Wed. Jul 24th, 2019

ਇਹ ਅ੍ਰਪੈਲ ਫੂਲ ਨਹੀਂ : ਖੈਰ । ਸੱਚ ਮੰਨਿਉਂ ਅੱਜ ਸੱਚਿਉਂ ਮੇਰਾ ਜਨਮ ਦਿਨ ਐਂ ”

ਇਹ ਅ੍ਰਪੈਲ ਫੂਲ ਨਹੀਂ : ਖੈਰ । ਸੱਚ ਮੰਨਿਉਂ ਅੱਜ ਸੱਚਿਉਂ ਮੇਰਾ ਜਨਮ ਦਿਨ ਐਂ ”

ਜਿਵੇਂ ਕਿ ਸਿਰਲੇਖ ਤੋਂ ਹੀ ਸਪੱਸ਼ਟ ਹੈ ਪਰ ਦੁਬਾਰਾ ਸਪਸ਼ਟ ਕਰਦਿਆਂ ਅੱਜ ਸੱਚੀਉਂ ਮੇਰਾ ਜਨਮ ਦਿਨ ਐਂ । ਮੈਂ ਭਾਵੇਂ ਜੰਮਿਆਂ ਤਾਂ ਕਿਸੇ ਵੀ ਦਿਨ ਹੋਵਾਂ । ਭਾਵ ਕਿ ਜਰੂਰੀ ਨਹੀਂ ਮੇਰਾ ਜਨਮ ਦਿਨ 1 ਅ੍ਰਪੈਲ ਹੀ ਸਹੀ ਹੋਵੇ । ਪਰ ਇਹ ਸੰਯੋਗ ਜਾਂ ਫਿਰ ਸਬੱਬ ਬਣ ਗਿਆ ਕਿ ਮੇਰੀ ਜਨਮ ਮਿਤੀ 1 ਅ੍ਰਪੈਲ 1961 ਹੈ । ਇਕ ਗੱਲ ਤਾਂ ਪੱਕੀ ਹੈ ਕਿ ਮੇਰਾ ਜਨਮ ਐਨ ਤਿੱਖੜ ਦੁਪਹਿਰੇ ਹੋਇਆ ਸੀ । ਜੋ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ । ਹੁਣ ਆਪਾਂ ਅ੍ਰਪੈਲ ਫੂਲ ਮਨਾਉਣ ਦੇ ਜਾਂ ਫਿਰ ਇਸ ਦੇ ਪਿਛੋਕੜ ਵਿੱਚ ਜਾਣ ਦੀ ਕੋਸ਼ਿਸ਼ ਵਿੱਚ ਬਹੁਤਾ ਵਕਤ ਜਾਇਆ ਨਹੀਂ ਕਰਦੇ । ਐਨੀ ਕੁ ਗੱਲ ਤਾਂ ਪੱਕੀ ਹੈ ਕਿ ਹੱਸਣਾ ਤੇ ਹਸਾਉਣਾ ਬੰਦੇ ਦੀ ਰੂਹ ਦੀ ਖੁਰਾਕ ਹੁੰਦੀ ਹੈ ਤੇ ਫਿਤਰਤ ਵੀ । ਹੱਸਣ ਹਸਾਉਣ ਦਾ ਤਰੀਕਾ ਜਾਂ ਫਿਰ ਬਹਾਨਾ ਕੋਈ ਵੀ ਹੋ ਸਕਦਾ ਹੈ । ਸਭ ਦਾ ਆਪੋ ਆਪਣਾ ਜਾਂ ਫਿਰ ਵੱਖੋ ਵੱਖਰਾ । ਰਹੀ ਗੱਲ ਹਾਸੇ ਤੇ ਤਮਾਸ਼ੇ ਦੀ ਕਿ ਸਾਡੇ ਜਰਾ ਕੁ ਜਿੰਨੇ ਹਾਸੇ ਜਾਂ ਮਖੋਲ ਨਾਲ ਕਿਸੇ ਦਾ ਕੋਈ ਜਾਂ ਫਿਰ ਕਿਸੇ ਵੀ ਤਰ੍ਹਾ ਦਾ ਨੁਕਸਾਨ ਹੋਵੇ  ਜਾਂ ਫਿਰ ਕਿਸੇ ਨੂੰ ਸਰੀਰਿਕ ਮਾਨਸਿਕ ਆਦਿ ਕਿਸੇ ਵੀ ਕਿਸਮ ਦਾ ਕਸ਼ਟ ਹੋਵੇ । ਇਹ ਸਾਡੀ ਗੱਲ ਕੀ ? ਕਿਸੇ ਦੀ ਮਨਸਾ ਭਾਵਨਾ ਜਾਂ ਫਿਰ ਕੋਸ਼ਿਸ਼ ਅਜਿਹੀ ਨਹੀਂ ਹੋਣੀ ਚਾਹੀਦੀ । ਲੈ ਮੈਂ ਵੀ ਤਾਂ ਗੱਲਾਂ ਗੱਲਾਂ ਉਹ ਵੀ ਅ੍ਰਪੈਲ ਫੂਲ ਦੀਆਂ ਗੱਲਾਂ ਚ ਆਪਣੇ ਜਨਮ ਦਿਨ ਆਲੀ ਗੱਲ ਕਿੱਤੇ ਹੋਰ ਹੀ ਛੱਡ ਆਇਆ ।
ਰਹੀ ਗੱਲ ਮੇਰੇ ਜਨਮ ਦਿਨ ਮਨਾਉਣ ਦੀ ਮੈਂ ਅਜਿਹੀ ਕਿਤੇ ਵੀ ਕੋਸ਼ਿਸ਼ ਨਹੀ ਕੀਤੀ । ਪਰ ਇਕ ਵਾਰੀ ਸੈੈਂਟ ਜੋਸਫ ਸਕੂਲ ਵਿੱਚ ਗੁਰਪ੍ਰੀਤ ਸਿੰਘ ਆਰਸਿਸਟ ਤੇ ਉਹਨ੍ਹਾ ਦੇ ਸਕੂਲ ਦੇ ਸਟਾਫ ਨੇ ਦੋ ਸਾਲ ਪਹਿਲਾਂ ਪਲਸ ਪੋਲਿਉ ਦਿਨ ਜਰੂਰ ਮਨਾਇਅ ਸੀ । ਉਹ ਵੀ 1 ਅ੍ਰਪੈਲ ਨੂੰ । ਇਹ ਵੀ ਕੋਈ ਸਬੱਬ, ਬਹਾਨਾ ਜਾਂ ਫਿਰ ਸੰਯੋਗ ਬਣ ਗਿਆ ਸੀ । ਇਕ ਗੱਲ ਹੋਰ ਅੱਜ ਮੇਰਾ ਜਨਮ ਦਿਨ ਜਰੂਰ ਐ ਤੁਹਾਡੀਆਂ ਸਭ ਦੀਆਂ ਦਿਲੀ ਵਧਾਈਆਂ, ਮੁਬਾਰਕਾਂ/ਸੁਭ ਇੱਛਾਵਾਂ ਤਹਿ ਦਿਲੋਂ ਕਬੂਲ ਕਰਾਂਗਾ । ਉਹ ਵੀ ਖਿੜੇ ਮੱਥੇ, ਪਰ ਮੇਰੇ ਵੱਲੋਂ ਕਿਸੇ ਨੂੰ ਵੀ ਕੋਈ ਸੱਦਾ ਪੱਤਰ ਨਹੀ ਇਹ ਵੀ ਚੇਤੇ ਰਖਿਓ । ਵਜ੍ਹਾ ਭਾਂਵੇ ਕੋਈ ਵੀ ਹੋਵੇ । ਇਕ ਤਾਂ ਇਹ ਕਿ ਸਾਡਾ ਘਰ/ਸਰਕਾਰੀ ਕੁਆਟਰ ਦੋ ਅੱਖਾਂ ਦੇ ਦੋ ਡੇਲਿਆਂ ਜਿੱਡੇ ਕਮਰਿਆਂ ਵਾਲਾ ਹੈ । ਉਤੋ 31 ਮਾਰਚ ਅਜੇ ਕੱਲ੍ਹ ਹੀ ਗਈ ਹੈ । ਭਾਵ ਪੈਸਿਆ ਵਾਲੀ ਜੇਬ ਖਾਲੀ ਹੈ । ਭਾਵ ਝੁੱਗਾ ਚੋੜ ਈ ਹੈ । ਇਸ ਕਰਕੇ ਮੈਂ ਆਪਣਾ ਜਮਨ ਦਿਨ ਮਨਾ ਕੇ ਪਹਿਲਾਂ ਹੀ ਝੁੱਗਾ ਚੌੜ ਹੋਇਆ ਹੋਰ ਨਹੀ ਕਰਾਉਣਾ । ਵੈਸੇ ਵੀ ਮੈਂ ਕਿਹੜਾ ਕਦੇ ਘਰੇ ਟਿਕਦੈਂ । ਮੇਰੇ ਪੈਰ ਵਾਲੀਆਂ ਭੌਰੀਆਂ ਪਤਾ ਨਹੀਂ ਕਿਧਰ ਕਿਧਰ ਲਈ ਫਿਰਦੀਐਂ । ਜਦੋ ਵੀ ਸਬੱਬ ਬਣਿਆ ਮਿਲਦੇ ਗਿਲਦੇ ਰਹਾਂਗੇਂ ੩੩ ਜੱਗ ਜਿਉਦਿਆਂ ਦੇ ਮੇਲੇ । ਰਹੀ ਗੱਲ ਅ੍ਰਪੈਲ ਫੂਲ ਦੀ ਤੋਬਾ । ਤੋਬਾ ।। ਵੇਖਿਓ ਕਿਤੇ ਐਵੇ ਨਾ ਕਿਸੇ ਦਾ ਝੁੱਗਾ ਚੋੜ ਕਰ ਦਿਓ । ਮੇਹਰ ਕਰਿਓ । ਬਾਲ੍ਹੀਆਂ ਗੱਲ੍ਹਾਂ ਚ ਕੀ ਪਿਐ ? ਆਪਣਿਆ ਚ ਅਪਣੱਤ ਬਣੀ ਰਹੇ । ਭਾਵ ਸਾਡਾ ਸਭ ਦਾ ਆਪਣਾਪਣ/ਭਾਈਚਾਰਾ ਬਣਿਆ ਰਹੇ ।

ਤੁਹਾਡਾ ਆਪਣਾ : ਲਾਲ ਚੰਦ ਸਿੰਘ
7589427462

Leave a Reply

Your email address will not be published. Required fields are marked *

%d bloggers like this: