Fri. Aug 16th, 2019

ਇਹਨਾਂ 5 ਬੈਂਕਾਂ ਨੇ ਵਿਆਜ ਦਰਾਂ ਵਿਚ ਕੀਤੀ ਕਟੌਤੀ

ਇਹਨਾਂ 5 ਬੈਂਕਾਂ ਨੇ ਵਿਆਜ ਦਰਾਂ ਵਿਚ ਕੀਤੀ ਕਟੌਤੀ

ਬੈਕਾਂ ਨੇ ਰਿਜ਼ਰਵ ਬੈਂਕ ਦੇ ਨੀਤੀਗਤ ਦਰ ਵਿਚ ਕਟੌਤੀ ਦਾ ਲਾਭ ਗਾਹਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਸਟੇਟ ਬੈਂਕ ਤੋਂ ਬਾਅਦ ਸ਼ੁਕਰਵਾਰ ਨੂੰ ਬੈਂਕ ਆਫ ਇੰਡੀਆ, ਸਿੰਡੀਕੇਟ ਬੈਂਕ, ਆਂਧਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਕੇਨਰਾ ਬੈਂਕ ਆਦਿ ਨੇ 0.10 ਤੋਂ 0.03 ਫ਼ੀਸਦੀ ਤਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਸਰਕਾਰੀ ਖੇਤਰ ਦੇ ਆਂਧਰਾ ਬੈਂਕ, ਸਿੰਡੀਕੇਟ ਬੈਂਕ ਅਤੇ ਬੈਂਕ ਆਫ ਇੰਡੀਆ ਨੇ ਕਰਜ਼ ਦੀ ਮਾਪਦੰਡ ਵਿਆਜ ਦਰਾਂ ਵਿਚ ਸ਼ੁਕਰਵਾਰ ਨੂੰ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ।

ਕੇਨਰਾ ਬੈਂਕ ਨੇ ਮਾਨਕ ਵਿਆਜ ਦਰ 0.10 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ। ਇਲਾਹਾਬਾਦ ਬੈਂਕ ਨੇ ਮਾਪਦੰਡ ਵਿਆਜ ਦਰ 0.15 ਤੋਂ 0.20 ਫ਼ੀਸਦੀ ਘਟ ਕਰਨ ਅਤੇ ਇੰਡੀਅਨ ਓਵਰਸੀਜ਼ ਬੈਂਕ ਅਤੇ ਯੂਨੀਅਨ ਬੈਂਕ ਨੇ 0.15 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ। ਰਿਜ਼ਰਵ ਬੈਂਕ ਨੇ ਇਸ ਹਫ਼ਤੇ ਬੁੱਧਵਾਰ ਨੂੰ ਨੀਤੀਗਤ ਦਰ ਵਿਚ 0.35 ਫ਼ੀਸਦੀ ਦੀ ਕਟੌਤੀ ਕੀਤੀ। ਇਹ ਲਗਾਤਾਰ ਦਰ ਮਹੀਨਾਵਾਰ ਨੀਤੀਗਤ ਸਮੀਖਿਆ ਬੈਠਕ ਵਿਚ ਰੇਪੋ ਦਰ ਵਿਚ ਕੀਤੀ ਗਈ ਕਟੌਤੀ ਹੈ।

ਰੇਪੋ ਦਰ ਹੁਣ ਨੌ ਸਾਲ ਦੇ ਹੇਠਲੇ ਪੱਧਰ 5.40 ਫ਼ੀਸਦੀ ਤੇ ਹੈ। ਇਸ ਤੋਂ ਬਾਅਦ ਬੈਂਕਾਂ ਦੇ ਉਪਰ ਰੇਪੋ ਦਰ ਵਿਚ ਕਟੌਤੀ ਦਾ ਲਾਭ ਉਪਭੋਗਤਾਵਾਂ ਨੂੰ ਦੇਣ ਦਾ ਦਬਾਅ ਬਣ ਗਿਆ ਸੀ। ਆਂਧਰਾ ਬੈਂਕ ਨੇ ਬਿਆਨ ਜਾਰੀ ਕਰ ਕੇ ਸਾਰੇ ਮੈਨੋਰਟੀ ਲੋਨ ਤੇ ਸੀਮਾਂ ਲਾਗਤ ਵਿਆਜ ਦਰ ਵਿਚ 0.25 ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਬੈਂਕ ਨੇ ਕਿਹਾ ਕਿ ਹੁਣ ਮੁੱਖ ਐਮਸੀਐਲਆਰ 8.20 ਫ਼ੀਸਦੀ ਤੋਂ ਘਟ ਹੋ ਕੇ 7.95 ਫ਼ੀਸਦੀ ਹੈ।

Leave a Reply

Your email address will not be published. Required fields are marked *

%d bloggers like this: