Thu. Jul 18th, 2019

ਇਸ ਵਿਦਿਅਕ ਸ਼ੈਸਨ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਸ਼ੁਰੂ ਹੋਣਗੇ ਡਿਊਲ ਡਿਗਰੀ ਦੇ ਪ੍ਰੋਗਰਾਮ

ਇਸ ਵਿਦਿਅਕ ਸ਼ੈਸਨ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਸ਼ੁਰੂ ਹੋਣਗੇ ਡਿਊਲ ਡਿਗਰੀ ਦੇ ਪ੍ਰੋਗਰਾਮ
ਅਮੀਰਕੀ ਉੱਚ-ਪੱਧਰੀ ਵਫ਼ਦ ਦਾ ਯੂਨੀਵਰਸਿਟੀ ਵਿਚ ਪੁੱਜਣ ਤੇ ਨਿੱਘਾ ਸਵਾਗਤ

ਅੰਮ੍ਰਿਤਸਰ, 10 ਅਪ੍ਰੈਲ (ਨਿਰਪੱਖ ਕਲਮ): ਯੂ.ਐਸ.ਏ ਦੀ ਸਭ ਤੋਂ ਨਾਮੀ ਯੂ.ਐਸ.ਐਫ. ਵਰਲਡ, ਯੂਨੀਵਰਸਿਟੀ ਆਫ ਸਾਊਥ ਫਲੋਰਿਡਾ ਦੇ ਯੂ.ਐਸ.ਐਫ ਸਿਸਟਮ ਦੇ ਵਾਈਸ ਪ੍ਰੈਜੀਡਂੈਟ ਡਾ.ਰੌਜਰ ਬ੍ਰਿੰਡਲੇ ਨੇ ਕਿਹਾ ਹੈ ਕਿ ਉਹ ਗੁਰੂ ਨਾਨਕ ਦੇਵ ਯੁੂਨੀਵਰਸਿਟੀ ਦੇ ਨਾਲ ਕੀਤੇ ਸਮਝੋਤੇੇ ਦੇ ਤਹਿਤ ਇਸ ਵਿਦਿਅਕ ਸ਼ੈਸਨ ਤੋਂ ਡਿਊਲ ਡਿਗਰੀ ਦੇ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾਉਣ ਜਾ ਰਿਹੇ ਹਨ।ਜਿਸ ਨੂੰ ਸਿਰੇ ਚੜ੍ਹਾਉਣ ਅਤੇ ਹੋਰ ਸੰਭਾਵਨਾਵਾਂ ਤਲਾਸ਼ਣ ਦੇ ਲਈ ਇੱਥੇ ਪੁਜੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਈ ਇਕ ਉੱਚ ਪੱਧਰੀ ਵਫ਼ਦਾਂ ਦੀ ਮੀਟਿੰਗ ਉਪਰੰਤ ਗੱਲਬਾਤ ਕਰ ਰਿਹੇ ਸਨ। ਉਹਨਾਂ ਕਿਹਾ ਕਿ ਵਿਸ਼ਵ ਪੱਧਰ ਤੇ ਬਦਲ ਰਹੇ ਹਲਾਤਾਂ ਦੇ ਅਨੁਸਾਰ ਉਚੇਰੀ ਸਿਖਿਆ ਦਾ ਵੀ ਗਲੋਬਲਾਈਜੇਸ਼ਨ ਹੋਣਾ ਸਮੇਂ ਦੀ ਲੋਂੜ ਬਣਦਾ ਜਾ ਰਿਹਾ ਹੈ।ਇਸੇ ਮਕਸਦ ਨੂੰ ਧਿਆਨ ਵਿਚ ਰੱਖ ਕੇ ਜੋ ਗੁਰੂ ਨਾਨਕ ਦੇਵ ਯੂਨਂੀਵਰਸਿਟੀ ਦੇ ਨਾਲ ਸਮਝੋਤਾ ਕੀਤਾ ਗਿਆ ਸੀ, ਇਸੇ ਵਿਦਿਅਕ ਸ਼ੈੇਸਨ ਤੋਂ ਸ਼ੁਰੂ ਕਰਨ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਸ ਸੰਬੰਧੀ ਦੋਨਾਂ ਵਿਦਿਅਕ ਸੰਸਥਾਵਾਂ ਵੱਲੋ ਆਪੋ-ਆਪਣੇ ਪੱਖਾ ਨੂੰ ਮੀਟਿੰਗ ਵਿਚ ਵਿਚਾਰਣ ਉਪਰੰਤ ਸਹਿਮਤੀ ਬਣੀ ਹੈ ਕਿ ਬੀ.ਕਾਮ. ਅਤੇ ਐਮ.ਬੀ.ਏ.ਦੀਆਂ ਡਿਊਲ ਡਿਗਰੀਆਂ ਤੋਂ ਇਲਾਵਾ ਹੋਰ ਵੀ ਕੋਰਸਾਂ ਨੂੰ ਆਉਣ ਵਾਲੇ ਸਮੇਂ ਵਿਚ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਦੋਵਾਂ ਦੇਸ਼ਾਂ ਦੇ ਵਿਚ ਉਚੇਰੀ ਸਿੱਖਿਆ ਨੂੰ ਹੋਰ ਵੀ ਮਜਬੂਤ ਕੀਤਾ ਜਾਵੇ। ਉਹਨਾਂ ਕਿਹਾ ਕਿ ਬੀ.ਕਾਮ ਦੇ ਵਿਦਿਆਰਥੀ ਤਿੰਨ ਸਾਲ ਭਾਰਤ ਵਿਚ ਅਤੇ ਇਕ ਸਾਲ ਅਮੀਰਕਾ ਵਿਚ ਪੜ੍ਹੇਗਾ, ਇਸੇ ਤਰ੍ਹਾਂ ਐਮ.ਬੀ.ਏ. ਦੇ ਵਿਦਿਆਰਥੀ ਡੇਢ ਸਾਲ ਭਾਰਤ ਵਿਚ ਅਤੇ ਛੇ ਮਹੀਨੇ ਅਮਰੀਕਾ ਦੀ ਯੂ.ਐਸ.ਐਫ ਵਰਲਡ ਯੂਨੀਵਰਸਿਟੀ ਵਿਚ ਪੜ੍ਹੇਗਾ । ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਜ਼ੀਫ਼ਾ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਣੀਆਂ ਹਨ। ਇਹ ਸਮਝੋਤਾ ਵਿਦਿਆ ਦੇ ਖੇਤਰ ਵਿਚ ਦੋਵਾਂ ਦੇਸ਼ਾ ਦੇ ਲਈ ਤਰੱਕੀ ਦੀਆਂ ਕਈ ਹੋਰ ਸੰਭਾਵਨਾਵਾਂ ਨੂੰ ਲੈ ਕੇ ਆਉਣ ਵਾਲਾ ਹੈ। ਸਾਊਥ ਫਲੋਰਿਡਾ ਯੂਨੀਵਰਸਿਟੀ ਦੇ ਭਾਰਤੀ ਸਲਾਹਕਾਰ ਅਰੁਨਾ ਦੇਸਗੁਪਤਾ ਵੀ ਵਫ਼ਦ ਦੇ ਨਾਲ ਹਾਜ਼ਰ ਸਨ। ਜਦੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਚ-ਪੱਧਰੀ ਵਫਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਡੀਨ ਵਿਦਿਅਕ ਮਾਮਲੇ ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਕਰਨਜੀਤ ਸਿੰਘ ਕਾਹਲੋਂ, ਸਕੂਲ ਆਫ ਫਾਈਨੇਸ਼ੀਅਲ ਸੱਟਡੀਜ਼ ਦੇ ਮੁਖੀ ਪ੍ਰੋ: ਜਸਪਾਲ ਸਿੰਘ, ਐਮ.ਵਾਈ.ਏ.ਐਸ.ਜੀ.ਐਨ.ਡੀ.ਯੂ ਸਪੋਰਟ ਸ਼ਾਇੰਸ ਅਤੇ ਮੈਡੀਸਨ ਵਿਭਾਗ ਦੇ ਮੁਖੀ ਪ੍ਰੋ: ਸਵੇਤਾ ਸ਼ਨੋਏ, ਫਾਰਮਾਸੀਊਟੀਕਲ ਅਤੇ ਸਾਇੰਸ ਅਤੇ ਅਕਾਦਿਮਕ- ਇੰਡਸਟਰੀਜ਼ ਲਿੰਕੇਜ਼ ਪੋ੍ਰਗਰਾਮ ਦੇ ਕੋਆਡੀਨੇਟਰ ਦੇ ਪ੍ਰੋ: ਪ੍ਰੀਤ ਮਹਿੰਦਰ ਸਿੰਘ ਬੇਦੀ, ਬਾਇਉਟੈਕਨੀਕਲ ਵਿਭਾਗ ਦੇ ਮੁਖੀ ਅਤੇ ਇੰਟਰਪਰਨਿਊਰਸ਼ਿਪ ਐਡ ਇਨੋਵੇਂਸਨ ਸੇਂਟਰ ਦੇ ਕੋਆਡੀਨੇਂਟਰ ਪ੍ਰੋ: ਪ੍ਰਤਾਪ ਕੁਮਾਰ ਪਾਤੀ ਤੋਂ ਇਲਾਵਾ ਹੋਰ ਵੀ ਉੋਚ-ਅਧਿਕਾਰੀ ਹਾਜ਼ਰ ਸਨ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਯੂ.ਐਸ.ਐਫ. ਵਰਲਡ ਸਾਊਥ ਫਲੋਰਿਡਾ ਯੂਨੀਵਰਸਿਟੀ ਨਾਲ ਆਪਸੀ ਅਕਾਦਮਿਕ ਸਾਂਝ ਨੂੰ ਮਜਬੂਤ ਕਰਨ ਦੇ ਲਈ ਇਕ ਵਿਸ਼ੇਸ਼ ਸਮਝੋਤਾ ਕੀਤਾ ਗਿਆ ਸੀ। ਜਿਸ ਦੇ ਵਿਚ ਇੰਟਰਪਰਨਿਊਰਸ਼ਿਪ ਵਿਕਾਸ ਕੰਮਾਂ ਦੇ ਨਾਲ ਨਾਲ ਐਕਸਚੇਂਜ ਅਤੇ ਡਿਊਲ ਡਿਗਰੀ ਕੋਰਸਾਂ ਨੂੰ ਸਥਾਪਿਤ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਦੋਵਾਂ ਸੰਸਥਾਵਾਂ ਦੇ ਵਿਚਕਾਰ ਅਕਾਦਮਿਕ ਅਤੇ ਵਿਦਿਆਰਥੀ ਐਕਸਚੇਂਜ ਦੇ ਮੌਕੇ ਵੱਧਣਗੇ। ਉਹਨਾਂ ਸੰਭਾਵਨਾ ਪ੍ਰਗਟਾਈ ਕਿ ਇਸੇ ਹੀ ਵਿਦਿਅਕ ਸ਼ੇੈਸਨ ਤੋਂ ਕੋਰਸਾਂ ਦੀ ਸ਼ੁਰੂਆਤ ਹੋ ਜਾਵੇਗੀ।ਉਹਨਾਂ ਕਿਹਾ ਕਿ ਜੂਨ ੨੦੧੯ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਕ ਵਫ਼ਦ ਵੀ ਅਮਰੀਕਾ ਜਾਵੇਗਾ ਅਤੇ ਹੋਰ ਕੋਰਸਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਾਵੇਗਾ।ਉਹਨਾਂ ਕਿਹਾ ਕਿ ਇਸ ਸਮਝੋਤੇ ਦੇ ਅਮਲ ਵਿਚ ਆਉਣ ਦੇ ਨਾਲ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ।ਖੋਜ ਨੂੰ ਉਤਸ਼ਾਹਿਤ ਕਰਨ, ਅੰਤਰ-ਰਾਸ਼ਟਰੀ ਵਿਚਾਰਾਂ ਦਾ ਅਦਾਨ ਪ੍ਰਦਾਨ, ਨਵੇਂ ਗਿਆਨ ਦੇ ਵਿਕਾਸ ਤੋਂ ਇਲਾਵਾ ਵਿਸ਼ਵ ਪੱਧਰ ਦੀ ਖੋਜ ਸੂਝ ਨੂੰ ਵਧਾਉਣ ਵਿਚ ਵੀ ਇਹ ਸਮਝੋਤਾ ਇਕ ਪੁਲ ਦਾ ਕੰਮ ਕਰੇਗਾ।ਉਹਨਾਂ ਇਹ ਵੀ ਕਿਹਾ ਕਿ ਆਪਸੀ ਸਹਿਯੋਗ ਦੇ ਨਾਲ ਵਿਦਿਆਰਥੀਆਂ, ਅਧਿਆਪਕਾਂ ਦੇ ਐਕਸਚੇਂਜ ਪ੍ਰੋਗਰਾਮ, ਸਹਿਕਾਰੀ ਖੋਜ ਪ੍ਰੋਜਕੈਟਾਂ ਦਾ ਵਿਕਾਸ ਅਤੇ ਪ੍ਰਕਾਸਨਾਂ ਰਾਹੀ ਖੋਜ ਦਾ ਪ੍ਰਸਾਰ ਸ਼ੁਰੂ ਕਰਨਾ ਵੀ ਇਸ ਵਿਚ ਸ਼ਾਮਲ ਹੈ।
ਉਹਨਾਂ ਦੱਸਿਆ ਕਿ ਅੱਜ ਮੁੱਖ ਤੋਰ ਤੇ ਬੀ.ਕਾਮ., ਐਮ.ਬੀ.ਏ, ਸਪੋਰਟਸ ਸਾਇੰਸ ਅਤੇ ਮੈਡੀਸਨ ਦੇ ਪ੍ਰੋਗਰਾਮਾਂ ਤੋਂ ਇਲਾਵਾ ਸਰਟੀਫ਼ਿਕੇਟ ਪੋ੍ਰਗਰਾਮ, ਸਪੋਰਟਸ ਬਾਇਉਮਕੈਨਿਕਸ ਵਿਦਿਆਰਥੀਆਂ ਅਤੇ ਫਕੈਲਟੀ ਐਕਸਚੇਂਜ ਪੋ੍ਰਗਰਾਮ ਅਤੇ ਇੱਕਠਿਆ ਕੀਤੀਆਂ ਜਾਣ ਵਾਲੀਆਂ ਗਤੀ ਵਿਧੀਆਂ ਤੇ ਖੁਲ ਕੇ ਵਿਚਾਰ ਹੋਇਆ ਹੈ। ਉਹਨਾਂ ਦੱਸਿਆ ਕਿ ਯੂ.ਐਸ.ਏ ਵਫ਼ਦ ਵੱਲੋ ਐਮ.ਵਾਈ.ਏ.ਐਸ.ਜੀ.ਐਨ.ਡੀ.ਯੂ. ਸਪੋਰਟ ਸਾਇੰਸ ਅਤੇ ਮੇੈਡੀਸਨ, ਇਮੇਰਜਿੰਗ ਸੇਂਟਰ ਆਫ ਲਾਈਫ਼ ਸਾਇੰਸ ਦੇ ਵਿਭਾਗਾਂ ਦਾ ਵੀ ਦੌਰਾ ਕੀਤਾ ਗਿਆ ।
ਡੀਨ ਵਿਦਿਆਕ ਮਾਮਲੇ ਪ੍ਰੋ: ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਚ-ਪੱਧਰੀ ਵਫ਼ਦ ਜੂਨ ੨੦੧੯ ਨੂੰ ਅਮਰੀਕਾ ਦੌਰੇ ਤੇ ਜਾਵੇਗਾ। ਤਿੰਨ ਕੋਰਸਾਂ ਤੋਂ ਇਲਾਵਾਂ ਹੋਰ ਵੀ ਕੋਰਸਾਂ ਨੂੰ ਸ਼ੁਰੂ ਕਰਨ ਦੇ ਸਮਝੋਤੇ ਹੋਣ ਦੀ ਸੰਭਾਵਨਾ ਹੈ ।ਉਹਨਾਂ ਕਿਹਾ ਕਿ ਸ਼ੁਰੂ ਹੋਣ ਵਾਲੇ ਕੋਰਸਾ ਬਾਰੇ ਗਾਈਡ ਲਾਈਨ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਅਮਰੀਕੀ ਵਫ਼ਦ ਯੂਨੀਵਰਸਿਟੀ ਦੇ ਪ੍ਰਬੰਧਾਂ ਤੋ ਪੂਰਾ ਖੱਸ਼ੁ ਹੈ ਅਤੇ ਉਸ ਵੱਲੋ ਤੱਸਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਇਹ ਯਤਨ ਆਪਸੀ ਸਹਿਯੋਗ ਅਤੇ ਸਾਂਝ ਨਾਲ ਦੋਵਾਂ ਦੇਸ਼ਾਂ ਦੇ ਸਮਾਜ ਨੂੰ ਨਵੀਂ ਦਿਸ਼ਾ ਦੇਵੇਗਾ, ਜੋ ਇਸ ਸਮੇਂ ਚੁਣੋਤੀਆਂ ਹਨ, ਉਹਨਾ ਦੇ ਹੱਲ ਵੀ ਕੱਢੇਗਾ।
ਕੈਪਸਨ- ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਯੂ.ਐਸ.ਐਫ ਸਿਸਟਮ ਦੇ ਵਾਈਸ ਪ੍ਰੈਜੀਡੈਂਟ ਡਾ. ਰੌਜਰ ਬ੍ਰਿੰਡਲੇ ਨੂੰ ਫ਼ਲੁਕਾਰੀ ਦੇ ਕੇ ਸਨਮਾਨਿਤ ਕਰਦੇ ਹੋਏ, ਉਹਨਾਂ ਨਾਲ ਡੀਨ ਵਿਦਿਅਕ ਮਾਮਲੇ ਡਾ.ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਅਤੇ ਹੋਰ।

Leave a Reply

Your email address will not be published. Required fields are marked *

%d bloggers like this: