Wed. Jun 26th, 2019

ਇਸ ਰਾਜਸੀ ਮਾਹੋਲ ਵਿੱਚ ਲੋਕੀਂ ਵੋਟ ਕਿਸਨੂੰ ਪਾਉਣਗੇ?  : ਦਲੀਪ ਸਿੰਘ ਵਾਸਨ, ਐਡਵੋਕੇਟ

ਇਸ ਰਾਜਸੀ ਮਾਹੋਲ ਵਿੱਚ ਲੋਕੀਂ ਵੋਟ ਕਿਸਨੂੰ ਪਾਉਣਗੇ?  : ਦਲੀਪ ਸਿੰਘ ਵਾਸਨ, ਐਡਵੋਕੇਟ

2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਸਿਰ ਉਤੇ ਆ ਗਈਆਂ ਹਨ। ਰਾਜਸੀ ਪਾਰਟੀਆਂ ਅਤੇ ਵਿਅਕਤੀਵਿਸ਼ੇਸ਼ਾਂ ਦੇ ਨਾਮ ਵੀ ਸਾਹਮਣੇ ਆ ਗਏ ਹਨ। ਕੁਝ ਰਾਜਸੀ ਪਾਰਟੀਆਂ ਗਠਜੋੜ ਵੀ ਕਰ ਰਹੀਆਂ ਹਨ ਅਤੇ ਉਥੇ ਵੀ ਅਸਲ ਵਿੱਚ ਕੁਝ ਅਿਕਤੀਵਿਸ਼ੇਸ਼ ਹੀ ਸਾਹਮਣੇ ਹਨ ਅਤੇ ਬਾਕੀ ਬਸ ਪਾਰਟੀਆਂ ਦਾ ਨਾਮ ਹੀ ਹੈ। ਇਹ ਵਿਅਕਤੀਵਿਸ਼ੇਸ਼ ਕਿਸੇ ਇੱਕ ਦੀ ਪ੍ਰਧਾਨਗੀ ਮਨਣਗੇ ਅਤੇ ਅਧੀਨ ਰਹਿਕੇ ਉਸਨੂੰ ਕੰਮ ਕਰਨ ਦੇਣਗੇ, ਇਹ ਗੱਲਾਂ ਵੀ ਅਸੀਂ ਜਾਣਦੇ ਹਾਂ। ਸਾਨੂੰ ਇਹ ਸਮਝ ਵੀ ਆ ਗਈ ਹੈ ਕਿ ਅਗਲੇ ਪੰਜ ਸਾਲਾਂ ਦੀ ਹਕੂਮਤ ਵੀ ਬਸ ਵਕਤ-ਟਪਾੳੂ ਹੀ ਬਣੇਗੀ ਅਤੇ ਕੌਮ ਦੇ ਪੰਜ ਸਾਲ ਹੋਰ ਬਰਬਾਦ ਕਰ ਦਿੱਤੇ ਜਾਣਗੇ। ਪਿਛਲੇ ਸਤ ਦਹਾਕਿਆਂ ਦੀਆਂ ਸਰਕਾਰਾਂ ਕੀ ਕਰਦੀਆਂ ਰਹੀਆਂ ਹਨ, ਇਸਦਾ ਹਿਸਾਬ ਦੇਣ ਵਾਲਾ ਕੋਈ ਨਹੀਂ ਹੈ। ਅਗਰ ਕੋਈ ਹੋਵੇਗੀ ਤਾਂ ਹਿਸਾਬ ਮੰਗਣ ਵਾਲਾ ਕੋਈ ਨਹੀਂ ਹੈ। ਅਸੀਂ ਭਾਰਤੀ ਆਜ਼ਾਦ ਵੀ ਹੋ ਗਏ ਹਾਂ ਅਤੇ ਪਰਜਾਤੰਤਰ ਵੀ ਆ ਗਿਆ ਹੈ, ਪਰ ਹਾਲਾਂ ਤਕ ਲੋਕਾਂ ਦੀ ਸਮਝ ਵਿੱਚ ਇਹ ਨਹੀਂ ਆ ਸਕਿਆ ਕਿ ਆਜ਼ਾਦੀ ਕਿਸਨੂੰ ਆਖਦੇ ਹਨ ਅਤੇ ਇਹ ਪਰਜਾਤੰਤਰ ਕੀ ਹੁੰਦਾ ਹੈ। ਪਰਜਾਤੰਤਰ ਵਿੱਚ ਅਸੀਂ ਮੁਲਕ ਦੇ ਮਾਲਕ ਹਾਂ ਅਤੇ ਅਸੀਂ ਲੋਕ ਸੇਵਕਾਂ ਦੀ ਚੋਣ ਕਰਨੀ ਹੁੰਦੀ ਹੈ। ਇਹ ਚੋਣਾਂ ਵੀ ਅਜੀਬ ਕਿਸਮ ਦੀ ਚੋਣ ਪਰਕ੍ਰਿਆ ਹੈ। ਇਥੇ ਸੇਵਕਾਂ ਦੀ ਭਰਤੀ ਕਰਨ ਲਈ ਨਾ ਕੋਈ ਉਮਰ ਹੈ, ਨਾਂ ਕੋਈ ਵਿਦਿਅਕ ਯੋਗਤਾ ਹੈ, ਨਾ ਕੋਈ ਸਿਖਲਾਈ ਹੈ। ਨਾ ਕੋਈ ਮੁਹਾਰਤ ਹੈ। ਨਾ ਕੋਈ ਤਜਰਬਾ ਹੈ ਅਤੇ ਨਾ ਹੀ ਇਹ ਦੇਖਿਆ ਜਾਂਦਾ ਹੈ ਕਿ ਇਸ ਆਦਮੀ ਦਾ ਚਾਲ ਚਲਣ ਕੈਸਾ ਹੈ। ਇੰਨਾਂ ਰਾਜਸੀ ਲੋਕਾਂ ਦੀ ਪਹਿਲੀ ਚੋਣ ਮਾਲਕ ਨਹੀਂ ਕਰਦੇ ਬਲਕਿ ਇਹ ਰਾਜਸੀ ਪਾਰਟੀਆਂ ਜਾਂ ਵਿਅਕਤੀਵਿਸ਼ੇਸ਼ ਕਰਦੇ ਹਨ। ਅਜ ਤਕ ਇਹ ਪਤਾ ਨਹੀਂ ਲਗ ਸਕਿਆ ਕਿ ਇਹ ਪਹਿਲੀ ਚੋਣ ਕਰਨ ਦਾ ਕੀ ਆਧਾਰ ਹੁੰਦਾ ਹੈ। ਇਹ ਆਦਮੀ ਹੀ ਉਮੀਦਵਾਰ ਬਣ ਜਾਂਦੇ ਹਨ ਅਤੇ ਚੋਣਾਂ ਤੋਂ ਕੁੱਝ ਹੀ ਦਿੰਨ ਪਹਿਲਾਂ ਇਹ ਸਾਡੇ ਸਾਹਮਣੇ ਖੜੇ ਕਰ ਦਿੱਤੇ ਜਾਂਦੇ ਹਨ ਅਤੇ ਸਾਨੂੰ ਬੁਲਾਇਆ ਜਾਂਦਾ ਹੈ ਕਿ ਪਾਰਟੀਆਂ ਅਤੇ ਵਿਅਕਤੀਵਿਸ਼ੇਸ਼ਾਂ ਦੀ ਕੀਤੀ ਚੋਣ ਪਕੀ ਕਰ ਦਿਉ। ਅਤੇ ਅਸੀਂ ਇਹ ਪਹਿਲੀ ਕੀਤੀ ਚੋਣ ਪਕੀ ਕਰ ਦਿੰਦੇ ਹਾਂ। ਇਸ ਲਈ ਇਹ ਆਖਣਾ ਕਿ ਇਹ ਲੋਕ-ਸੇਵਕਾਂ ਦੀ ਚੋਣ ਅਸੀਂ ਕਰਦੇ ਰਹੇ ਹਾਂ, ਇਹ ਗ਼ਲਤ ਹੈ। ਇਸ ਲਈ ਐਸੀਆਂ ਚੋਣਾਂ ਕਰਨ ਬਾਅਦ ਜਿਹੜੀ ਹਕੂਮਤ ਬਣ ਆਉਂਦੀ ਹੈ ਇਸਨੂੰ ਪਰਜਾਤੰਤਰ ਵੀ ਆਖਿਆ ਜਾ ਸਕਦਾ ਹੈ, ਇਸ ਬਾਰੇ ਅਜ ਤਕ ਕਿਸੇ ਨੇ ਸੋਚਿਆ ਨਹੀਂ ਹੈ। ਅਤੇ ਇਸ ਮੁਲਕ ਵਿੱਚ ਜਿਹੜੇ ਵੀ ਹਾਲਾਤ ਬਣ ਆਏ ਹਨ, ਹੁਣ ਇਹ ਗਲਾਂ ਪੁਛਣ ਦਾ ਕਦੀ ਮੌਕਾ ਹੀ ਨਹੀਂ ਬਣ ਸਕਣਾ।

ਚੋਣਾਂ ਸਿਰ ਉਤੇ ਆ ਗਈਆਂ ਹਨ ਅਤੇ ਹਾਲਾਂ ਸਿਰਫ ਵਿਅਕਤੀਵਿਸ਼ੇਸ਼ ਹੀ ਚਮਕ ਰਹੇ ਹਨ। ਉਹ ਵੀ ਆਪਣੇ ਬਾਰੇ ਕੁਝ ਨਹੀਂ ਦਸ ਰਹੇ ਬਲਕਿ ਹਾਲਾਂ ਤਕ ਇਹ ਵਿਅਕਤੀਵਿਸ਼ੇਸ਼ ਇਕ ਦੂਜੇ ਦੀਆਂ ਖਾਮੀਆਂ ਦਸ ਰਹੇ ਹਨ ਅਤੇ ਇਤਨੇ ਵਡੇ ਵਡੇ ਇਲਜ਼ਾਮ ਵੀ ਲਗਾ ਰਹੇ ਹਨ ਜਿਹੜੇ ਅਸੀਂ ਸੁਣਕੇ ਹੈਰਾਨ ਹਾਂ ਅਤੇ ਅਸੀਂ ਆਪਣੀਆਂ ਹੀ ਕੀਤੀਆਂ ਚੋਣਾਂ ਉਤੇ ਹੈਰਾਨ ਪ੍ਰੇਸ਼ਾਨ ਹਾਂ ਕਿ ਅਸੀਂ ਕੈਸੇ ਕੈਸੇ ਆਦਮੀਆਂ ਦੀ ਚੋਣ ਕਰਦੇ ਰਹੇ ਹਾਂ। ਅਰਥਾਤ ਅਜ ਤਕ ਕੀਤੀਆਂ ਚੋਣਾ ਉਤੇ ਅਸੀਂ ਪਛੁਤਾਉ ਹੀ ਕਰ ਰਹੇ ਹਾਂ ਅਤੇ ਇਹ ਦਾਅਵਾ ਨਹੀਂ ਕਰ ਸਕਦੇ ਕਿ ਫਲਾਣੀਆਂ ਚੋਣਾਂ ਅਸੀਂ ਠੀਕ ਠਾਕ ਕੀਤੀਆਂ ਸਨ।

ਇਸ ਵਾਰੀਂ ਪਰਮੁਖ ਰਾਜਸੀ ਪਾਰਟੀਆਂ ਹਨ- ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ਕੋਮਨਿਸਟ ਜਿਹੜੇ ਕਈ ਗਰੁਪਾ ਵਿੱਚ ਵੰਡੇ ਪਏ ਹਨ ਅਤੇ ਕੁਝ ਹੋਰ ਵਿਅਕਤੀਵਿਸ਼ੇਸ਼ਾਂ ਦੀ ਗਰੁਪ ਹਨ। ਹਾਲਾਂ ਤਕ ਸਿਰਫ ਸ੍ਰੀ ਰਾਹੁਲ ਗਾਂਧੀ ਜੀ ਨੇ ਇਹ ਆਖਿਆ ਹੈ ਕਿ ਅਗਰ ਕਾਂਗਰਸ ਆ ਜਾਂਦੀ ਹੈ ਤਾਂ ਉਹ ਹਰ ਗਰੀਬ ਘਰ ਲਈ ਘਟੋ ਘਟ ਆਮਦਨ ਦਾ ਕੋਈ ਟੀਚਾ ਬਣਾਕੇ ਉਤਨੀ ਆਮਦਨ ਪੂਰੀ ਕਰਨ ਦਾ ਯਤਨ ਕਰਨਗੇ। ਅਰਥਾਤ ਹਰ ਯੋਗ ਆਦਮੀ ਲਈ ਰੁਜ਼ਗਾਰ ਅਤੇ ਵਾਜਬ ਤਨਖਾਹ ਦਾ ਪ੍ਰਬੰਧ ਕਰਨਗੇ। ਔਰਤਾਂ ਲਈ ਰਾਖਵੀਂਕਰਣ ਕੀਤਾ ਜਾਵੇਗਾ। ਭਾਜਪਾ ਵਾਲਿਆਂ ਨੇ ਚੋਣਾਂ ਤੋਂ ਪਹਿਲਾਂ ਹੀ ਮੁਸਲਮਾਨ ਔਰਤਾਂ ਦੇ ਹਕਾਂ ਦੀ ਰਾਖੀ ਲਈ ਮਰਦ ਵਲੋਂ ਤਿੰਨ ਤਲਾਕਾਂ ਵਾਲੀ ਰਸਮ ਖਤਮ ਕਰ ਦਿੱਤੀ ਹੈ। ਅਖੌਤੀ ਸਵਰਨ ਜਾਤੀਆਂ ਵਿੱਚ ਗਰੀਬਾਂਲਈ 10 ਪ੍ਰਤੀਸ਼ਤ ਦਾ ਰਾਖਵੀਂਕਰਣ ਕਰ ਦਿਤਾ ਹੈ। ਹਰ ਪਰਵਾਰ ਲਈ ਮਕਾਨ, ਬਿਜਲੀ, ਪਾਣੀ ਅਤੇ ਸ਼ੋਚਾਲਯ ਦੀਆਂ ਗਲਾਂ ਕਰ ਦਿਤੀਆਂ ਹਨ ਅਤੇ ਕਰਨ ਦਾ ਵਚਨ ਵੀ ਕਰਦਿਤਾ ਹੈ।

ਹਾਲਾਂ ਤਕ ਖਬੀਆਂ ਪਾਰਟੀਾਂ ਇਕਠੀਆਂ ਨਹੀਂ ਹੋਈਆਂ ਅਤੇ ਨਾ ਹੀ ਦਸ ਪਾਈਆਂ ਹਨ ਕਿ ਇਹ ਇਨਕਲਾਬ ਅਤੇ ਇਹ ਕਲਪਿਆ ਸਮਾਜਵਾਦ ਕਿਵੇਂ ਲਿਆਂਦਾ ਜਾਵੇਗਾ। ਇਹ ਅਗਰ ਰਲ ਵੀ ਜਾਣ ਤਾਂ ਹਾਲਾਂ ਤਕ ਇੰਨ੍ਹਾਂ ਪਾਸ ਵਿਕਤੀਵਿਸ਼ੇਸ਼ ਕਿਹੜਾ ਹੈ। ਸਮਾਜਵਾਦ ਅਤੇ ਇਨਕਲਾਬ ਦੀਆਂ ਗਲਾਂ ਭਾਰਤ ਵਿੱਚ ਕਿਵੇਂ ਲਾਗੂ ਕੀਤੀਆਂ ਜਾਣਗੀਆਂ, ਇਹ ਗਲਾਂ ਵੀ ਸਪਸ਼ਟ ਕਰਨੀਆਂ ਹਾਲਾਂ ਬਾਕੀ ਹਨ। ਇਹ ਦੇਸ਼ ਆਜ਼ਾਦੀ ਅਤੇ ਪਰਜਾਤੰਤਰ ਦੇ ਸਤ ਦਹਾਕਿਆਂ ਵਿੱਚ ਜਿਸ ਵੀ ਪਥ ਉਤੇ ਚਲਦਾ ਆ ਰਿਹਾ ਹੈ, ਬਹੁਤ ਹੀ ਤਰਕੀ ਕਰ ਬੈਠਾ ਹੈ। ਇਸ ਮੁਲਕ ਵਿੱਚ ਅਜ ਅਨਾਜ ਦੀ ਕਮੀ ਨਹੀਂ ਹੈ ਅਤੇ ਨਾ ਹੀ ਮਨੁਖੀ ਵਰਤੋਂ ਦੀਆਂ ਚੀਜ਼ਾਂ ਦੀ ਹੀ ਘਾਟ ਹੈ। ਸਭ ਕੁਝ ਬਣ ਗਿਆ ਹੈ। ਹੁਣ ਤਾਂ ਅਧਾ ਸਮਾਜਵਾਦ ਤਾਂ ਆ ਹੀ ਗਿਆ ਹੈ ਅਤੇ ਬਾਕੀ ਅਧਾ ਕੰਮ ਕਰਨ ਵਾਲਾ ਰਹਿ ਗਿਆ ਹੈ। ਇਹ ਅਧਾ ਕੰਮ ਪੂਰਾ ਕਰਨਾ ਹੈ। ਅਗਰ ਹਰ ਕਿਸੇ ਪਾਸ ਰੁਜ਼ਗਾਰ ਬਣ ਆਵੇ ਅਤੇ ਵਾਜਬ ਜਿਹੀ ਤਨਖਾਹ ਨਿਸਚਿਤ ਕਰ ਦਿਤੀ ਜਾਵੇ ਤਾਂ ਹਰ ਘਰ ਵਾਜਬ ਜਿਹੀ ਢੰਗ ਨਾਲ ਅਗਰ ਚਲਦਾ ਬਣ ਜਾਵੇ ਤਾਂ ਖਬੀਆਂ ਪਾਰਟੀਆਂ ਦਾ ਕਲਪਿਆ ਸਮਾਜਵਾਦ ਆ ਸਕਦਾ ਹੈ। ਇਸ ਲਈ ਅਗਰ ਖਬੀਆਂ ਪਾਰਟੀਆਂ ਪਾਸ ਕੋਈ ਯੋਜਨਾ ਹੈ ਤਾਂ ਉਹ ਲੋਕਾਂ ਸਾਹਮਣੇ ਕਰ ਸਕਦੀਆਂ ਹਨ ਅਤੇੇ ਜਿਤ ਵੀ ਸਕਦੀਆਂ ਹਨ।

ਸਾਨੂੰ ਹਾਲਾਂ ਤਕ ਸਮਝ ਨਹੀਂ ਆਈ ਕਿ ਪਰਜਾਤੰਤਰ ਵਿੱਚ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ, ਮੁਗ਼ਲਾਂਅਤੇ ਅੰਗਰੇਜ਼ ਸਾਮਰਾਜੀਆਂ ਦਾ ਰਾਜ ਨਹੀਂ ਹੁੰਦਾ ਬਲਕਿ ਲੋਕੀਂ ਹਾਕਮ ਹੁੰਦੇ ਹਨ ਅਤੇ ਇਹ ਜਿਹੜੀ ਆਦਮੀ ਅਸੀਂ ਚੁਣਦੇ ਹਂਾਂ ਜਾਂ ਨਿਯੁਕਤ ਕਰਦੇ ਹਾਂ ਇਹ ਹਾਕਮ ਨਹੀਂ ਹੁੰਦੇ ਬਲਕ ਇਹ ਲੋਕ-ਸੇਵਕ ਹੁੰਦੇ ਹਨ ਅਤੇ ਇਸ ਲਈ ਇੰਨ੍ਹਾਂ ਦੀ ਚੋਣ ਕਰਨ ਲਗਿਆਂ ਇਹ ਧਿਆਨ ਵਿੱਚ ਰਖਣਾ ਹੁੰਦਾ ਹੈ ਕਿ ਜਿਸ ਵੀ ਸੇਵਾ ਲਈ ਇਹ ਚੁਣੇ ਜਾ ਰਹੇ ਹਨ, ਕੀ ਉਹ ਕੰਮ ਕਰਨ ਦੇ ਇਹ ਕਾਬਲ ਵੀ ਹਲ ਜਾਂ ਐਂਵੇਂ ਹੀ ਸਰਕਾਰੀ ਕੁਰਸੀਆਂ ਉਤੇ ਬੈਠਕੇ ਸਾਡੇ ਉਤੇ ਹੁਕਮ ਚਲਾਈ ਜਾਣਗੇ। ਇਹ ਗਲ ਹਾਲਾਂ ਤਕ ਸਾਡੀ ਸਮਝ ਵਿੱਚ ਨਹੀਂ ਆਈ ਅਤੇ ਨਾ ਹੀ ਕਿਸੇ ਸਮਝਾਈ ਹੀ ਹੈ। ਇਸ ਲਈ ਜਣਾ ਖਣਾ ਰਾਜਸੀ ਆਦਮੀ ਬਣ ਬੈਠਦਾ ਹੈ ਅਤੇ ਇਹ ਰਾਜ ਕਰਦਾ ਹੈ।

ਅਜ ਸਾਡੇ ਸਾਹਮਣੇ ਇਹ ਸਵਾਲ ਆ ਖੜਾ ਹੋਇਆ ਹੈ ਕਿ ਅਸੀਂ ਸਹੀ ਕਿਸਮ ਦੇ ਲੋਕ-ਸੇਵਕਾਂ ਦੀ ਚੋਣ ਕਰੀਏ ਤਾਂ ਕਰੀਏ ਕਿਸ ਤਰ੍ਹਾਂ। ਇੰਨ੍ਹਾਂ ਰਾਜਸੀ ਲੋਕੀਂ ਨੇ ਹਰ ਕੋਸਿ਼ਸ਼ ਕੀਤੀ ਹੈ ਕਿ ਲੋਕਾਂ, ਅਰਥਾਤ ਹਾਕਮਾਂ ਦੀ ਸਮਝ ਵਿੱਚ ਇਹ ਕਦੀ ਨਾ ਪਵੇ ਕਿ ਸਹੀ ਆਦਮੀ ਤਿਆਰ ਕਿਵੇਂ ਕਰਨੇ ਹਨ ਅਤੇ ਚੁਣਨੇ ਕਿਵੇਂ ਹਨ। ਇਸ ਲਈ ਇਸ ਵਾਰੁ ਦੀਆਂ ਚੋਣਾਂ ਵੀ ਐਸੀ ਹੀ ਕਸਰਤ ਕੀਤੀ ਜਾਵੇਗੀ ਅਤੇ ਅਜ ਤਕ ਹੋਈਆਂ ਸਰਾਕਰਾਂ ਵਾਂਗ ਇਹ ਸਰਕਾਰ ਵੀ ਪੰਜ ਸਾਲਾਂ ਦਾ ਸਮਾਂ ਕਟਕੇ ਸਤ ਦਹੀਾਕਿਆਂ ਨੂੰ ਸਾਢੇ ਸਤ ਦਹਾਕਿਆਂ ਵਿੱਚ ਬਦਲ ਦੇਵੇਗੀ ਅਤੇ ਕਦੀ ਅਸੀਂ ਇਕ ਸਦੀ ਵੀ ਪੂਰੀ ਕਰ ਲਵਾਂਗੇ।

101-ਸੀ ਵਿਕਾਸ ਕਲੋਨੀ,

ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: