ਇਸ਼ਕ ਦੇ ਕੀੜੇ

ss1

ਇਸ਼ਕ ਦੇ ਕੀੜੇ

ਇਹ ਨਿਰੀਆਂ ਪੁਰੀਆਂ ਗ਼ਜ਼ਲਾਂ ਨਹੀਂ ਬਹੁਤੇ ਸਨ ਜਜ਼ਬਾਤ ਮੇਰੇ,
ਰੂਹ ਤਿੜਕਣ ਤੋਂ ਬਾਅਦ ਔਖੇ ਹੀ ਸੁਧਰੇ ਨੇ ਹਾਲਾਤ ਮੇਰੇ।
ਜਾ ਅੱਖੋਂ ਓਝਲ ਹੋਜਾ ਮੇਰੀ ਬੇਵਫ਼ਾਵਾਂ ਦੇ ਨਾਲ ਬਣਦੀ ਨਾ,
ਕੰਨ ਨਈ ਸੁਣਨਾ ਚਾਹੁੰਦੇ ਹੁਣ ਤੇਰੀ ਕੋਈ ਬਾਤ ਮੇਰੇ।
ਇਹ ਠੋਕਰਾਂ ਵਿਚ ਹਨੇਰਿਆਂ ਤੁਰਦਿਆਂ ਹੀ ਖਾਈਆਂ ਨੇ,
ਦਿਲ ਦੇ ਵੇਹੜੇ ਮੁੱਦਤਾਂ ਹੋਈਆਂ ਮਸਾਂ ਹੋਈ ਪ੍ਰਭਾਤ ਮੇਰੇ।
ਦੁਨੀਆਦਾਰੀ ਸੋਹਣੀ ਏ ਇਲਮ ਹੋਇਆ ਤੈਥੋਂ ਜਾਣ ਬਾਅਦ,
ਸ਼ੁਕਰ,ਹੈ ਗਮ ਪਹਿਲਾਂ ਦੀ ਤਰ੍ਹਾਂ ਲਭਦੇ ਨਹੀਂ ਇਕਾਂਤ ਮੇਰੇ।
ਮੈਂ ਜੀਣਾ ਸਿੱਖ ਗਿਆ ਕਿੰਝ ਲਫ਼ਜ਼ਾਂ ਵਿਚ ਤੇਰਾ ਧੰਨਵਾਦ ਕਰਾਂ,
ਇਸ਼ਕ ਦੇ ਕੀੜੇ ਪਹਿਲਾਂ ਨਾਲੋਂ ਬਹੁਤੇ ਨੇ ਹੁਣ ਸ਼ਾਂਤ ਮੇਰੇ।
‘ਮਨਜਿੰਦਰ’ ਨੇ ਕੀ ਹੰਢਾਇਆ ਉਹਤੋਂ ਬੇਹਤਰ ਨਾ ਕੋਈ ਜਾਣੇਗਾ,
ਲੋਕਾਂ ਭਾਅ ਦੀ ਬਹੁਤ ਹੀ ਜ਼ਿਆਦਾ ਖ਼ਿਆਲ ਨੇ ਵਹਿਆਤ ਮੇਰੇ।

ਮਨਜਿੰਦਰ ਸਿੰਘ ਕਾਲਾ

ਪਿੰਡ ਕਾਲੇਕੇ

Share Button

Leave a Reply

Your email address will not be published. Required fields are marked *