ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ss1

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ ਬਹੁਤ ਸਾਰੇ ਬਾਬੇ ਹਨ ਜਿਨ੍ਹਾਂ ਦੇ ਪਿੱਛੇ ਜਨਤਾ ਲੱਗੀ ਹੋਈ ਹੈ। ਇਨ੍ਹਾਂ ਵਿੱਚੋਂ ਕਈ ਬਾਬੇ ਤਾਂ ਜੇਲ੍ਹ ਵਿੱਚ ਕਿਸੇ ਨਾ ਕਿਸੇ ਅਪਰਾਧ ਕਾਰਨ ਸਜਾ ਕੱਟ ਰਹੇ ਹਨ। ਜਿਵੇਂ ਗੁਰਮੀਤ ਰਾਮ ਰਹੀਮ, ਰਾਮਪਾਲ ਤੇ ਆਸਾਰਾਮ ਬਾਪੂ ਆਦਿ। ਹਰ ਸਿਆਸੀ ਪਾਰਟੀ ਤੇ ਆਗੂ ਇਨ੍ਹਾਂ ਬਾਬਿਆਂ ਦੇ ਪੈਰ ਚੁੰਮਦੇ ਹਨ।

ਅੱਜ ਕੁੱਲ ਇੱਕ ਅਧਿਆਤਮਕ ਗੁਰੂ ਸਦਗੁਰੂ ਜੱਗੀ ਵਾਸੂਦੇਵ ਦਾ ਬੋਲਬਾਲਾ ਹੈ। ਇਸ ਅਧਿਆਪਕ ਗੁਰੂ ਦੀ ਸੰਸਥਾ ਈਸ਼ਾ ਫਾਂਊਡੇਸ਼ਨ ਹੈ। ਉਨ੍ਹਾਂ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਜੱਗੀ ਵਾਸੂਦੇਵ ਇੱਕ ਅਜਿਹੇ ਗੁਰੂ ਹਨ ਦਾਮਨ ‘ਤੇ ਕੋਈ ਦਾਗ਼ ਨਹੀਂ ਹੈ, ਉਹ ਦੁੱਧ ਧੋਤੇ ਗੁਰੂ ਹਨ।

ਅੱਜ ਕਲ ਜੱਗੀ ਵਾਸੂਦੇਵ ਨੇ ਦੇਸ਼ ਵਿੱਚ ਨਦੀਆਂ ਨੂੰ ਸਾਫ਼ ਸੁਥਰਾ ਕਰਨ, ਉਨ੍ਹਾਂ ਦਾ ਧਿਆਨ ਰੱਖਣ ਦੀ ਮੁਹਿੰਮ ਛੇੜੀ ਹੋਈ ਹੈ। ਇਸ ਮੁਹਿੰਮ ਨੂੰ ਰੈਲੀ ਫ਼ਾਰ ਰਿਵਰਜ਼ ਦੇ ਨਾਂ ਹੇਠ ਦਰਿਆਵਾਂ ਨੂੰ ਬਚਾਉਣ ਚਲਾਇਆ ਗਿਆ ਹੈ। ਜਿਸ ਦੇ ਲਈ ਉਹ ਦੇਸ਼ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਯਾਤਰਾ ਕਰਦੇ ਹਨ। ਇਸੇ ਕੜੀ ਵਜੋਂ ਪੰਜਾਬ ਸਰਕਾਰ ਤੇ ਸਦਗੁਰੂ ਦੀ ਈਸ਼ਾ ਫਾਊਡੇਸ਼ਨ ‘ਚ ਦਰਿਆਵਾਂ ਦੀ ਦੇਖਭਾਲ ਲਈ ਚੰਡੀਗੜ੍ਹ ਵਿੱਚ ਇੱਕ MOU ‘ਤੇ ਦਸਤਖ਼ਤ ਹੋਏ ਹਨ।

ਇੱਥੇ ਸਦਗੁਰੂ ਨੇ ਕਿਹਾ ਕਿ ਇਹ ਪੰਜਾਬ ਦੇ ਦਰਿਆਵਾਂ ਨੂੰ ਗੰਦਗੀ ਤੋਂ ਬਚਾਉਣ ਦਾ ਨਵਾਂ ਉਪਰਾਲਾ ਹੈ ਤੇ ਅਸੀਂ ਦੇਸ਼ ਦੇ ਨਾਲ-ਨਾਲ ਪੰਜਾਬ ਨੂੰ ਵੀ ਬਚਾਵਾਂਗੇ। ਉਨ੍ਹਾਂ ਕਿਹਾ ਕਿ ਰੈਲੀ ਫ਼ਾਰ ਰਿਵਰਜ਼ ਦੇ ਨਾਂ ਇਸ ਮੁਹਿੰਮ ਨਾਲ ਪੰਜਾਬ ਤੇ ਹਰਿਆਣਾ ਨੂੰ ਵੀ ਵੱਡਾ ਫ਼ਾਇਦਾ ਹੋਵੇਗਾ।

ਅਸਲ ਵਿੱਚ ਇਸ ਮੁਹਿੰਮ ਦਾ ਉਦਘਾਟਨ ਤਿੰਨ ਸਤੰਬਰ ਨੂੰ ਸਾਇੰਸ, ਤਕਨੀਕੀ ਤੇ ਵਾਤਾਵਰਨ ਬਾਰੇ ਮੰਤਰੀ ਡਾਕਟਰ ਹਰਸ਼ਵਰਧਨ ਨੇ ਕੀਤਾ ਸੀ। ਪਰ ਇਸ ਮੁਹਿੰਮ ਚਲਾਉਣ ਵਾਲੇ ਸਦਗੁਰੂ ਦੇ ਇੱਕ ਦੂਜੀ ਤਸਵੀਰ ਵੀ ਹੈ। ਜਿਸ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਇੱਕ ਪਾਸੇ ਤਾਂ ਵਾਤਾਵਰਨ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਨ੍ਹਾਂ ਦੇ ਆਪਣੇ ਹੀ ਤਾਮਿਲਨਾਡੂ ਦਾ ਕੋਇੰਬਟੂਰ ਦੇ ਨੇੜੇ ਆਸ਼ਰਮ ਖ਼ਿਲਾਫ਼ ਕੇਸ ਚੱਲ ਰਹੇ ਹਨ। ਇੱਥੇ ਜਿਹੜੀ ਜ਼ਮੀਨ ਉੱਤੇ ਇਨ੍ਹਾਂ ਨੇ ਬਿਲਡਿੰਗ ਬਣਾਈ ਉਹ ਗ਼ੈਰਕਾਨੂੰਨੀ ਹੈ। ਇਹ 44 ਏਕੜ ਜ਼ਮੀਨ ਦਰਅਸਲ ਆਦਿਵਾਸੀਆਂ ਦੀ ਹੈ।

ਕੇਸ ਇਹ ਚੱਲ ਰਿਹਾ ਹੈ ਕਿ ਇਸ ਬਿਲਡਿੰਗ ਨਾਲ ਵਾਤਾਵਰਨ ਦਾ ਸਮਤੋਲ ਵਿਗੜਿਆ ਹੈ, ਕਿਉਂ ਇਹ ਜਗ੍ਹਾ ਜੰਗਲ ਵਿੱਚ ਹੱਥੀਆਂ ਦਾ ਰਸਤਾ (Elephant corridors) ਹੈ। ਇਹ ਰਸਤਾ ਬੰਦ ਹੋਣ ਨਾਲ ਹਾਥੀ ਪਿੰਡਾਂ ਵਿੱਚੋਂ ਲੰਘਦੇ ਹਨ ਜਿਸ ਨਾਲ ਆਦਿਵਾਸੀਆਂ ਤੇ ਹਾਥੀਆਂ ਨੂੰ ਨੁਕਸਾਨ ਹੁੰਦਾ ਹੈ।

ਹਾਲ ਹੀ ਵਿੱਚ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਥੇ ਬਣੀ 112 ਫੁੱਟੀ ਸ਼ਿਵਾ ਮੂਰਤੀ ਦਾ ਉਦਘਾਟਨ ਕਰਨ ਗਏ ਸਨ। ਹਾਲਾਂਕਿ, ਪ੍ਰਧਾਨ ਮੰਤਰੀ ਨੂੰ ਵੀ ਗੁਜ਼ਾਰਿਸ਼ ਕੀਤੀ ਗਈ ਕਿ ਉਹ ਵਿਵਾਦ ਵਾਲੀ ਜਗ੍ਹਾ ‘ਤੇ ਨਾ ਜਾਣ ਪਰ ਉਹ ਫਿਰ ਵੀ ਇੱਥੇ ਗਏ। ਜਿੱਥੋਂ ਉਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਬਾਰੇ ਪਤਾ ਲੱਗਦਾ ਹੈ।

ਪਰ ਇਸ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਖ਼ਿਲਾਫ਼ 50 ਰੁਪਏ ਦਿਹਾੜੀ ਕਰਨ ਵਾਲੀ ਕੋਇੰਬਟੂਰ ਜ਼ਿਲ੍ਹੇ ਦੇ ਇਰੀਲਾ ਕਬੀਲੇ ਮੁਤਾਮਾ ਨਾਂ ਔਰਤ ਸੰਘਰਸ਼ ਕਰ ਰਹੀ ਹੈ।

ਮਹਿਲਾ ਮੁਤਾਮਾ ਦਾ ਦੋਸ਼ ਹੈ ਜਿਸ ਜ਼ਮੀਨ ਉੱਤੇ ਆਸ਼ਰਮ ਹੈ ਉਹ ਆਦਿਵਾਸੀਆਂ ਦੀ ਮਲਕੀਅਤ ਹੈ। ਜਿਸ ਨੂੰ ਉਸ ਦੇ ਆਸ਼ਰਮ ਨੇ ਕਬਜ਼ਾ ਕੀਤਾ ਹੋਇਆ ਹੈ। ਇਹ ਜ਼ਮੀਨ ਇੱਕ ਜ਼ਿੰਮੀਦਾਰ ਨੇ 13 ਆਦਿਵਾਸੀ ਪਰਿਵਾਰਾਂ ਨੂੰ ਦੇ ਦਿੱਤੀ ਸੀ। ਇਸ ਜ਼ਮੀਨ ਦਾ ਪਟਾ ਉਨ੍ਹਾਂ ਦੇ ਨਾਂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਲਕੀਅਤ ਤਾਂ ਆਦਿਵਾਸੀਆਂ ਦੀ ਹੋ ਗਈ ਪਰ ਕਬਜ਼ਾ ਨਹੀਂ ਮਿਲਿਆ।

ਇਹ ਆਦਿਵਾਸੀ ਔਰਤਾਂ ਜੰਗਲਾਂ ‘ਚੋ ਬੇਸ਼ਕੀਮਤੀ ਜੜੀਆਂ ਬੂਟੀਆਂ ਇਕੱਠੀਆਂ ਕਰਕੇ ਰੋਜ਼ੀ ਰੋਟੀ ਕਮਾਉਂਦੀਆਂ ਹਨ ਪਰ ਹੌਲੀ-2 ਸਰਕਾਰ ਦੀ ਸਖ਼ਤੀ ਨੇ ਇੰਨਾਂ ਦਾ ਜੰਗਲ ਜਾਣਾ ਬੰਦ ਕਰ ਦਿੱਤਾ। ਇਸ ਦੇ ਬਾਅਦ ਜੱਗੀ ਵਾਸੂਦੇਵ ਦੇ ਆਸ਼ਰਮ ਨੇ ਇਨ੍ਹਾਂ ਔਰਤਾਂ ਨੂੰ ਆਪਣੇ ਸ਼ਰਨ ਵਿੱਚ ਲੈ ਲਿਆ ਹੈ। ਕਿਉਂਕਿ ਇਨ੍ਹਾਂ ਕੋਲ ਜੰਗਲ ਦੀਆਂ ਬੇਸ਼ਕੀਮਤੀ ਜੜੀਆਂ ਬੂਟੀਆਂ ਬਾਰੇ ਪੁਸ਼ਤੈਨੀ ਗਿਆਨ ਸੀ।

ਆਸ਼ਰਮ ਨੇ ਆਪਣੇ ਬੰਦੇ ਇਨ੍ਹਾਂ ਨਾਲ ਭੇਜ ਕੇ ਜੜੀਆਂ-ਬੂਟੀਆਂ ਬਾਰੇ ਗਿਆਨ ਹਾਸਲ ਕੀਤਾ। ਫਿਰ ਜਦੋਂ ਜੰਗਲ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਲਈ ਤਾਂ ਇਨ੍ਹਾਂ ਨੂੰ ਆਸ਼ਰਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸੇ ਕਰ ਕੇ ਕੁਝ ਲੋਕ ਖ਼ਦਸ਼ਾ ਜਤਾ ਰਹੇ ਹਨ ਕਿ ਦੇਸ਼ ਵਿੱਚ ਜਿੱਥੇ-2 ਜੱਗੀ ਵਾਸੂਦੇਵ ਜਾਣਗੇ ਉੱਥੋਂ ਜ਼ਮੀਨ ਨਾਲ ਕੁੱਝ ਨਾ ਕੁੱਝ ਜ਼ਰੂਰ ਵਾਪਰ ਸਕਦਾ ਹੈ।

Share Button

Leave a Reply

Your email address will not be published. Required fields are marked *