Tue. Aug 20th, 2019

ਇਸ ਮਸਾਲੇ ਨਾਲ ਘਟਾਓ ਆਪਣਾ ਭਾਰ

ਇਸ ਮਸਾਲੇ ਨਾਲ ਘਟਾਓ ਆਪਣਾ ਭਾਰ

ਜ਼ੀਰਾ ਸਿਹਤ ਲਈ ਕਾਫ਼ੀ ਲਾਹੇਵੰਦ ਹੁੰਦਾ ਹੈ, ਇਹ ਖ਼ਾਨੇ ਦਾ ਸੁਆਦ ਵਧਾਉਣ ਦੇ ਨਾਲ ਨਾਲ ਸਰੀਰ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਨਾਲ ਲੜਨ ਲਈ ਮਦਦ ਕਰਦਾ ਹੈ।ਜ਼ੀਰੇ ਦੇ ਇਸਤੇਮਾਲ ਨਾਲ਼ ਮੌਸਮ ਬਦਲਣ ਨਾਲ ਹੋਣ ਵਾਲੇ ਸਰਦੀ ਜ਼ੁਕਾਮ ਚ ਰਾਹਤ ਮਿਲ ਸਕਦੀ ਹੈ, ਜ਼ੀਰੇ ਦਾ ਸੇਵਨ ਨੱਕ ਬੰਦ ਹੋਣਾ ਤੇ ਸਾਹ ਲੈਣ ਵਿੱਚ ਹੋਣ ਵਾਲੀ ਦਿੱਕਤ ਵਿੱਚ ਰਾਹਤ ਦਿੰਦਾ ਹੈ।ਜ਼ੀਰੇ ਦੇ ਹੋਰ ਵੀ ਕਈ ਲਾਭ ਹਨ, ਗਰਮ ਪਾਣੀ ਦੇ ਨਾਲ ਜ਼ੀਰੇ ਦਾ ਸੇਵਨ ਕਰਨ ਨਾਲ ਖ਼ੂਨ ਦਾ ਦੌਰਾ ਬਿਹਤਰ ਹੁੰਦਾ ਹੈ।

ਜ਼ੀਰਾ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਵਜ਼ਨ ਘੱਟ ਕਰਨ ਤੇ ਐਸੀਡਿਟੀ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਜ਼ੀਰੇ ਦਾ ਸੇਵਨ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈਜੇਕਰ ਤੁਹਾਨੂੰ ਠੰਡ ਲੱਗੀ ਹੋਵੇ ਅਤੇ ਛਿੱਕਾਂ ਆਉਣ ਤਾਂ ਜ਼ੀਰਾ ਭੁੰਨ ਕੇ ਇਕ ਪੋਟਲੀ ਵਿਚ ਪਾ ਲਓ। ਇਸ ਨੂੰ ਵਾਰ-ਵਾਰ ਸੁੰਘਦੇ ਰਹੋ। ਛਿੱਕਾਂ ਆਉਣੀਆਂ ਬੰਦ ਹੋ ਜਾਣਗੀਆਂ। ਭੁੰਨਿਆ ਜ਼ੀਰਾ ਅਤੇ ਕਾਲਾ ਲੂਣ ਲੱਸੀ ਵਿਚ ਪਾ ਕੇ ਪੀਓ। ਇਸ ਨਾਲ ਭੋਜਨ ਪੱਚਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ।

ਜ਼ੀਰਾ, ਜਵੈਣ, ਕਾਲਾ ਲੂਣ ਅਤੇ ਔਲ਼ਾ ਖਾਣ ਨਾਲ ਭੁੱਖ ਵੱਧਦੀ ਹੈ। ਇਸ ਨਾਲ ਦਸਤ ਤੋਂ ਵੀ ਆਰਾਮ ਮਿਲਦਾ ਹੈ।ਪਾਣੀ ਵਿਚ ਜ਼ੀਰਾ ਉਬਾਲੋ ਅਤੇ ਇਸ ਨੂੰ ਪੁਣ ਲਓ। ਇਸ ਪਾਣੀ ਨਾਲ ਚਿਹਰਾ ਸਾਫ਼ ਕਰਨ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ। ਜ਼ੀਰਾ ਅਤੇ ਸੇਂਧਾ ਲੂਣ ਨੂੰ ਪੀਹ ਕੇ ਬਣਾਏ ਪਾਊਡਰ ਨਾਲ ਦੰਦਾਂ ਨੂੰ ਸਾਫ਼ ਕਰਨ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ। ਮੇਥੀ, ਜਵੈਣ, ਜ਼ੀਰਾ ਅਤੇ ਸੌਂਫ਼ ਨੂੰ ਬਰਾਬਰ ਮਾਤਰਾ ‘ਚ ਪੀਹ ਲਓ। ਇਸ ਪਾਊਡਰ ਦੇ ਰੋਜ਼ਾਨਾ ਇੱਕ ਚਮਚ ਦੀ ਵਰਤੋਂ ਨਾਲ ਡਾਇਬਟੀਜ਼, ਜੋੜਾਂ ਦੇ ਦਰਦ, ਪੇਟ ਦੀਆਂ ਬਿਮਾਰੀਆਂ ਅਤੇ ਗੈਸ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।

Leave a Reply

Your email address will not be published. Required fields are marked *

%d bloggers like this: