਬਲਾਤਕਾਰ ਦੇ 838 ਅਤੇ ਪਿੱਛਾ ਕਰਨ ਦੇ 99 ਕੇਸ ਦਰਜ ਕੀਤੇ ਗਏ।
2). ਭਾਰਤ ਵਿਚ ਹਰ ਘੰਟੇ ਰੇਪ ਦੇ 4 ਮਾਮਲੇ ਦਰਜ ਹੁੰਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ 2007 ਤੋਂ 2016 ਦਰਮਿਆਨ ਔਰਤਾਂ ਪ੍ਰਤੀ ਵਧਦੇ ਅਪਰਾਧਾਂ ਵਿਚ 83 ਫੀਸਦੀ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ 2017 ਵਿਚ ਦੇਸ਼ ‘ਚ 28,947 ਔਰਤਾਂ ਨਾਲ ਜਬਰ ਜ਼ਨਾਹ ਦੀ ਘਟਨਾ ਦਰਜ ਕੀਤੀ ਗਈ। 2015 ਵਿਚ 34,651 ਔਰਤਾਂ ਨਾਲ ਜਬਰ ਜ਼ਨਾਹ ਦੇ ਮਾਮਲੇ ਸਾਹਮਣੇ ਆਏ। 2011 ਵਿਚ ਕੁਲ 7,112, 2010 ਵਿਚ 5,484 ਮਾਮਲੇ ਦਰਜ ਹੋਏ ਹਨ।
3). 14 ਮਾਰਚ 2018 ਨੂੰ ਮਨਿਸਟਰੀ ਆਫ਼ ਹੋਮ ਅਫੇਅਰਜ਼ ਵਲੋਂ ਦੇਸ਼ ਦੀਆਂ ਔਰਤਾਂ ਖ਼ਿਲਾਫ਼ ਹੋਏ ਅਪਰਾਧਾਂ ਸਬੰਧੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਉਰੋ ਦੇ ਅੰਕੜਿਆਂ ਦੇ ਆਧਾਰ ‘ਤੇ ਰਿਪੋਰਟ ਪੇਸ਼ ਕਰਦੀ ਹੈ।
ਇਸ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਸਾਲ 2014 ਤੋਂ 2016 ਤੱਕ 10 ਲੱਖ 7 ਹਜ਼ਾਰ ਤੋਂ ਵੱਧ ਵੱਖ-ਵੱਖ ਅਪਰਾਧਿਕ ਘਟਨਾਵਾਂ ਦੇਸ਼ ਵਿਚ ਔਰਤਾਂ ਨਾਲ ਵਾਪਰੀਆਂ ਸਨ। ਇਸ ਰਿਪੋਰਟ ਵਿਚ ਔਰਤਾਂ ਨਾਲ ਅੱਤਿਆਚਾਰ, ਛੇੜਛਾੜ, ਜਬਰ ਜਨਾਹ, ਪਿੱਛਾ ਕਰਨਾ, ਪੇਸ਼ਾਨ ਕਰਨ ਤੋਂ ਇਲਾਵਾ ਉਹ ਅਪਰਾਧ ਵੀ ਸ਼ਾਮਿਲ ਹਨ। ਜਿਨ੍ਹਾਂ ਨਾਲ ਮਾਨਸਿਕ ਅਤੇ ਸਰੀਰਕ ਤੌਰ ‘ਤੇ ਭਾਰਤੀ ਨਾਰੀਆਂ ਨੂੰ ਨੁਕਸਾਨ ਪਹੁੰਚਦਾ ਹੈ। ਰਿਪੋਰਟ ਅਨੁਸਾਰ ਸਾਲ 2016 ਵਿਚ 3 ਲੱਖ 38 ਹਜ਼ਾਰ 954 ਔਰਤਾਂ ਵੱਖ-ਵੱਖ ਅਪਰਾਧਾਂ ਤੋਂ ਪੀੜਤ ਹੋਈਆਂ। ਇਹ ਅੰਕੜਾ 2015 ਵਿਚ 3 ਲੱਖ 29 ਹਜ਼ਾਰ 243 ਅਤੇ 2014 ‘ਚ 3 ਲੱਖ 39 ਹਜ਼ਾਰ 457 ਸੀ। ਰਿਪੋਰਟ ਮੁਤਾਬਿਕ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ ਔਰਤਾਂ ਨਾਲ ਅਪਰਾਧਿਕ ਘਟਨਾਵਾਂ ਵਾਪਰੀਆਂ ਸਾਲ 2016 ਵਿਚ 49 ਹਜ਼ਾਰ 262 ਔਰਤਾਂ ਜੁਰਮ ਦਾ ਸ਼ਿਕਾਰ ਹੋਈਆਂ ਸਨ। ਦੂਜੇ ਨੰਬਰ ‘ਤੇ ਪੱਛਮੀਂ ਬੰਗਾਲ ਵਿਚ 32 ਹਜ਼ਾਰ 513, ਤੀਜੇ ਸਥਾਨ ‘ਤੇ ਮਹਾਰਾਸ਼ਟਰ ਵਿਚ 31 ਹਜ਼ਾਰ 338 ਔਰਤਾਂ ਨਾਲ ਅਪਰਾਧਿਕ ਘਟਨਾਵਾਂ ਵਾਪਰੀਆਂ। 27 ਹਜ਼ਾਰ 422 ਔਰਤਾਂ ਸਬੰਧੀ ਅਪਰਾਧਾਂ ਨਾਲ ਰਾਜਸਥਾਨ ਚੌਥੇ ਸਥਾਨ ‘ਤੇ ਸੀ। ਪੰਜਵੇਂ ਨੰਬਰ ‘ਤੇ ਮੱਧ ਪ੍ਰਦੇਸ ਵਿਚ 26 ਹਜ਼ਾਰ 604 ਘਟਨਾਵਾਂ ਔਰਤਾਂ ਨਾਲ ਵਾਪਰੀਆਂ।
ਆਸਾਮ ਵਿਚ 20869, ਉੜੀਸਾ ‘ਚ 17837, ਆਂਧਰਾ ਪ੍ਰਦੇਸ ਵਿਚ 16362, ਤੇਲਗਾਨਾ ਵਿਚ 15374, ਦਿੱਲੀ 15310, ਕਰਨਾਟਕਾ ‘ਚ 14131, ਬਿਹਾਰ ਵਿਚ 13400, ਕੇਰਲਾ ਵਿਚ 10034, ਹਰਿਆਣਾ ‘ਚ 9839, ਗੁਜਰਾਤ ਵਿਚ 8532, ਛੱਤੀਸਗੜ੍ਹ ‘ਚ 5947, ਝਾਰਖੰਡ ਵਿਚ 5453, ਪੰਜਾਬ ‘ਚ 5105, ਤਾਮਿਲਨਾਡੂ ਵਿਚ 4463, ਜੰਮੂ ਕਸ਼ਮੀਰ ‘ਚ 2850, ਉੱਤਰਾਖੰਡ ਵਿਚ 1588, ਹਿਮਾਚਲ ਪ੍ਰਦੇਸ ‘ਚ 1222, ਤਿਰਪੁਰਾ ਵਿਚ 1013, ਚੰਡੀਗੜ੍ਹ ‘ਚ 414, ਮੇਘਾਲਿਆ ਵਿਚ 372, ਗੋਆ ‘ਚ 371, ਅਰੁਣਾਚਲ ਪ੍ਰਦੇਸ ਵਿਚ 367, ਮਨੀਪੁਰ ‘ਚ 253, ਸਿੱਕਮ ਵਿਚ 153, ਮਿਜ਼ੋਰਮ ‘ਚ 120, ਅੰਡੋਮਾਨ ਨਿਕੋਬਾਰ ਵਿਚ 108, ਨਾਗਾਲੈਂਡ ਵਿਚ 105, ਪੁੱਡੂਚਰੀ ‘ਚ 95, ਦਮਨ ਅਤੇ ਦਿਓ ਵਿਚ 41, ਡੀ ਐਂਡ ਐਨ ਹਵੇਲੀ ਵਿਚ 28 ਅਤੇ ਲਕਸ਼ਦੀਪ ਔਰਤਾਂ ਖ਼ਿਲਾਫ਼ 9 ਅਪਰਾਧਿਕ ਮਾਮਲੇ ਸਾਹਮਣੇ ਆਏ ਸਨ।
(ਹਵਾਲਾ ਲਿਖਤ :- PARVASI BUBEAU)
ਇਸ ਲਈ ਐੱਸ.ਸੀ., ਐੱਸ.ਟੀ., ਓ.ਬੀ.ਸੀ. ਅਤੇ ਘੱਟ ਗਿਣਤੀਆਂ ਦੀ ਆਜ਼ਾਦੀ ਮੰਨ ਲਈਏ ਆਜ਼ਾਦੀ ਉਸ ਨੂੰ ਮੰਨਾਂਗੇ ਜੋਦ ਜਿੰਨੀ ਉਹਨਾਂ ਦੀ ਹਿੱਸੇਦਾਰੀ ਹੈ ਉਨ੍ਹੀਂ ਉਸ ਦੀ ਭਾਗੀਦਾਰੀ ਹੋਵੇਗੀ। ਫਿਰ ਭਾਰਤ ਦੇ ਮੂਲਨਿਵਾਸੀ ਆਜ਼ਾਦੀ ਮਨਾਗੇ ਜੇਕਰ ਅਸੀ ਮੂਲਨਿਵਾਸੀ ਆਪਸ ਵਿੱਚ ਮਜ਼ਬੂਤੀ ਦੇ ਨਾਲ ਮਿਲ ਕੇ ਰਹਿਣਾ ਚਾਹੁੰਦਾ ਹੈ ਤਾਂ ਕਿ ਅਸੀਂ ਸਾਰੇ ਇਸ ਜਾਤੀਵਾਦੀ/ਮਨੂੰਵਾਦੀ ਵਿਵਸਥਾ ਦੇ ਖਿਲਾਫ਼ ਲੜ ਸਕੀਏ । ਸੋ ਇਹ ਸੀ ਝੂਠੀ ਆਜ਼ਾਦੀ ਬਾਰੇ ਦੀ ਜਾਣਕਾਰੀ ਇਸ ਬਾਰੇ ਦੱਸਣ ਦੀ ਥੋੜੀ ਜਹੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਫੈਸਲਾ ਤਾਂ ਲੋਕਾਂ ਨੇ ਖ਼ੁਦ ਕਰਨਾ ਹੈ।

ਇੰਜੀ.ਅਮਨਦੀਪ ਸਿੱਧੂ
(ਫੂਲੇ-ਸ਼ਾਹੂ-ਅੰਬੇਡਕਰੀ ਮਿਸ਼ਨਰੀ ਕਾਰਜਕਰਤਾ)
ਮੋਬਾਈਲ ਨੰਬਰ:- 94-657-54037

Share Button

Leave a Reply

Your email address will not be published. Required fields are marked *