Tue. Jun 25th, 2019

ਇਸ ਵਾਰ ਦੀਵਾਲੀ ਮੌਕੇ ਕੁਰਾਲੀ ‘ਚ ਚਹਿਲ ਪਹਿਲ ਰਹੀ ਘੱਟ

ਇਸ ਵਾਰ ਦੀਵਾਲੀ ਮੌਕੇ ਕੁਰਾਲੀ ‘ਚ ਚਹਿਲ ਪਹਿਲ ਰਹੀ ਘੱਟ

ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਇਸ ਵਾਰ ਲੋਕਾਂ ਦਾ ਉਤਸ਼ਾਹ ਮੱਠਾ ਹੀ ਰਿਹਾ। ਸਥਾਨਕ ਸ਼ਹਿਰ ਦੇ ਬਾਜ਼ਾਰ ਵਿਚ ਰੌਣਕ ਬੀਤੇ ਵਰ੍ਹਿਆਂ ਦੇ ਮੁਕਾਬਲੇ ਘੱਟ ਰਹੀ। ਲੋਕ ਬਹੁਤ ਹੀ ਘੱਟ ਮਾਤਰਾ ਵਿੱਚ ਫ਼ਲ, ਮਠਿਆਈਆਂ, ਬਿਜਲੀ ਦੀਆਂ ਲੜੀਆਂ ਅਤੇ ਦੀਵਿਆਂ ਆਦਿ ਦੀ ਖਰੀਦਦਾਰੀ ਕਰਦੇ ਦੇਖੇ ਗਏ, ਜਦੋਂ ਕਿ ਬੀਤੇ ਸਾਲਾਂ ਵਿੱਚ ਲੋਕ ਇਹੋ ਸਮਾਨ ਭਾਰੀ ਮਾਤਰਾ ਵਿੱਚ ਖਰੀਦਦੇ ਸਨ।

ਇਸ ਬਾਰੇ ਮਾਰਕੀਟ ਵੈਲਫੇਅਰ ਐਸ਼ੋਸੀਏਸ਼ਨ ਦੇ ਸਰਪ੍ਰਸਤ ਰਾਕੇਸ਼ ਬਠਲਾ ਨੇ ਕਿਹਾ ਕਿ ਭਾਵੇਂ ਲੋਕਾਂ ਨੇ ਆਮ ਨਾਲੋਂ ਵੱਧ ਖ਼ਰੀਦਦਾਰੀ ਕੀਤੀ ਪਰ ਪਿਛਲੇ ਸਾਲਾਂ ਦੀ ਤਰਾਂ ਬਾਜ਼ਾਰ ‘ਚ ਚਹਿਲ ਪਹਿਲ ਤੇ ਰੌਣਕ ਵੇਖਣ ਨੂੰ ਨਹੀਂ ਮਿਲੀ। ਵਪਾਰੀ ਵਰਗ ਦਾ ਮੰਨਣਾ ਹੈ ਕਿ ਜੀਐਸਟੀ. ਦੇ ਲਾਗੂ ਹੋਣ ਕਾਰਣ ਕਈ ਚੀਜ਼ਾਂ ਦੇ ਭਾਅ ਭਾਰੀ ਟੈਕਸਾਂ ਕਾਰਨ ਅਸਮਾਨੀ ਚੜਨ ਕਰਕੇ ਦੁਕਾਨਦਾਰ, ਵਪਾਰੀ ਤੇ ਹਰ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ। ਇਸ ਮੰਦੀ ਦੇ ਦੌਰ ਵਿੱਚ ਉਪਰੋਂ ਜੀਐਸਟੀ. ਕਾਰਣ ਹੋਈ ਮਹਿੰਗਾਈ ਕਰਕੇ ਲੋਕਾਂ ਦਾ ਖ਼ਰੀਦਦਾਰੀ ਵੱਲ ਰੁਝਾਨ ਘਟਿਆ ਹੈ।

ਵਪਾਰੀ ਵਰਗ ਨੇ ਇਹ ਵੀ ਦੱਸਿਆ ਕਿ ਕੁਝ ਛੋਟੇ ਦੁਕਾਨਦਾਰ ਇਨਾਂ ਤਿਉਹਾਰਾਂ ਦੇ ਦਿਨਾਂ ਵਿੱਚ ਵਿਆਜ ਤੇ ਪੈਸਾ ਚੁੱਕ ਕੇ ਆਪਣੀਆਂ ਦੁਕਾਨਾਂ ਵਿੱਚ ਸਮਾਨ ਪਾਉਂਦੇ ਹਨ ਪਰ ਗ੍ਰਾਹਕ ਨਾ ਹੋਣ ਕਾਰਣ ਉਨਾਂ ਦੀ ਤਾਂ ਕਮਰ ਹੀ ਟੁੱਟ ਗਈ ਹੈ । ਵਪਾਰੀ ਵਰਗ ਨੂੰ ਜੋ ਤਿਉਹਾਰਾਂ ਦੇ ਸੀਜਨ ਤੇ ਬਹੁਤ ਉਮੀਦਾਂ ਹੁੰਦੀਆਂ ਹਨ ਪਰ ਇਸ ਮੰਦੀ ਦੇ ਦੌਰ ਨੇ ਉਨਾਂ ਦੀਆਂ ਉਮੀਦਾਂ ਤੇ ਪਾਣੀ ਹੀ ਫੇਰ ਦਿੱਤਾ ਹੈ।

Leave a Reply

Your email address will not be published. Required fields are marked *

%d bloggers like this: