ਇਸਤਰੀ ਅਕਾਲੀ ਦਲ ਹਲਕਾ ਤਲਵੰਡੀ ਸਾਬੋ ਦੀ ਮੀਟਿੰਗ ਦੌਰਾਨ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ss1

ਇਸਤਰੀ ਅਕਾਲੀ ਦਲ ਹਲਕਾ ਤਲਵੰਡੀ ਸਾਬੋ ਦੀ ਮੀਟਿੰਗ ਦੌਰਾਨ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਜ਼ਿਲ੍ਹਾ ਪ੍ਰਧਾਨ ਦਿਓਲ ਵੱਲੋਂ ਇਸਤਰੀਆਂ ਨੂੰ ਮਿਸ਼ਨ 2017 ਲਈ ਕਮਰਕਸੇ ਕਸਣ ਦਾ ਦਿੱਤਾ ਸੱਦਾ

31-9ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ ਅਤੇ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਕੀਤੇ ਜਾ ਰਹੇ ਗਠਨਾਂ ਦੀ ਲੜੀ ਤਹਿਤ ਅੱਜ ਹਲਕੇ ਦੇ ਇਸਤਰੀ ਵਿੰਗ ਦੀ ਇੱਕ ਮੀਟਿੰਗ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਡਾ. ਪ੍ਰਨੀਤ ਕੌਰ ਦਿਓਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਹਲਕੇ ਦੀਆਂ ਨਵ-ਨਿਯੁਕਤ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਡਾ. ਪ੍ਰਨੀਤ ਕੌਰ ਦਿਓਲ ਨੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਪੁਰਾਣੀਆਂ ਵਰਕਰਜ ਨੂੰ ਅਪੀਲ ਕੀਤੀ ਕਿ ਉਹ ਹੁਣੇ ਤੋਂ ਆਪੋ ਆਪਣੇ ਇਲਾਕਿਆਂ ਅੰਦਰ ਇਸਤਰੀਆਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਅਤੇ ਭਵਿੱਖਿਤ ਸਕੀਮਾਂ ਤੋਂ ਜਾਣੂੰ ਕਰਵਾ ਕੇ ਉਨ੍ਹਾਂ ਨੂੰ ਇਸਤਰੀ ਅਕਾਲੀ ਦਲ ਨਾਲ ਜੋੜਨ ਲਈ ਮੁਹਿੰਮ ਆਰੰਭ ਦੇਣ ਤਾਂ ਕਿ ਇਸਤਰੀਆਂ ਦੇ ਸਹਿਯੋਗ ਸਦਕਾ ਫਿਰ ਤੋਂ ਆ ਰਹੀਆਂ ਚੋਣਾਂ ਵਿਚ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੂੰ ਸੱਤਾ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਨੇ ਨਵ-ਨਿਯੁਕਤ ਸਰਕਲ ਇੰਚਾਰਜਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਲਦੀ ਹੀ ਸਰਕਲ ਪੱਧਰੀ ਇਕਾਈਆਂ ਦਾ ਗਠਨ ਕਰ ਦੇਣ ਤਾਂ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਇਸਤਰੀ ਅਕਾਲੀ ਦਲ ਦੀਆਂ ਬੁੂਥ ਪੱਧਰ ‘ਤੇ ਇਕਾਈਆਂ ਬਣਾਈਆਂ ਜਾ ਸਕਣ।
ਮੀਟਿੰਗ ਵਿੱਚ ਵਿਸ਼ੇਸ ਤੌਰ ‘ਤੇ ਬੀਬੀ ਸੁਰਜੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਬਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ, ਬੀਬੀ ਸ਼ਵਿੰਦਰ ਕੌਰ ਚੱਠਾ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ ਨੇ ਹਾਜ਼ਰੀ ਭਰੀ ਜਦੋਂ ਕਿ ਇਸ ਮੌਕੇ ਇਸਤਰੀ ਅਕਾਲੀ ਦਲ ਤਲਵੰਡੀ ਸਾਬੋ ਦੀ ਸਰਕਲ ਇੰਚਾਰਜ ਵੀਰਪਾਲ ਕੌਰ ਸਰਪੰਚ ਜਗਾ ਰਾਮ ਤੀਰਥ, ਆਸ਼ਾ ਰਾਣੀ ਸਰਕਲ ਪ੍ਰਧਾਨ ਤਲਵੰਡੀ ਸ਼ਹਿਰੀ, ਸੁਖਜਿੰਦਰ ਕੌਰ ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਜ਼ਿਲ੍ਹਾ ਮੀਤ ਪ੍ਰਧਾਨ, ਜਸਵਿੰਦਰ ਕੌਰ ਗਿੱਲ, ਜਸਵੰਤ ਕੌਰ ਅਤੇ ਜਸਵੀਰ ਕੌਰ ਤਲਵੰਡੀ ਤਿੰਨੇ ਜ਼ਿਲ੍ਹਾ ਜਨਰਲ ਸਕੱਤਰ, ਦਲੀਪ ਕੌਰ ਸਰਪੰਚ ਸੀਂਗੋ ਜ਼ਿਲ੍ਹਾ ਸਕੱਤਰ ਤੋਂ ਇਲਾਵਾ ਰਾਜਵਿੰਦਰ ਕੌਰ ਸੇਖੁੂ, ਰਾਣੀ ਕੌਰ ਸੀਂਗੋ, ਗੁਰਮੇਲ ਕੌਰ ਤਲਵੰਡੀ, ਸਰਬਜੀਤ ਕੌਰ ਤਲਵੰਡੀ, ਸਰਬਜੀਤ ਕੌਰ ਬਹਿਮਣ ਕੌਰ ਸਿੰਘ, ਸ਼ਿੰਦਰ ਕੌਰ, ਗੁਰਜੰਟ ਕੌਰ, ਵੀਰਪਾਲ ਕੌਰ ਆਦਿ ਨੂੰ ਵੀ ਨਿਯੁਕਤੀ ਪੱਤਰ ਸੌਂਪੇ ਗਏ।
ਨਵੀਆਂ ਚੁਣੀਆਂ ਅਹੁਦੇਦਾਰਾਂ ਨੇ ਹਾਈਕਮਾਂਡ ਨੂੰ ਵਿਸ਼ਵਾਸ ਦੁਆਇਆ ਕਿ ਉਹ ਪਾਰਟੀ ਹਾਈਕਮਾਂਡ ਅਤੇ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ‘ਤੇ ਪਾਰਟੀ ਦੀ ਹੋਰ ਮਜ਼ਬੂਤੀ ਲਈ ਦਿਨ ਰਾਤ ਇੱਕ ਕਰ ਦੇਣਗੀਆਂ।

Share Button

Leave a Reply

Your email address will not be published. Required fields are marked *