ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਇਸ਼ਕ ਦੇ ਚਰਚੇ ਮਗਰੋਂ ਹੁਣ ਅਨੂਪ ਜਲੋਟਾ ਕਰਨਗੇ ਜਸਲੀਨ ਦਾ ਕੰਨਿਆਦਾਨ

ਇਸ਼ਕ ਦੇ ਚਰਚੇ ਮਗਰੋਂ ਹੁਣ ਅਨੂਪ ਜਲੋਟਾ ਕਰਨਗੇ ਜਸਲੀਨ ਦਾ ਕੰਨਿਆਦਾਨ

ਬਿੱਗ-ਬੌਸ 12 ਦਾ ਹਿੱਸਾ ਰਹੇ ਭਜਨ ਸਮਰਾਟ ਕਹੇ ਜਾਣ ਵਾਲੇ ਅਨੂਪ ਜਲੋਟਾ ਤੇ ਉਨ੍ਹਾਂ ਦੀ ਸ਼ਾਗਿਰਦ ਤੇ ਗਾਇਕਾ ਜਸਲੀਨ ਮਥਾਰੂ ਵਿਚਾਲੇ ਇਸ਼ਕ ਦੀ ਚਰਚਾ ਕਾਰਨ ਸ਼ੋਅ ਕਾਫੀ ਸੁਰਖ਼ੀਆਂ ‘ਚ ਰਿਹਾ ਸੀ। ਸ਼ੋਅ ਤੋਂ ਬਾਹਰ ਆਉਣ ‘ਤੇ ਦੋਵਾਂ ਨੇ ਇਸ ਰਿਸ਼ਤੇ ਨੂੰ ਬੇਬੁਨਿਆਦ ਤੇ ਗਲਤ ਠਹਿਰਾਉਣ ਦੀ ਪੂਰੀ ਵਾਹ ਲਾਈ ਸੀ ਪਰ ਅਨੂਪ ਜਲੋਟਾ ਹੁਣ ਜਸਲੀਨ ਮਥਾਰੂ ਲਈ ਮੈਚਮੇਕਰ ਬਣ ਗਏ ਹਨ।ਅਨੂਪ ਜਲੋਟਾ ਤੇ ਜਸਲੀਨ ਮਥਾਰੂ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਜਸਲੀਨ ਜਿਸ ਲੜਕੇ ਨਾਲ ਵਿਆਹ ਲਈ ਗੱਲਬਾਤ ਕਰ ਰਹੀ ਹੈ, ਉਹ ਭੋਪਾਲ ਦਾ ਰਹਿਣ ਵਾਲਾ ਹੈ ਤੇ ਪੇਸ਼ੇ ਵਜੋਂ ਕਾਸਮੈਟਿਕ ਡਾਕਟਰ ਹੈ।ਜਸਲੀਨ ਨੇ ਦੱਸਿਆ ਕਿ “ਕਰੀਬ ਦੋ ਹਫ਼ਤੇ ਪਹਿਲਾਂ ਜਲੋਟਾ ਜੀ ਨੇ ਉਸ ਲੜਕੇ ਨਾਲ ਜਾਣੂ ਕਰਵਾਇਆ ਸੀ। ਸਾਡੇ ਦੋਵਾਂ ‘ਚ ਖੂਬ ਗੱਲਬਾਤ ਹੁੰਦੀ ਹੈ ਤੇ ਸਾਨੂੰ ਇੱਕ ਦੂਜੇ ਨੂੰ ਖੂਬ ਜਾਣਨ ਦਾ ਮੌਕਾ ਮਿਲ ਰਿਹਾ ਹੈ।

ਲੌਕਡਾਊਨ ਕਾਰਨ ਅਸੀਂ ਮਿਲ ਨਹੀਂ ਪਾ ਰਹੇ। ਲੌਕਡਾਊਨ ਖੁੱਲ੍ਹਣ ਤੋਂ ਬਾਅਦ ਅਸੀਂ ਮਿਲਾਂਗੇ ਤੇ ਸਭ ਕੁਝ ਠੀਕ ਰਿਹਾ ਤਾਂ ਅਸੀਂ ਵਿਆਹ ਕਰਾਵਾਂਗੇ। ”ਜਸਲੀਨ ਨੇ ਲੜਕੇ ਦਾ ਨਾਂ ਨਹੀਂ ਦੱਸਿਆ ਪਰ ਇਹ ਜ਼ਰੂਰ ਦੱਸਿਆ ਕਿ ਪਿਛਲੇ ਸਾਲ ਲੜਕੇ ਦਾ ਵਿਆਹ ਹੋਇਆ ਸੀ ਤੇ ਫਿਲਹਾਲ ਤਲਾਕ ਪ੍ਰਕਿਰਿਆ ਚੱਲ ਰਹੀ ਹੈ। ਪੁੱਛੇ ਜਾਣ ‘ਤੇ ਜਸਲੀਨ ਨੇ ਦੱਸਿਆ ਕਿ ਲੜਕੇ ਨੇ ਕਦੇ ਵੀ ਉਸ ਤੋਂ ਅਨੂਪ ਜਲੋਟਾ ਤੇ ਉਸ ਦੇ ਇਸ਼ਕ ਦੀ ਚਰਚਾ ਬਾਰੇ ਕੋਈ ਸਵਾਲ ਨਹੀਂ ਪੁੱਛਿਆ। ਉਸ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਸਾਡਾ ਰਿਸ਼ਤਾ ਗੁਰੂ ਸ਼ਾਗਿਰਦ ਦਾ ਹੈ।

ਓਧਰ ਅਨੂਪ ਜਲੋਟਾ ਦਾ ਕਹਿਣਾ ਕਿ ਉਹ ਲੜਕੇ ਦੇ ਪਰਿਵਾਰ ਨੂੰ 5-6 ਸਾਲ ਤੋਂ ਜਾਣਦੇ ਹਨ। ਲੜਕਾ ਚੰਗੇ ਘਰ ਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਿਗਬੌਸ ‘ਚੋਂ ਬਾਹਰ ਆਉਂਦਿਆਂ ਹੀ ਕਿਹਾ ਸੀ ਕਿ ਮੈਂ ਜਸਲੀਨ ਦਾ ਕੰਨਿਆ ਦਾਨ ਕਰਾਂਗਾ।ਅਨੂਪ ਜਲੋਟਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਜਸਲੀਨ ਲਈ ਕੈਨੇਡਾ ਦਾ ਮੁੰਡਾ ਦੇਖਿਆ ਸੀ ਪਰ ਉਸ ਦੀ ਸ਼ਰਤ ਸੀ ਕਿ ਵਿਆਹ ਤੋਂ ਬਾਅਦ ਜਸਲੀਨ ਕੈਨੇਡਾ ਸੈੱਟ ਹੋਵੇ ਪਰ ਕਰੀਅਰ ਛੱਡ ਕੇ ਕਿਸੇ ਹੋਰ ਦੇਸ਼ ਵੱਸਣ ਦਾ ਜਸਲੀਨ ਦਾ ਇਰਾਦਾ ਨਹੀਂ ਸੀ ਜਿਸ ਕਾਰਨ ਗੱਲ ਅੱਗੇ ਨਹੀਂ ਵਧ ਸਕੀ।

Leave a Reply

Your email address will not be published. Required fields are marked *

%d bloggers like this: