Tue. Oct 22nd, 2019

ਇਲੈਕਟਰੋਹੋਮਿਉਪੈਥਿਕ ਡਾਕਟਰਜ ਮੈਡੀਕਲ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਦੀ ਹੋਈ ਮੀਟਿੰਗ

ਇਲੈਕਟਰੋਹੋਮਿਉਪੈਥਿਕ ਡਾਕਟਰਜ ਮੈਡੀਕਲ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਦੀ ਹੋਈ ਮੀਟਿੰਗ

3 ਦੰਸਬਰ ਮੋਗਾ (ਦਲਜੀਤ ਜੀੜ) ਇਲੈਕਟਰੋਹੋਮਿਉਪੈਥਿਕ ਡਾਕਟਰਜ ਮੈਡੀਕਲ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਦੀ  ਮੀਟਿੰਗ ਅਜ ਲਾਈਫ ਕੇਅਰ ਇਲੈਕਟਰੋਹੋਮਿਉਪੈਥਿਕ  ਹਸਪਤਾਲ ਬਹੋਨਾ ਪਲਾਜਾ ਜੀ ਟੀ ਰੋਡ ਮੋਗਾ ਵਿੱਚ  ਹੋਈ । ਜਿਸ ਵਿਚ ਆਉਣ ਵਾਲੀ 11/01/2019 ਤਰੀਕ ਨੂੰ  ਇਲੈਕਟ੍ਰੋਹੋਮਿਉਪੈਥੀ ਦੇ ਜਨਮਦਾਤਾ  ਕਾਉਂਟ ਸੀਜਰ ਮੈਟੀ ਸਾਹਿਬ ਜੀ ਦਾ ਨੈਸ਼ਨਲ ਪੱਧਰ  ਦਾ ਜਨਮ ਦਿਨ ਮਨਾਉਣ  ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮਾਗਮ ਵਿੱਚ ਹਿਮਾਚਲ,  ਹਰਿਆਣਾ, ਝਾਰਖੰਡ, ਮਹਾਰਾਸ਼ਟਰ,  ਉਤਰ ਪ੍ਰਦੇਸ਼, ਰਾਜਸਥਾਨ,  ਦਿੱਲੀ, ਉਤਰਾਖੰਡ ਆਦਿ ਤੋਂ ਵਡੀਗਿਣਤੀ ਵਿੱਚ ਡਾਕਟਰ ਹਿਸਾ ਲੈਣਗੇ।ਕਾਉਟ ਸੀਜਰ ਮੈਟੀ ਸਾਹਿਬ ਜੀ  ਇਕ ਅਜਿਹੇ ਸਾਇੰਸਦਾਨ ਸਨ ਜਿਨ੍ਹਾਂ ਨੇ ਸਾਨੂੰ ਕੁਦਰਤੀ ਪੌਦਿਆਂ ਤੋਂ   ਕੋਹਬੇਹਸ਼ਨ ਪਰਨਾਲੀ ਨਾਲ   ਦਵਾਈਆਂ ਤਿਆਰ ਕਰਨ ਦੀ ਵਿਧੀ   ਦਿੱਤੀ।ਇਸ ਵਿਧੀ ਨਾਲ ਦਵਾਈਆਂ ਤਿਆਰ ਕਰਨ ਤੇ ਕੁਦਰਤ ਦਾ ਨੁਕਸਾਨ ਵੀ ਨਹੀਂ ਹੁੰਦਾ ਅਤੇ ਦਵਾਈਆਂ ਦੇ ਰਿਜ਼ਲਟ ਵੀ ਹੈਰਾਨਕੁੰਨ ਹੁੰਦੇ ਹਨ।  ਇਸ ਕਮੇਟੀ ਵਲੋਂ ਜਨਮ ਦਿਨ ਨੂੰ ਯਾਦਗਾਰੀ ਪੱਧਰ ਤੇ ਮਨਾਉਣ ਲਈ ਕੁਝ   ਅਹਿਮ ਫੈਸਲੇ ਲਏ ਗਏ। ਇਸ ਸਮੇਂ ਡਾ ਜਗਤਾਰ ਸਿੰਘ ਸੇਖੋਂ, ਡਾ ਮਨਜੀਤ ਸਿੰਘ ਸੱਗੂ, ਡਾ ਜਸਵਿੰਦਰ ਸਿੰਘ ਸਮਾਧ ਭਾਈ, ਡਾ ਦਰਬਾਰਾ ਸਿੰਘ, ਡਾ ਛਿੰਦਰ ਸਿੰਘ, ਡਾ ਮਨਪ੍ਰੀਤ ਸਿੰਘ,ਡਾ ਜਗਜੀਤ ਸਿੰਘ, ਡਾ ਜਗਮੋਹਨ ਸਿੰਘ,  ਡਾ ਬਲਵਿੰਦਰ ਕੌਰ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *

%d bloggers like this: