Thu. Jul 18th, 2019

ਇਸ ਪਿੰਡ ਵਿੱਚ 25 ਸਾਲ ਦੀ ਉਮਰ ‘ਚ ਹੀ ਲੋਕ ਹੋ ਜਾਂਦੇ ਹਨ ਬੁੱਢੇ

ਇਸ ਪਿੰਡ ਵਿੱਚ 25 ਸਾਲ ਦੀ ਉਮਰ ‘ਚ ਹੀ ਲੋਕ ਹੋ ਜਾਂਦੇ ਹਨ ਬੁੱਢੇ

ਛਤੀਸਗੜ੍ਹ : ਪਾਣੀ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦਾ ਹੈ। ਸ਼ੁੱਧ ਤੇ ਸਾਫ਼ ਪਾਣੀ ਸਾਡੇ ਸਾਰਿਆਂ ਦੇ ਲਈ ਬਹੁਤ ਜਰੂਰੀ ਹੈ। ਪਾਣੀ ਸਾਡੇ ਸਭ ਦੇ ਲਈ ਇੱਕ ਅੰਮ੍ਰਿਤ ਦਾ ਕੰਮ ਕਰਦਾ ਹੈ। ਪਾਣੀ ਦੇ ਬਿਨਾ ਅਸੀਂ ਆਪਣੀ ਜ਼ਿੰਦਗੀ ਨੂੰ ਸੋਚ ਵੀ ਨਹੀਂ ਸਕਦੇ। ਇਹ ਕੋਈ ਕਹਾਣੀ ਨਹੀਂ ਬਲਕਿ ਭਾਰਤ ਵਰਗੇ ਦੇਸ਼ ਦੀ ਹਕੀਕਤ ਹੈ। ਅਜਿਹਾ ਇੱਕ ਮਾਮਲਾ ਛਤੀਸਗੜ੍ਹ ਦੇ ਬੀਜਾਪੁਰ ਨਾਮਕ ਜਿਲ੍ਹੇ ਵਿੱਚ ਦੇਖਣ ਨੂੰ ਮਿਲੀ ਹੈ।
ਬੀਜਾਪੁਰ ਜਿਲ੍ਹੇ ਦੇ ਭੋਪਾਲਪਟਨਮ ਵਿੱਚ ਗੇਰਾਗੁੜਾ ਨਾਮ ਦੇ ਇੱਕ ਪਿੰਡ ਵਿੱਚ 25 ਸਾਲ ਦੀ ਉਮਰ ਵਿੱਚ ਹੀ ਲੋਕ ਸੋਟੀ ਨਾਲ ਤੁਰਰਾਂ ਦੇ ਲਈ ਮਜਬੂਰ ਹੋ ਜਾਂਦੇ ਹਨ ਤੇ 40 ਸਾਲ ਦੀ ਉਮਰ ਵਿੱਚ ਬੁੱਢੇ ਹੋ ਜਾਂਦੇ ਹਨ।
ਇਸਦੀ ਮੁੱਖ ਵਜ੍ਹਾ ਧਰਤੀ ਦੇ ਹੇਠਾਂ ਰੁਕਿਆ ਹੋਇਆ ਪਾਣੀ ਹੈ, ਜੋ ਇਨ੍ਹਾਂ ਲੋਕਾਂ ਦੇ ਲਈ ਜਹਿਰ ਦਾ ਕੰਮ ਕਰ ਰਿਹਾ ਹੈ। ਇਸ ਜਗ੍ਹਾ ਤੇ ਪਾਣੀ ਦੇ ਵਿੱਚ ਫਲੋਰਾਈਡ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਗਈ ਹੈ,ਜਿਸ ਕਰ ਕੇ ਇਥੇ ਰਹਿੰਦੇ ਲੋਕ ਆਪਣੀ ਉਮਰ ਤੋਂ ਪਹਿਲਾਂ ਹੀ ਬੁੱਢੇ ਹੋ ਰਹੇ ਹਨ। ਇਸ ਜਗ੍ਹਾ ਤੇ ਇਨ੍ਹਾਂ ਲੋਕਾਂ ਨੂੰ ਸਾਫ਼ ਪਾਣੀ ਦੀ ਕੋਈ ਵੀ ਸਹੂਲਤ ਨਹੀਂ ਹੈ , ਜਿਸ ਕਾਰਨ ਇਹ ਲੋਕ ਇਹ ਜਹਿਰੀਲਾ ਪਾਣੀ ਪੀ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੇ ਹਨ।
ਇਸ ਪਿੰਡ ਦੇ ਵਿੱਚ ਜ਼ਿਆਦਾਤਰ ਲੋਕਾਂ ਦੀ ਮੌਤ ਦਾ ਕਾਰਨ ਇਹ ਜ਼ਹਿਰੀਲਾ ਪਾਣੀ ਹੀ ਹੈ। ਇਨ੍ਹਾਂ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਵੀ ਕਈ ਵਾਰ ਮਦਦ ਦੀ ਗੁਹਾਰ ਲਾਈ ਹੈ ਪਰ ਪ੍ਰਸ਼ਾਸ਼ਨ ਦੇ ਵੱਲੋਂ ਇਨ੍ਹਾਂ ਦੀ ਗੁਹਾਰ ਵੱਲ ਕੋਈ ਗੌਰ ਨਹੀਂ ਕੀਤਾ ਗਿਆ।
ਤੁਹਾਨੂੰ ਇਥੇ ਦੱਸ ਦੇਈਏ ਕੀ ਸਾਫ ਤੇ ਸ਼ੁੱਧ ਪਾਣੀ ਹਰ ਕਿਸੇ ਵਿਅਕਤੀ ਦੀ ਇੱਕ ਮਹੱਤਵਪੂਰਨ ਲੋੜ ਹੈ। ਇਸ ਪਿੰਡ ਦੇ ਲੋਕਾਂ ਵਿੱਚ 40 ਸਾਲ ਦੀ ਉਮਰ ਵਿੱਚ ਹੀ ਕੁਬਾਪਨ,ਪੀਲਾਪਨ ਤੇ ਬੁਢਾਪਾ ਪਾਇਆ ਜਾਂਦਾ ਹੈ। ਸਰਕਾਰ ਨੇ ਇਨ੍ਹਾਂ ਪਿੰਡ ਵਿੱਚ ਸੜਕਾਂ ਤਾਂ ਬਣਵਾ ਦਿੱਤੀਆਂ ਹਨ, ਪਰ ਇਥੇ ਰਹਿਣ ਵਾਲੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਇਸ ਮਾਮਲੇ ਦੇ ਵਿੱਚ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪਾਣੀ ਦੇ ਲਈ ਸਿਰਫ਼ ਚਾਰ ਖੂਹ ਹਨ।

Leave a Reply

Your email address will not be published. Required fields are marked *

%d bloggers like this: