Thu. Apr 25th, 2019

ਇਸਰੋ ਨੇ ਫਿਰ ਰਚਿਆ ਇਤਿਹਾਸ, ਇਕੱਠੇ ਛੱਡੇ 31 ਸੈਟੇਲਾਈਟ

ਇਸਰੋ ਨੇ ਫਿਰ ਰਚਿਆ ਇਤਿਹਾਸ, ਇਕੱਠੇ ਛੱਡੇ 31 ਸੈਟੇਲਾਈਟ

ਇਸਰੋ ਨੇ ਅੱਜ ਇਕ ਵਾਰ ਫਿਰ ਤੋਂ ਵੱਡੀ ਕਾਮਯਾਬੀ ਹਾਸਲ ਕੀਤੀ| ਜੀ.ਐਸ.ਐਲ.ਵੀ. ਐਮ.ਕੇ.-3 ਦੀ ਸਫਲਤਾ ਤੋਂ ਬਾਅਦ ਅੱਜ ਇਸਰੋ ਨੇ 31 ਸੈਟੇਲਾਈਟ ਇਕੱਠੇ ਲਾਂਚ ਕੀਤੇ, ਜਿਨ੍ਹਾਂ ਵਿੱਚ ਵਿਦੇਸ਼ੀ ਨੈਨੋ  ਸੈਟੇਲਾਈਟ ਵੀ ਸ਼ਾਮਲ ਹੈ| ਪੀ.ਐਸ.ਐਲ.ਵੀ. ਇਸਰੋ ਨੇ ਲਾਂਚਿੰਗ ਪੈਡ ਸ਼੍ਰੀਹਰਿਕੋਟਾ ਤੋਂ ਇਨ੍ਹਾਂ ਨੇ ਉਡਾਣ ਭਰੀ| ਇਸ ਕ੍ਰਮ ਵਿੱਚ ਧਰਤੀ ਦੇ ਪ੍ਰੀਖਣ ਲਈ ਸਕੇਲਿੰਗ ਕੀਤੇ ਜਾ ਰਹੇ 712 ਕਿਲੋਗ੍ਰਾਮ ਭਾਰੀ ਕਾਰਟੋਸੈਟ-2 ਲੜੀ ਦੇ ਇਸ ਸੈਟੇਲਾਈਟ ਨਾਲ ਕਰੀਬ 243 ਕਿਲੋਗ੍ਰਾਮ ਭਾਰੀ 30 ਹੋਰ ਸਹਿ ਸੈਟੇਲਾਈਟਾਂ ਨੂੰ ਵੀ ਇਕੱਠੇ ਪ੍ਰੀਖਣ ਕੀਤਾ ਗਿਆ| ਪੀ.ਐਸ.ਐਲ.ਵੀ.-ਸੀ38 ਨਾਲ ਭੇਜੇ ਗਏ, ਇਨ੍ਹਾਂ ਸਾਰੇ ਸੈਟੇਲਾਈਟਾਂ ਦਾ ਕੁੱਲ ਭਾਰ ਕਰੀਬ 955 ਕਿਲੋਗ੍ਰਾਮ ਹੈ| ਨਾਲ ਭੇਜੇ ਜਾ ਰਹੇ ਇਨ੍ਹਾਂ ਸੈਟੇਲਾਈਟਾਂ ਵਿੱਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਬੈਲਜ਼ੀਅਮ, ਚਿਲੀ, ਚੇਜ ਗਣਰਾਜ, ਫਿਨਲੈਂਡ, ਫਰਾਂਸ, ਜਰਮਨੀ, ਇਟਲੀ ਜਾਪਾਨ, ਲਾਤਵੀਆ, ਲਿਥੁਆਨੀਆ, ਸਲੋਵਾਕੀਆ, ਬ੍ਰਿਟੇਨ ਅਤੇ ਅਮਰੀਕਾ ਸਮੇਤ 14 ਦੇਸ਼ਾਂ ਦੇ 29 ਨੈਨੋ ਸੈਟੇਲਾਈਟ ਸ਼ਾਮਲ ਹਨ|

Share Button

Leave a Reply

Your email address will not be published. Required fields are marked *

%d bloggers like this: