Fri. Apr 19th, 2019

ਇਸਤਰੀ ਅਕਾਲੀ ਦਲ ਵੱਲੋਂ 2017 ਦੀਆਂ ਅਗਾਮੀ ਚੋਣਾਂ ਵਿੱਚ ਤਨਦੇਹੀ ਨਾਲ ਸੇਵਾ ਨਿਭਾਈ ਜਾਵੇਗੀ: ਬੀਬੀ ਸ਼ੇਰਗਿੱਲ

ਇਸਤਰੀ ਅਕਾਲੀ ਦਲ ਵੱਲੋਂ 2017 ਦੀਆਂ ਅਗਾਮੀ ਚੋਣਾਂ ਵਿੱਚ ਤਨਦੇਹੀ ਨਾਲ ਸੇਵਾ ਨਿਭਾਈ ਜਾਵੇਗੀ: ਬੀਬੀ ਸ਼ੇਰਗਿੱਲ

10-17

ਤਪਾ ਮੰਡੀ, 9 ਜੁਲਾਈ (ਨਰੇਸ਼ ਗਰਗ) ਗੁਰੂ ਸਾਹਿਬ ਦੇ ਛੋਟੇ ਸਾਹਿਬ ਜਾਦਿਆਂ ਦੀ ਜਬਰ ਜੁਲਮ ਖਿਲਾਫ ਧਾਰਮਿਕ ਆਸਥਾ ਹਿੱਤ ਕੀਤੀ ਮਹਾਨ ਕੁਰਬਾਨੀ ਅੱਗੇ ਸਾਡਾ ਮਸਤਕ ਮਾਣ ਨਾਲ ਆਪਣੇ ਆਪ ਝੁਕ ਜਾਂਦਾ ਹੈ, 7 ਸਾਲ ਤੇ 9 ਸਾਲ ਦੀ ਉਮਰ ਦੀਆਂ ਮਾਸੂਮ ਜਿੰਦੜੀਆਂ ਨੂੰ ਕਿਵੇਂ ਜਾਲਮਾਂ ਨੇ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਉਸ ਨਾਲ ਜਿੱਥੇ ਧਰਮ ਹੇਤ ਕੁਰਬਾਨ ਹੋਣ ਲਈ ਸਿੱਖ ਪੰਥ ਅੰਦਰ ਨਵਾਂ ਜਜਬਾ ਭਰਿਆ ਗਿਆ, ਉਥੇ ਹੀ ਜਾਲਮ ਰਾਜ ਦੀ ਕਬਰ ਵੀ ਪੁੱਟੀ ਗਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ, ਇਸਤਰੀ ਵਿੰਗ ਪੰਜਾਬ ਦੀ ਕੌਮੀ ਮੀਤ ਪ੍ਰਧਾਨ ਤੇ ਸਮਾਜ ਸੇਵੀ ਸਖ਼ਸੀਅਤ, ਨੌਜਵਾਨ ਚਿਹਰੇ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਨੇੜਲੇ ਪਿੰਡ ਢਿੱਲਵਾਂ ਅਤੇ ਪਿੰਡ ਮੌੜ ਵਿਖੇ ਮਾਈ ਭਾਗੋ ਸੁਸਾਇਟੀ ਦੇ ਗਠਨ ਕਰਨ ਸਮੇਂ ਹੋਈ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਇਸ ਸਮੇਂ ਬੀਬੀ ਸ਼ੇਰਗਿੱਲ ਨੇ ਦੇਸ਼ ਸੇਵਕ ਨਾਲ ਵਿਸ਼ੇਸ ਗੱਲਬਾਤ ਦੌਰਾਨ ਦੱਸਿਆ ਕਿ ਪਾਰਟੀ ਦੇ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਢੀਂਡਸਾ ਅਤੇ ਇਸਤਰੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਹਰ ਪਿੰਡ ਦੇ ਵਾਰਡਾਂ ਵਿੱਚ ਮਾਈ ਭਾਗੋ ਸੁਸਾਇਟੀ ਦੀ ਚੋਣ ਕਰਕੇ ਉਸ ਵਿੱਚ ਪ੍ਰਧਾਨ, ਮੀਤ ਪ੍ਰਧਾਨ, ਖਜਾਨਚੀ, ਸਕੱਤਰ, ਪ੍ਰੈਸ ਸਕੱਤਰ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਤੇ ਹੋਰ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ। ਜਿੰਨਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰ ਸੁਖਬੀਰ ਸਿੰਘ ਬਾਦਲ ਜੀ ਦੇ ਧਿਆਨ ‘ਚ ਲਿਆ ਕੇ ਵਿਸ਼ੇਸ ਗ੍ਰਾਂਟਾ ਦੇ ਗੱਫੇ ਦਿਵਾਏ ਜਾਣਗੇ।

ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਬੋਲਦਿਆਂ ਬੀਬਾ ਸ਼ੇਰਗਿੱਲ ਨੇ ਕਿਹਾ ਕਿ ਜਲਦੀ ਹੀ ਸਾਡੇ ਮਾਣ ਮੱਤੇ ਇਤਿਹਾਸ ਬਾਰੇ ਗੌਰਵਮਈ ਗਾਥਾ ਪੇਸ਼ ਕਰਦਿਆਂ ਵੈਨਾਂ ਪਿੰਡ-ਪਿੰਡ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੀਆਂ ਮਹਾਨ ਪ੍ਰਾਪਤੀਆਂ ਤੇ ਹੋਰ ਬਹੁਪੱਖੀ ਸਕੀਮਾਂ ਬਾਰੇ ਦਸਤਾਵੇਜ਼ੀ ਫਿਲਮਾਂ ਲੈਕੇ ਆ ਰਹੀਆਂ ਹਨ, ਜਿਸ ਨੂੰ ਆਪ ਸਭ ਨੇ ਵੱਧ ਤੋਂ ਵੱਧ ਭਰਵੀਂ ਹਾਜ਼ਰੀ ਯਕੀਨੀ ਬਣਾਕੇ ਵੇਖਣਾ ਹੈ ਅਤੇ ਇਸਨੂੰ ਆਪਣੇ ਆਸ-ਪਾਸ, ਗਲੀ-ਗੁਆਂਡ ‘ਚ ਸਭ ਨੂੰ ਜਾਣਕਾਰੀ ਦੇਣੀ ਹੈ ਕਿ ਕਿਵੇਂ ਪੰਜਾਬ ਦੀ ਲੋਕ ਪ੍ਰਿਆ ਸਰਕਾਰ ਸੂਬੇ ਦੇ ਬਹੁਪੱਖੀ ਵਿਕਾਸ ਲਈ ਤਤਪਰ ਹੈ। ਮਨਰੇਗਾ ਸਕੀਮ ਤਹਿਤ ਹਰੇਕ ਜਾਬ ਕਾਰਡ ਨੂੰ 200 ਦਿਨ ਕੰਮ ਯਕੀਨੀ ਬਣਾਏ ਜਾਣ ਲਈ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਇਸ ਨੂੰ ਵਿਚਾਰਿਆ ਜਾ ਰਿਹਾ ਹੈ ਤੇ ਆਉਂਦੇ ਸਮੇਂ ‘ਚ ਲਾਗੂ ਕੀਤਾ ਜਾਣਾ ਹੈ। ਇਹੀ ਨਹੀਂ ਲੋੜਵੰਦ ਤੇ ਗਰੀਬ ਅਤੇ ਹੁਸਿਆਰ ਬੱਚੀਆਂ ਲਈ ਸਕਾਲਰਸਿੱਪ, ਵਜੀਫੇ, ਸਗਨ ਸਕੀਮ 31 ਹਜ਼ਾਰ ਤੋਂ ਵਧਾਕੇ 51 ਹਜ਼ਾਰ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ‘ਚ ਹੋਰ ਵਰਗਾਂ, ਕਿਸਾਨ, ਮਜ਼ਦੂਰਾਂ, ਵਪਾਰੀਆਂ ਅਤੇ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਵਿਚਾਰ ਕੇ ਮਨਜੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ‘ਚ ਵੱਡਾ ਯੋਗਦਾਨ ਪਾਉਣ ਲਈ ਆਪ ਸਭ ਨੇ 2017 ਵਿੱਚ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਗਠਜੋੜ ਨੂੰ ਕਾਮਯਾਬ ਕਰਕੇ ਸਰਕਾਰ ਬਣਾਉਣੀ ਹੈ ਤਾਂ ਕਿ ਰਹਿੰਦੇ ਅਧੂਰੇ ਵਿਕਾਸ ਪ੍ਰੋਜੈਕਟਾਂ ਨੂੰ ਮੁਕੰਮਲ ਕੀਤਾ ਜਾ ਸਕੇ।

ਇਸ ਮੌਕੇ ਪਿੰਡ ਤੋਂ ਸਰਪੰਚ ਸੁਖਦੇਵ ਸਿੰਘ ਸੁੱਖੀ, ਪੰਚ ਬੀਬੀ ਮਨਜੀਤ ਕੌਰ, ਸਰਬਜੀਤ ਕੌਰ, ਸਰਨਜੀਤ ਕੌਰ, ਗਗਨਦੀਪ ਕੌਰ, ਕਮਲਜੀਤ ਕੌਰ, ਕੁਲਦੀਪ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਬੇਅੰਤ ਕੌਰ, ਸੁਖਵਿੰਦਰ ਕੌਰ, ਲਖਵਿੰਦਰ ਕੌਰ, ਮਨਜੀਤ ਕੌਰ, ਕਰਮਜੀਤ ਕੌਰ ਆਦਿ ਅਤੇ ਪਿੰਡ ਢਿੱਲਵਾਂ ਤੋਂ ਜਸਵਿੰਦਰ ਕੌਰ ਪੰਚ ਸਰਕਲ ਪ੍ਰਧਾਨ ਢਿੱਲਵਾਂ, ਬੀਬੀ ਪਰਮਜੀਤ ਕੌਰ, ਰਾਜ ਕੌਰ, ਬੀਰਪਾਲ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ, ਅਮਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਤੇ ਮਰਦ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: