ਇਸ ਸਾਲ ਨਹੀਂ ਪਵੇਗਾ ਸੋਕਾ

ss1

ਇਸ ਸਾਲ ਨਹੀਂ ਪਵੇਗਾ ਸੋਕਾ

ਦੇਸ਼ ਦੇ ਕਿਸਾਨਾਂ ਲਈ ਇੱਕ ਬਹੁਤ ਹੀ ਵਧੀਆ ਖਬਰ ਹੈ ਕਿ ਇਸ ਸਾਲ ਮਾਨਸੂਨ ਦੇ ਮੌਸਮ ‘ਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ। ਮਾਨਸੂਨ ਵਧੀਆ ਹੋਣ ਦੇ ਕਾਰਨ ਹਾੜੀ ਦੀਆਂ ਫਸਲਾਂ ਦੀ ਬਿਜਾਈ ਚੰਗੀ ਹੋ ਸਕਦੀ ਹੈ। ਮੌਸਮ ਸੰਬੰਧੀ ਪਹਿਲਾ ਅਨੁਮਾਨ ਲਾਉਣ ਵਾਲੀ ਨਿਜੀ ਕੰਪਨੀ ਸਕਾਈੇਮੇਟ ਨੇ ਇਸ ਸਾਲ ਦੇ ਮਾਨਸੂਨ ਦਾ ਪੂਰਵ-ਅਨੁਮਾਨ ਜਾਰੀ ਕੀਤਾ ਹੈ। ਸਕਾਈਮੇਟ ਦੇ ਅਨੁਸਾਰ 2018 ‘ਚ ਮਾਨਸੂਨ ਇੱਕੋ ਜਿਹਾ ਰਹਿ ਸਕਦਾ ਹੈ। ਇਸ ਦੇ ਨਾਲ ਹੀ ਸੋਕਾ ਪੈਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ।
ਸਕਾਈਮੇਟ ਦੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਜੂਨ ਤੋਂ ਸਤੰਬਰ ਦੇ ਮਹੀਨੇ ਦੀ ਮਾਨਸੂਨ ਦੌਰਾਨ ਔਸਤਨ 887 ਮਿਲੀਲੀਟਰ ਦੇ ਮੁਕਾਬਲੇ ਇਸ ਸਾਲ 100 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਸਕਾਈਮੇਟ ਦੇ ਸੀ. ਈ. ਓ. ਜਤਿਨ ਸਿੰਘ ਦੇ ਅਨੁਸਾਰ , ਲਾ ਨੀਨਾ ਅਤੇ ਪ੍ਰਸ਼ਾਤ ਖੇਤਰ ‘ਚ ਹੌਲੀ-ਹੌਲੀ ਗਰਮੀ ਵਧਣ ਦੇ ਕਾਰਨ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਪਰ ਨੀਨੋ ਇੰਡੈਕਸ ਅਤੇ ਤਟਸਥ ਆਈ. ਓ. ਡੀ. (ਇਡੀਅਨ ਓਸੇਨ ਡਾਏਪੋਲ) ਤੋਂ ਮਾਨੂਸਨ ‘ਤੇ ਕਿਸੇ ਪ੍ਰਕਾਰ ਦਾ ਵਿਰੋਧੀ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਇਸ ਪ੍ਰਕਾਰ ਮਾਨਸੂਨ ਇੱਕੋ ਜਿਹਾ ਰਹੇਗਾ।
ਮਈ-ਜੂਨ ਦੇ ਤਿੰਨ ਮਹੀਨਿਆਂ ਦੇ ਦੌਰਾਨ ਨੀਨੋ ਇੰਡੈਕਸ 60 ਤੋਂ ਜਿਆਦਾ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਲਾ ਨੀਨਾ ਮੌਸਮ ਪੈਟਰਨ 24 ਫੀਸਦੀ ਅਤੇ ਅਲਨੀਨੋ 14 ਫੀਸਦੀ ਰਹਿ ਸਕਦਾ ਹੈ। ਸਕਾਈਮੇਟ ਦੇ ਅਨੁਸਾਰ ਜੂਨ ‘ਚ ਔਸਤ ਨਾਲੋਂ 111 ਫੀਸਦੀ ਮੀਂਹ ਪੈ ਸਕਦਾ ਹੈ। ਉੱਥੇ ਹੀ ਜੁਲਾਈ ‘ਚ ਔਸਤ ਨਾਲੋਂ 97 ਫੀਸਦੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਅਗਸਤ ‘ਚ ਔਸਤ ਨਾਲੋਂ 96 ਫੀਸਦੀ ਅਤੇ ਇਸ ਤੋਂ ਬਿਨਾਂ ਸਤੰਬਰ ਦੇ ਮਹੀਨੇ ‘ਚ ਅਫਸਤ ਨਾਲੋਂ 101 ਫੀਸਦੀ ਮੀਂਹ ਜਿਆਦਾ ਪੈਣ ਦੀ ਸੰਭਾਵਨਾ ਹੈ। ਦੇਸ਼ ਦੇ ਇਹਨਾਂ ਇਲਾਕਿਆਂ ‘ਚ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।
ਸਕਾਈਮੇਟ ਕੰਪਨੀ ਦੇ ਅਨੁਸਾਰ ਜੋ ਖਾਕਾ ਪੇਸ਼ ਕੀਤਾ ਗਿਆ ਹੈ। ਉਸ ਦੇ ਅਨੁਸਾਰ ਦੇਸ਼ ਦੇ ਇਹਨਾਂ ਸੂਬਿਆਂ ‘ਚ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਜਿਵੇਂ ਕਿ ਇਸ ਸਾਲ ਉੱਤਰੀ ਭਾਰਤ ਦੇ ਸ਼ਹਿਰ ਵਾਰਾਣਸੀ, ਗੋਰਖਪੁਰ, ਸ਼ਿਮਲਾ, ਲਖਨਊ, ਮਨਾਲੀ, ਦੇਹਰਾਦੂਨ, ਸ਼੍ਰੀ – ਨਗਰ ਸਮੇਤ ਪੂਰਵੀ ਯੂਪੀ, ਉਤਰਾਖੰਡ, ਹਿਮਾਚਲ ਅਤੇ ਜੰਮੂ – ਕਸ਼ਮੀਰ ‘ਚ ਔਸਤ ਨਾਲੋਂ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਹੋਈ ਗੜੇਮਾਰੀ ਤੇ ਬਾਰਸ਼ ਨੇ ਕਿਸਾਨਾਂ ਦੇ ਚਿਹਰਿਆਂ ਦੀ ਰੌਣਕ ਉਡਾਈ
ਅੱਜ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਹੋਈ ਹਲਕੀ ਗੜੇਮਾਰੀ ਅਤੇ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕ ਉਡਾ ਦਿੱਤੀ ਹੈ। ਇਨ੍ਹੀਂ ਦਿਨੀਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਰਹੀ ਹੈ ਅਤੇ ਅੱਜ ਹੋ ਰਹੀ ਬਾਰਸ਼ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਫ਼ਸਲ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਕਿਉਕਿ ਇਸ ਸਮੇਂ ਕਣਕ ਦੀ ਫਸਲ ਪੱਕ ਕੇ ਲਗਭਗ ਤਿਆਰ ਹੈ।

Share Button

Leave a Reply

Your email address will not be published. Required fields are marked *