ਇਸ ਤਰੀਕ ਨੂੰ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਚਿੱਪਚਿਪੀ ਗਰਮੀ ਤੋ ਰਾਹਤ, ਪਵੇਗਾ ਮੀਂਹ

ਇਸ ਤਰੀਕ ਨੂੰ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਚਿੱਪਚਿਪੀ ਗਰਮੀ ਤੋ ਰਾਹਤ, ਪਵੇਗਾ ਮੀਂਹ

ਪੰਜਾਬ ਵਿੱਚ ਅਗਲੇ ਦੋ ਦਿਨਾਂ ਤਕ ਮੌਸਮ ਗਰਮ ਰਹੇਗਾ। ਜ਼ਿਆਦਾਤਕ ਹਿੱਸਿਆਂ ਵਿੱਚ ਪਾਰਾ 44 ਡਿਗਰੀ ਦੇ ਆਸਪਾਸ ਰਹੇਗਾ। ਸ਼ੁੱਕਰਵਾਰ ਤੇ ਸ਼ਨੀਵਾਰ ਕੁਝ ਇਲਾਕਿਆਂ ਵਿੱਚ ਹਲ਼ਕਾ ਮੀਂਹ ਪੈ ਸਕਦਾ ਹੈ। ਤੇਜ਼ ਹਵਾਵਾਂ ਵੀ ਚੱਲਣਗੀਆਂ ਜਿਸ ਨਾਲ ਤਾਪਮਾਨ ਵਿੱਚ ਕੁਝ ਕਮੀ ਆਏਗੀ ਤੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ।

ਆਗਾਮੀ ਕੁਝ ਘੰਟਿਆਂ ਤੋਂ 2 ਦਿਨਾਂ ਦੌਰਾਨ ਪੂਰੇ ਸੂਬੇ ਚ ਬਿਨਾਂ ਹਨੇਰੀ ਦੇ ਰਾਜਸਥਾਨ ਦੀ ਰੇਤ ਚੜ੍ਹਨ ਦੀ ਉਮੀਦ ਹੈ ਮੁੱਖ ਤੌਰ ਤੇ ਮਾਲਵੇ ਵਿਚ। ਜਿਸਨਾਲ ਸੂਰਜ ਧੁੰਦਲਾ ਹੋ ਜਾਵੇਗਾ, ਪਰ ਲੂ ਵਰਗੀ ਸਥਿਤੀ ਤੋਂ ਰਾਹਤ ਨਹੀਂ ਹੋਵੇਗੀ।

ਵਾਤਾਵਰਨ ਚ ਮੌਜੂਦ ਰੇਤ ਕਾਰਨ ਰਾਤਾਂ ਵੀ ਗਰਮ ਤੇ ਅਣਸੁਖਾਵੀਂਆਂ ਰਹਿਣਗੀਆਂ ਤੇ ਪਾਰਾ 30° ਨੂੰ ਪਾਰ ਕਰ ਜਾਵੇਗਾ। ਸੋ ਸੂਬਾ ਵਾਸੀਆਂ ਨੂੰ ਅਸਮਾਨੀ ਚੜ੍ਹੀ ਰੇਤ, ਲੂ ਤੇ ਚਿਪਚਿਪੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਜਿਸਦਾ ਕਾਰਨ ਰਾਜਸਥਾਨ ਦੇ ਹਿੱਸਿਆਂ ਚ ਤੇਜ਼ ਦੱਖਣੀ-ਪੱਛਮੀ ਹਵਾ(50-75ਕਿਮੀ/ਘੰਟਾ) ਦਾ ਸੈੱਟ ਹੋਣਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਮੀਂਹ ਦੇ ਬਾਅਦ ਤਾਪਮਾਨ ਵਿੱਚ ਕਰੀਬ 5 ਡਿਗਰੀ ਦੀ ਗਿਰਾਵਟ ਆ ਸਕਦੀ ਹੈ। 17 ਤੇ 18 ਜੂਨ ਨੂੰ ਵੀ ਇਸ ਦਾ ਅਸਰ ਰਹੇਗਾ। ਅੱਜ ਵੀ ਪਾਰਾ 40 ਤੋਂ ਵੀ ਉੱਪਰ ਹੀ ਰਿਹਾ। ਬਠਿੰਡਾ ਦਾ ਤਾਪਮਾਨ ਸਭ ਤੋਂ ਜ਼ਿਆਦਾ 44.2 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਮੱਧ ਭਾਰਤ ਵਿੱਚ 15 ਜੂਨ ਤਕ ਮਾਨਸੂਨ ਪਹੁੰਚ ਕਰ ਸਕਦਾ ਹੈ। ਜੇ ਅਜਿਹਾ ਹੋਇਆ ਤਾਂ ਇਸ ਮਹੀਨੇ ਦੇ ਅਖ਼ੀਰ ਤਕ ਚੰਡੀਗੜ੍ਹ ਵਿੱਚ ਮਾਨਸੂਨ ਪਹੁੰਚੇਗਾ।

Share Button

Leave a Reply

Your email address will not be published. Required fields are marked *

%d bloggers like this: