Sun. Apr 21st, 2019

ਇਸ ਕੰਪਨੀ ਵਿੱਚ ਨੌਕਰੀ ਕਰਨੀ ਹੈ ਤਾਂ ਆਫਿਸ ਸਾਈਕਲ ਉੱਤੇ ਆਉਣਾ ਹੋਵੇਗਾ

ਇਸ ਕੰਪਨੀ ਵਿੱਚ ਨੌਕਰੀ ਕਰਨੀ ਹੈ ਤਾਂ ਆਫਿਸ ਸਾਈਕਲ ਉੱਤੇ ਆਉਣਾ ਹੋਵੇਗਾ

ਕੰਪਨੀਆਂ ਇਵੇਂ ਤਾਂ ਆਪਣੇ ਕਰਮਚਾਰੀਆਂ ਲਈ ਆਏ ਦਿਨ ਹੀ ਨਵੇਂ-ਨਵੇਂ ਨਿਯਮ ਲਾਗੂ ਕਰਦੀਆਂ ਰਹਿੰਦੀਆਂ ਹਨ, ਲੇਕਿਨ ਇਸ ਕੰਪਨੀ ਨੇ ਜੋ ਕੀਤਾ ਹੈ ਉਹ ਯਾਦ ਦਵਾਉਂਦਾ ਹੈ ਕਿ ਸਾਨੂੰ ਕੇਵਲ ਪੈਸੇ ਕਮਾਉਣ ਦੇ ਬਾਰੇ ਹੀ ਨਹੀਂ ਸੋਚਣਾ ਚਾਹੀਦਾ ਹੈ, ਸਗੋਂ ਸਾਡੀਆਂ ਕੁੱਝ ਸਮਾਜਕ ਜ਼ਿੰਮੇਵਾਰੀਆਂ ਵੀ ਹਨ। ਪੀਂਪਰੀ ਦੀ ਇੱਕ ਕੰਪਨੀ ਨੇ ਵਾਤਾਵਰਣ ਅਤੇ ਕਰਮਚਾਰੀਆਂ ਦੀ ਚੰਗੀ ਸਿਹਤ ਲਈ ਅਜਿਹਾ ਕਦਮ ਚੁੱਕਿਆ ਹੈ।
ਹਾਲ ਹੀ ਮਹਾਰਾਸ਼ਟਰ ਦੇ ਪੀਂਪਰੀ ਸਥਿਤ ਏਨਪ੍ਰੋ ਇੰਡਸਟਰੀਜ਼ ਪ੍ਰਾਈਵੇਟ ਲਿਮਿਟਿਡ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਸਾਈਕਲ ਚਲਾਉਣ ਲਈ ਪ੍ਰੋਤਸਾਹਿਤ ਕੀਤਾ ਹੈ। ਕੰਪਨੀ ਨੇ ਆਪਣੇ ਸਾਰੇ 300 ਕਰਮਚਾਰੀਆਂ ਨੂੰ ਆਫਿਸ ਸਾਈਕਲ ‘ਤੇ ਆਉਣ ਦੀ ਅਪੀਲ ਕੀਤੀ ਹੈ। ਨਾਲ ਹੀ ਕੰਪਨੀ ਸਾਰੇ ਕਰਮਚਾਰੀਆਂ ਨੂੰ ਸਾਈਕਲ ਖਰੀਦਣ ਲਈ ਬਿਨ੍ਹਾਂ ਵਿਆਜ ਉੱਤੇ ਲੋਨ ਵੀ ਦੇ ਰਹੀ ਹੈ। ਇਸ ਦੇ ਇਲਾਵਾ ਸਾਈਕਲ ‘ਤੇ ਆਉਣ ਵਾਲੇ ਕਰਮਚਾਰੀਆਂ ਨੂੰ ਫ੍ਰੀ ਮੀਲ ਕੂਪਨ ਵੀ ਦਿੱਤੇ ਜਾ ਰਹੇ ਹਨ।
ਕੰਪਨੀ ਦਾ ਕਹਿਣਾ ਹੈ ਕਿ ਉਸ ਦੇ 300 ਕਰਮਚਾਰੀ ਆਫਿਸ ਆਉਣ ਜਾਣ ਵਿੱਚ ਇੱਕ ਮਹੀਨੇ ਵਿੱਚ 10,000 ਕਿਲੋਮੀਟਰ ਦਾ ਸਫਰ ਤੈਅ ਕਰਦੇ ਹਨ। ਜੇਕਰ ਇਹ ਸਾਰੇ ਕਰਮਚਾਰੀ ਸਾਈਕਲ ‘ਤੇ ਆਉਣਗੇ ਤਾਂ ਮਹੀਨੇ ਵਿੱਚ 275 ਲੀਟਰ ਪੈਟਰੋਲ ਦੀ ਬਚਤ ਹੋਵੇਗੀ। ਨਾਲ ਹੀ ਕਰਮਚਾਰੀਆਂ ਦੀ ਸਿਹਤ ਲਈ ਇਹ ਲਾਭਦਾਇਕ ਹੋਵੇਗਾ। ਮਕੈਨੀਕਲ ਫਲੂਡ ਸਿਸਟਮ ਤਿਆਰ ਕਰਨ ਵਾਲੀ ਇਸ ਕੰਪਨੀ ਨੂੰ 1988 ਵਿੱਚ ਸ਼੍ਰੀਕ੍ਰਣ ਅਤੇ ਅਲਕਾ ਕਰਕਰੇ ਨੇ ਸ਼ੁਰੂ ਕੀਤਾ ਸੀ। ਦੋਵੇਂ ਇਕੱਠੇ ਆਈ.ਆਈ.ਟੀ. ਤੋਂ ਪਾਸ ਹੋਏ ਸਨ ਅਤੇ ਬਾਅਦ ਵਿੱਚ ਦੋਵਾਂ ਨੇ ਵਿਆਹ ਕਰ ਲਿਆ।

Share Button

Leave a Reply

Your email address will not be published. Required fields are marked *

%d bloggers like this: