ਇਸ਼ਕ ਤਾਂ ਪਾਕ ਪਵਿੱਤਰ

ss1

ਇਸ਼ਕ ਤਾਂ ਪਾਕ ਪਵਿੱਤਰ

ਇਸ਼ਕ ਤਾਂ ਪਾਕ ਪਵਿੱਤਰ ਸੱਚੇ ਰੱਬ ਵਰਗਾ,

ਕਰਨ ਵਾਲੇ ਹੀ ਅਕਸਰ ਝੂਠੇ ਪੈ ਜਾਂਦੇ।

ਖੇਡ ਜਿਸਮਾਂ ਦੀ ਹੁਣ ਬਣਿਆ ਚੰਦਰਾ ਇਸ਼ਕ ਫਿਰੇ,

ਅੱਜਕੱਲ ਦੇ ਪਿਆਰ ਦੇ ਮੰਦਰ ਛੇਤੀ ਢਹਿ ਜਾਂਦੇ।

ਇੱਕ ਗਿਆ ਤੇ ਦੂਜਾ ਆ ਜਾਊ,ਚੱਲ ਛੱਡ ਫਿਕਰਾਂ ਨੂੰ,

ਕੁੱਝ ਹੱਦੋਂ ਵੱਧ ਕੇ ਆਕਲ ਏਹੀ ਕਹਿ ਜਾਂਦੇ।

ਹੁਣ ਇੱਕ ਦੇ ਹੋ ਕੇ ਰਹਿਣਾ ਅੱਜਕੱਲ ਔਖਾ ਏ,

ਕੋਈ ਸੌ ‘ਚੋਂ ਦੋ ਈ ਇੱਕ ਦੇ ਹੋ ਕੇ ਰਹਿ ਜਾਂਦੇ।

ਅੱਜਕੱਲ ਦੇ ਰਾਂਝੇ-ਹੀਰਾਂ ਕੱਚੇ ਵਾਅਦਿਆਂ ਦੇ,

ਚਾਅ ਇਸ਼ਕੇ ਦੇ, ਹੁਣ ਛੇਤੀ ਮਨ ਤੋਂ ਲਹਿ ਜਾਂਦੇ।

ਕੌਣ ਪਿਆਰ ਦੇ ਹਾੜੇ ਕੱਢਦਾ, ਆਕੜ ਭਾਰੀ ਏ,

‘ਪਰਮ’ ਆਕੜ ਕਰਕੇ, ਯਾਰ ਗਵਾ ਫਿਰ ਬਹਿ ਜਾਂਦੇ।

‘ਪਰਮ ਰੰਧਾਵਾ

ਤਹਿ: ਬਟਾਲਾ (ਗੁਰਦਾਸਪੁਰ) 9876167997

Share Button

Leave a Reply

Your email address will not be published. Required fields are marked *