ਇਲਾਹਾਬਾਦ ਹਾਈ ਕੋਰਟ ਦਾ ਅਹਿਮ ਫੈਸਲਾ – ‘ਦੂਜੇ ਵਿਆਹ ਲਈ ਧਰਮ ਬਦਲਣਾ ਗੈਰ-ਕਾਨੂੰਨੀ’

ss1

ਇਲਾਹਾਬਾਦ ਹਾਈ ਕੋਰਟ ਦਾ ਅਹਿਮ ਫੈਸਲਾ – ‘ਦੂਜੇ ਵਿਆਹ ਲਈ ਧਰਮ ਬਦਲਣਾ ਗੈਰ-ਕਾਨੂੰਨੀ’

ਧਰਮ ਬਦਲ ਕੇ ਦੂਜਾ ਵਿਆਹ ਕਰਨਾ ਗੈਰ-ਕਾਨੂੰਨੀ ਹੈ। ਇਲਾਹਾਬਾਦ ਹਾਈ ਕੋਰਟ ਨੇ ਮਹੱਤਵਪੂਰਨ ਫੈਸਲੇ ‘ਚ ਇਹ ਕਿਹਾ ਹੈ ਕਿ ਕਿਸੇ ਵੀ ਵਿਆਹੇ ਹੋਏ ਵਿਅਕਤੀ ਜਾਂ ਔਰਤ ਵੱਲੋਂ ਧਰਮ ਬਦਲ ਕੇ ਦੂਜਾ ਵਿਆਹ ਕਰਨਾ ਉੱਚਿਤ ਨਹੀਂ ਮੰਨਿਆ ਜਾ ਸਕਦਾ। ਕੋਰਟ ਨੇ ਇਹ ਵੀ ਕਿਹਾ ਕਿ ਪਹਿਲੇ ਵਿਆਹ ਤੋਂ ਕਾਨੂੰਨ ਤਲਾਕ ਲਏ ਬਿਨਾਂ ਦੂਜੇ ਵਿਆਹ ਨੂੰ ਜ਼ੀਰੋ ਮੰਨੇਗੀ।
ਹਾਈ ਕੋਰਟ ਇਲਾਹਾਬਾਦ ਨੇ ਇਹ ਫੈਸਲਾ ਜੌਨਪੁਰ ਦੀ ਵਿਆਹੁਤਾ ਮਹਿਲਾ ਵੱਲੋਂ ਦੂਜੇ ਧਰਮ ਦੇ ਪੁਰਸ਼ ਨਾਲ ਵਿਆਹ ਕਰਨ ਦੇ ਲਈ ਧਰਮ ਬਦਲਣ ਦੇ ਮਾਮਲੇ ‘ਚ ਸੁਣਾਇਆ ਹੈ। ਮਹਿਲਾ ਦੇ ਪਤੀ ਨੇ ਉਸ ਦੇ ਖਿਲਾਫ ਮਾਮਲਾ ਦਾਇਰ ਕੀਤਾ ਸੀ। ਗ੍ਰਿਫਤਾਰੀ ਤੋਂ ਬਚਣ ਦੇ ਲਈ ਮਹਿਲਾ ਹਾਈ ਕੋਰਟ ਗਈ ਸੀ। ਹਾਈ ਕੋਰਟ ਨੇ ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਮਨ੍ਹਾਂ ਕਰਦੇ ਹੋਏ ਉਸ ਦੀ ਗ੍ਰਿਫਤਾਰੀ ‘ਤੇ ਰੋਕ ਦੀ ਮੰਗ ਨੂੰ ਵੀ ਖਾਰਿਜ ਕਰ ਦਿੱਤਾ।
ਜੌਨਪੁਰ ਦੀ ਖੂਸ਼ਬੂ ਤਿਵਾਰੀ ਦਾ ਪਹਿਲਾਂ ਵਿਆਹ 30 ਨਵੰਬਰ 2016 ਨੂੰ। ਉਸ ਨੇ ਪਹਿਲੇ ਵਿਆਹ ਤੋਂ ਬਿਨਾਂ ਤਲਾਕ ਲਏ ਜੌਨਪੁਰ ਬਰਸਠੀ ਦੇ ਰਹਿਣ ਵਾਲੇ ਅਸ਼ਰਫ ਨਾਲ ਦੂਜਾ ਵਿਆਹ ਕਰਨ ਦੇ ਲਈ ਧਰਮ ਬਦਲ ਲਿਆ, ਜਿਸ ਦੇ ਬਾਅਦ ਉਹ ਖੂਸ਼ਬੂ ਤਿਵਾਰੀ ਤੋਂ ਖੂਸ਼ਬੂ ਬੇਗਮ ਬਣ ਗਈ ਸੀ। ਉਸ ਨੇ ਅਸ਼ਰਫ ਨਾਲ ਦੂਜਾ ਵਿਆਹ ਕਰ ਲਿਆ। ਦੂਜੇ ਪਾਸੇ ਤੋਂ ਦਾਇਰ ਕੀਤੀ ਗਈ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਉਹ ਬਾਲਗ ਹੈ ਅਤੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ। ਇਸ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਜੱਜ ਐਮ.ਸੀ. ਤਿਰਪਾਠੀ ਨੇ ਇਹ ਆਦੇਸ਼ ਦਿੱਤਾ। ਪਟੀਸ਼ਨ ਦਾ ਵਿਰੋਧ ਕਰ ਰਹੇ ਬੁਲਾਰੇ ਵਿਨੋਦ ਮਿਸ਼ਰਾ ਨੇ ਕਿਹਾ ਕਿ ਦੋਵਾਂ ਦੇ ਖਿਲਾਫ ਜੌਨਪੁਰ ‘ਚ ਐਨ.ਸੀ.ਆਰ. ਦਰਜ ਹੈ। ਕੋਰਟ ਨੇ ਨੂਰਜਹਾਂ ਬੇਗਮ ਓਰਫ ਅੰਜਲੀ ਮਿਸ਼ਰਾ ਕੇਸ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ ਖਾਰਿਜ ਕਰਦੇ ਹੋਏ ਵਿਆਹ ਨੂੰ ਜ਼ੀਰੋ ਕਰਾਰ ਦੇ ਦਿੱਤਾ। ਨਾਲ ਹੀ ਗ੍ਰਿਫਤਾਰੀ ‘ਤੇ ਰੋਕ ਲਗਾਉਣ ਤੋਂ ਵੀ ਮਨ੍ਹਾਂ ਕਰ ਦਿੱਤਾ।

Share Button

Leave a Reply

Your email address will not be published. Required fields are marked *