ਇਸ ਸਾਲ Apple ਪੇਸ਼ ਕਰੇਗੀ 13 ਇੰਚ ਡਿਸਪਲੇਅ ਵਾਲੀ ਸਸਤੀ ਮੈਕਬੁੱਕ

ਇਸ ਸਾਲ Apple ਪੇਸ਼ ਕਰੇਗੀ 13 ਇੰਚ ਡਿਸਪਲੇਅ ਵਾਲੀ ਸਸਤੀ ਮੈਕਬੁੱਕ

Apple ਇਸ ਸਾਲ ਇਕ ਐਂਟਰੀ ਲੈਵਲ ਮੈਕਬੁੱਕ ਨੂੰ ਪੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ ਜੋ ਕਿ ਮੌਜੂਦਾ ਮੈਕਬੁੱਕ ਏਅਰ ਦੇ ਮੁਕਾਬਲੇ ਸਸਤੀ ਹੋਵੇਗੀ। ਇਸ ਤੋਂ ਇਲਾਵਾ ਐਪਲ ਇਸ ਸਾਲ ਸਸਤਾ ਮੈਕ ਮਿੰਨੀ ਡੈਸਕਟਾਪ ਵੀ ਲਾਂਚ ਕਰ ਸਕਦੀ ਹੈ। ਐਪਲ ਦਾ ਨਵਾਂ ਲੈਪਟਾਪ ਬਾਜ਼ਾਰ ‘ਚ ਮੌਜੂਦ ਮੈਕਬੁੱਕ ਏਅਰ ਵਰਗਾ ਹੀ ਹੋਵੇਗਾ। ਇਸ ਵਿਚ ਐਪਲ ਦੇ ਬਾਕੀ ਪ੍ਰੋਡਕਟਸ ਦੀ ਤਰ੍ਹਾਂ ਹੀ ਪਤਲੀ ਬੇਜ਼ਲ ਵਾਲੀ 13-ਇੰਚ ਦੀ ਹਾਈ ਰੈਜ਼ੋਲਿਊਸ਼ਨ ਵਾਲੀ ਸਕਰੀਨ ਹੋਵੇਗੀ। ਬਾਜ਼ਾਰ ‘ਚ ਮੌਜੂਦ ਐਪਲ ਮੈਕਬੁੱਕ ਏਅਰ ਦੀ ਕੀਮਤ 1000 ਡਾਲਰ ਹੈ ਪਰ ਇਸ ਨਵੇਂ ਲੈਪਟਾਪ ਦੀ ਕੀਮਤ ਇਸ ਤੋਂ ਸਸਤੀ ਹੋਵੇਗੀ।

Digitimes Research ਦੀ ਰਿਪੋਰਟ ਮੁਤਾਬਕ ਐਪਲ ਇਸ ਨਵੇਂ ਐਂਟਰੀ ਲੈਵਲ ਮੈਕਬੁੱਕ ਨੂੰ ਇਸ ਸਾਲ ਹੀ ਲਾਂਚ ਕਰ ਸਕਦੀ ਹੈ। ਇਸ ਨਵੇਂ ਮੈਕਬੁੱਕ ‘ਚ 13-ਇੰਚ ਦੀ ਡਿਸਪਲੇਅ ਹੋਵੇਗੀ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 2560×1600 ਪਿਕਸਲ ਹੋਵੇਗਾ, ਜਿਵੇਂ ਕਿ ਅਸੀਂ ਇਸ ਤੋਂ ਪਹਿਲੇ ਮੈਕਬੁੱਕ ਪ੍ਰੋ ‘ਚ ਵੀ ਦੇਖ ਚੁੱਕੇ ਹਾਂ। ਉਥੇ ਹੀ ਰਿਪੋਰਟ ‘ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਿਚ ਐੱਲ.ਜੀ. ਡਿਸਪਲੇਅ ਹੋਵੇਗੀ।

ਇਸ ਤੋਂ ਇਲਾਵਾ ਖਬਰ ਇਹ ਵੀ ਹੈ ਕਿ ਐਪਲ ਇਸ ਸਾਲ 3 ਨਵੇਂ ਆਈਫੋਨ ਲਾਂਚ ਕਰੇਗੀ। ਇਹ ਸਮਾਰਟਫੋਨ iphone 9, iphone 11 ਅਤੇ iphone 11 plus ਹਨ। ਦੱਸਿਆ ਜਾ ਰਿਹਾ ਹੈ ਕਿ ਇੰਨਾਂ ‘ਚ ਸਭ ਤੋਂ ਘੱਟ ਕੀਮਤ ਵਾਲਾ ਆਈਫੋਨ 9 ਹੋਵੇਗਾ ਜਿਸ ‘ਚ ਆਈਫੋਨ ਐਕਸ ਵਰਗੀ ਹੀ ਨੌਚ ਵਾਲੀ 6.1 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਹੋਵੇਗੀ। ਇਸ ਤੋਂ ਇਲਾਵਾ ਆਈਫੋਨ ਐਕਸ2 ਅਤੇ ਆਈਫੋਨ ਐਕਸ ਪਲੱਸ ‘ਚ oled ਡਿਸਪਲੇਅ ਦਿੱਤੀ ਜਾਵੇਗੀ। ਇੰਨਾਂ ‘ਚ ਸਿਰਫ 5.8 ਇੰਚ ਅਤੇ 6.5 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: