ਇਸ਼ਕ ਦੇ ਬੰਦੇ

ss1

ਇਸ਼ਕ ਦੇ ਬੰਦੇ

ਇਹ ਤੇਰੇ ਬੰਦੇ ਵਫ਼ਾਦਾਰ ਨਹੀਂ ਰਹੇ ਇਸ਼ਕ,
ਮੈਂ ਕਿੰਝ ਦੁਬਾਰਾ ਕਿਸੇ ਉਪਰ ਇਤਬਾਰ ਕਰਾਂ।
ਕਰਜ਼ਦਾਰ ਹਾਂ ਕਿਸੇ ਨਾਲ ਬਿਤਾਏ ਵਕਤਾਂ ਦਾ,
ਓਹਦੀ ਕੀਤੀ ਜਾਹਿਰ ਕਿਦਾਂ ਸ਼ਰੇਬਜ਼ਾਰ ਕਰਾਂ।
ਗ਼ਮ,ਹੰਜੂ,ਰਾਤਾਂ ਕਾਲੀਆਂ ਸੀਨੇ ਲਾ ਲੈਂਦਾ ਹਾਂ,
ਓਹਨੇ ਦਿੱਤੇ ਆਖਿਰ ਕਾਹਤੋਂ ਖੱਜਲ ਖੁਆਰ ਕਰਾਂ।
ਉਹ ਮੇਰੀਆਂ ਦੁਆਵਾਂ ਮੰਗਦੇ ਰੂਹ ਤੱਕ ਲੈ ਗਏ ਨੇ,
ਹੁਣ ਫਿਰਦੇ ਨਜ਼ਰ ਚੁਰਾਉਂਦੇ ਕੀ ਵਿਹਾਰ ਕਰਾਂ।
ਉਹ ਮੇਰੀ ਨਜ਼ਰੋਂ ਆਪਣੀ ਜ਼ਮੀਰੋ ਡਿੱਗੇ ਹੋਏ ਨੇਂ,
‘ਮਨਜਿੰਦਰ’ ਬੇਕਦਰਾਂ ਨੂੰ ਆਪਣੇ ਕਿੰਝ ਹਮਾਰ ਕਰਾਂ।

ਮਨਜਿੰਦਰ ਸਿੰਘ ‘ਕਾਲਾ’
ਪਿੰਡ ਕਾਲੇਕੇ

Share Button

Leave a Reply

Your email address will not be published. Required fields are marked *