ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

“ਇਲਾਜ਼ ਨਾਲ਼ੋਂ ਪ੍ਰਹੇਜ਼ ਚੰਗਾ….”

“ਇਲਾਜ਼ ਨਾਲ਼ੋਂ ਪ੍ਰਹੇਜ਼ ਚੰਗਾ….”

“ਆਓ, ਸਰਦੀਆਂ ਦੇ ਇਸ ਮੌਸਮ ਵਿੱਚ ਤੰਦਰੁਸਤ ਰਹਿਣ ਲਈ ਕੁੱਝ ਜਰੂਰੀ ਗੱਲਾਂ ਵੱਲ ਧਿਆਨ ਦੇਈਏ….”

ਐਤਕੀਂ ਠੰਢ ਨੇ ਆਪਣੀ ਵਾਹਵਾ ਹਾਜ਼ਰੀ ਲੁਆਉਣ ਦੀ ਧਾਰ ਰੱਖੀ ਹੈ….ਭਾਵ ਮੌਸਮ ਦਾ ਰੁਖ਼ ਠੰਢ ਵਾਲੇ ਕੜਿਲ ਕੱਢਣ ਵਾਲਾ ਲੱਗ ਰਿਹਾ ਹੈ।ਬਜ਼ੁਰਗਾਂ, ਬੱਚਿਆਂ, ਬਿਮਾਰਾਂ ਅਤੇ ਖਾਸ ਕਰਕੇ ਕਮਜ਼ੋਰ ਲੋਕਾਂ ਨੂੰ ਇਸ ਠੰਢ ਦੇ ਮੌਸਮ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ,ਪਿਛਲੇ ਕੁਝ ਦਿਨਾਂ ਤੋਂ ਧੁੱਪ ਵੀ ਚੰਗੀ ਨਿਕਲ ਰਹੀ ਹੈ ਅਤੇ ਨਾਲੋ ਨਾਲ ਠੰਢ ਵੀ ਪੈ ਰਹੀ ਹੈ, ਧੁੱਪ ਦਾ ਹਰ ਕੋਈ ਭਰਪੂਰ ਲਾਹਾ ਲੈ ਰਿਹਾ ਹੈ…. ਲੈਣਾ ਵੀ ਜ਼ਰੂਰ ਚਾਹੀਦਾ ਹੈ।

ਹਰ ਕਿਸੇ ਦੀ ਜਾਂ ਫਿਰ ਆਪਣੇ ਆਪਣੇ ਸਰੀਰ ਦੀ ਆਪਣੀ ਤਾਸੀਰ ਹੁੰਦੀ ਹੈ।ਸੀ ਆਪਣੇ ਸਰੀਰ ਦੇ ਤੱਤ ਭਾਵ ਸੁਭਾਅ ਅਨੁਸਾਰ ਸਾਨੂੰ ਆਪਣਾ ਖ਼ਿਆਲ ਆਪ ਰੱਖਣਾ ਚਾਹੀਦਾ ਹੈ।

ਮੌਸਮ ਵਿਚਲੀ ਠੰਢ ਦਾ ਅਸਰ ਤਾਂ ਕਿਸੇ ਹੱਦ ਤੱਕ ਅਜੇ ਵੀ ਬਰਕਰਾਰ ਹੈ।ਉਧਰੋਂ ਕਰੋਨਾਵਾਇਰਸ ਦੇ ਚਰਚੇ ਤਾਂ ਹਰ ਕੋਈ ਸਾਰੇ ਸਾਲ ਤੋਂ ਸੁਣ ਹੀ ਰਿਹਾ ਹੈ।ਸੋ ਸਾਨੂੰ ਇਸ ਬਿਮਾਰੀ ਤੋਂ ਡਰਨ, ਘਬਰਾਉਣ ਦੀ ਜਾਂ ਫਿਰ ਕਿਸੇ ਵਹਿਮ ਜਾਂ ਫਿਰ ਅਟਕਲ-ਪੱਚੂ ਦਾ ਸ਼ਿਕਾਰ ਹੋਣ ਦੀ ਬਜਾਏ,ਇਸ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕ ਹੋਣਾ ਚਾਹੀਦਾ ਹੈ।

“ਇਲਾਜ ਨਾਲੋਂ ਪਰਹੇਜ਼ ਚੰਗਾ”-ਸਭ ਬਿਮਾਰੀਆਂ ਦੇ ਇਲਾਜ ਦੀ ਕੁੰਜੀ ਵਰਗੀ ਇਸ ਕਹਾਵਤ ਨੂੰ ਸਾਨੂੰ ਸਭ ਨੂੰ ਆਪਣੇ ਆਪ ‘ਤੇ ਜ਼ਰੂਰ ਲਾਗੂ ਕਰਨਾ ਚਾਹੀਦਾ ਹੈ।ਤਾਂ ਜੋ ਅਸੀਂ ਕਿਸੇ ਵੀ ਕਿਸਮ ਦੀ ਬਿਮਾਰੀ ਦਾ ਸ਼ਿਕਾਰ ਨਾ ਹੋਈਏ ਅਤੇ ਸਹੀ ਅਰਥਾਂ ਵਿੱਚ ਰਿਸ਼ਟਪੁਸ਼ਟ ,ਅਰੋਗ ਅਤੇ ਤੰਦਰੁਸਤ ਜ਼ਿੰਦਗੀ ਜਿਓਣ ਦੇ ਯੋਗ ਬਣੇ ਰਹੀਏ।

ਇਸ ਸਭ ਕਾਸੇ ਲਈ ਜ਼ਰੂਰੀ ਹੈ ਕਿ ਅਸੀਂ ਸਹੀ ਅਰਥਾਂ ਵਿੱਚ ਆਪਣੇ ਆਪ ਨੂੰ ਰੋਗ ਰਹਿਤ ਰੱਖਣ ਲਈ ਆਪਣੇ ਖਾਣ ਪੀਣ ਦਾ ਧਿਆਨ ਰੱਖੀਏ,ਵਾਹ ਲਗਦੀ ਠੰਢ ਦੇ ਇਸ ਮੌਸਮ ਵਿੱਚ ਵੱਧ ਤੋਂ ਵੱਧ ਧੁੱਪ ਸੇਕਣ ਦਾ ਭਰਪੂਰ ਅਨੰਦ ਉਠਾਈਏ, ਕਿਉਂਕਿ ਸਰਦੀਆਂ ਵਿੱਚ ਧੁੱਪ ਵੀ ਇੱਕ ਤਰਾਂ ਦੀ ਖੁਰਕ ਹੈ, ਜਿਸ ਨਾਲ ਨਾਲ ਸਰੀਰ ਮਜ਼ਬੂਤ ਹੁੰਦਾ ਹੈ।ਆਪਣੇ ਨਿੱਜੀ ਅਤੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਤੌਰ ‘ਤੇ ਧਿਆਨ ਰੱਖਣਾ,ਵੱਧ ਤੋਂ ਵੱਧ ਸਾਫ਼ ਪਾਣੀ ਪੀਣਾ,ਬਾਜ਼ਾਰੀ ਵਿਕਦੀਆਂ ਖਾਣ ਪੀਣ ਦੀਆਂ ਵਸਤਾਂ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਚਟਪਟੇ ਭੋਜਨਾਂ ਆਦਿ ਤੋਂ ਜਿੰਨਾ ਹੋ ਸਕੇ ਸਾਨੂੰ ਸਭ ਨੂੰ ਪ੍ਰਹੇਜ ਹੀ ਰੱਖਣਾ ਚਾਹੀਦਾ ਹੈ।
ਮੌਸਮੀ ਸਬਜ਼ੀਆਂ ਅਤੇ ਫਲਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ।

ਵਾਹ ਲੱਗਦੀ ਭੀੜ ਭੜੱਕੇ ਵਾਲੀਆਂ ਅਤੇ ਹੋਰ ਜਨਤਕ ਇਕੱਠਾਂ ਵਾਲੀਆਂ ਥਾਵਾਂ ਉੱਪਰ ਜਾਣ ਤੋਂ ਆਪਣੇ ਆਪ ਨੂੰ ਰੋਕਣ ਵਿੱਚ ਹੀ ਬਿਹਤਰੀ ਹੈ।ਆਪਣੇ ਆਪ ਨੂੰ ਖੁਸ਼ ਮਿਜਾਜ਼ ਰੱਖ ਕੇ ਵੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਭਾਵ ਅਰੋਗ ਜ਼ਿੰਦਗੀ ਜਿਉਂ ਸਕਦੇ ਹਨ।ਆਪਣੇ ਪਰਿਵਾਰ ਦੇ ਬਜ਼ੁਰਗਾਂ, ਬੀਮਾਰਾਂ, ਬੱਚਿਆਂ ਅਤੇ ਖਾਸਕਰ ਗਰਭਵਤੀ ਔਰਤਾਂ ਦੇ ਖਾਣ ਪੀਣ ਦਾ ਵੀ ਸਾਨੂੰ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਣਾ ਚਾਹੀਦਾ ਹੈ।

ਸਿਰਫ ਇਹੀ ਨਹੀਂ ਸਗੋਂ ਹਰ ਗਰਭਵਤੀ ਔਰਤ ਦਾ ਜਣੇਪਾ ਵੀ ਸਰਕਾਰੀ ਹਸਪਤਾਲ ਵਿਚ ਹੀ ਕਰਾਉਂਣਾ ਚਾਹੀਦਾ ਹੈ, ਜਿੱਥੇ ਬਿਨਾਂ ਕੋਈ ਪੈਸਾ ਲਿਆਂ ਸਭ ਸਹੂਲਤਾਂ ਬਿਲੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

ਸਭ ਤੋਂ ਵੱਧ ਜਰੂਰੀ ਇਹ ਕਿ ਸਾਨੂੰ ਆਪਣੇ ਬੱਚਿਆਂ ਦਾ ਖ਼ਿਆਲ ਰੱਖਦਿਆਂ ਹੋਇਆਂ ਓਹਨਾਂ ਦਾ ਠੰਢ ਦੇ ਇਸ ਮੌਸਮ ਵਿਚ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ। ਓਹਨਾਂ ਦਾ ਸਮੇਂ ਸਿਰ ਸੰਪੂਰਣ ਟੀਕਾਕਰਣ ਜਰੂਰ ਕਰਾਉਂਣਾ ਚਾਹੀਦਾ ਹੈ।

ਜੇਕਰ ਬੱਚੇ ਨੂੰ ਕਿਸੇ ਵੀ ਕਿਸਮ ਦੀ ਕੋਈ ਸ਼ਰੀਰਕ ਤਕਲੀਫ ਹੁੰਦੀ ਦਿਸੇ ਤਾਂ ਜਿੰਨਾ ਛੇਤੀ ਹੋ ਸਕੇ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜ਼ਰੂਰ ਲੈਕੇ ਜਾਣਾ ਚਾਹੀਦਾ ਹੈ।ਜੇਕਰ ਲੋੜ ਹੋਵੇ ਤਾਂ ਬੱਚਿਆਂ ਦੇ ਡਾਕਟਰ ਨੂੰ ਵੀ ਵਖਾਉਣਾ ਚਾਹੀਦਾ ਹੈ ਅਤੇ ਡਾਕਟਰ ਦੇ ਦੱਸੇ ਅਨੁਸਾਰ ਹੀ ਦਵਾਈ ਦੇਣੀ ਚਾਹੀਦੀ ਹੈ।
ਪੱਲਸ ਪੋਲੀਓ ਮੁਹਿੰਮ ਦੌਰਾਨ ਹਰ ਬੱਚੇ ਨੂੰ ਜਿਸ ਦੀ ਉਮਰ ਜਨਮ ਤੋਂ ਪੰਜ ਸਾਲ ਤੱਕ ਦੀ ਹੋਵੇ, ਪੋਲੀਓ ਬੂੰਦਾਂ ਜ਼ਰੂਰ ਪਿਆਈਆਂ ਜਾਣ, ਤਾਂ ਜ਼ੋ ਸਾਡੀ ਇਸ ਧਰਤੀ ਤੋਂ ਪੋਲੀਓ ਰੋਗ ਦਾ ਜੜੋਂ ਖਾਤਮਾਂ ਹੋ ਸਕੇ, ਜੋ ਕਿ ਅਜੋਕੇ ਯੁੱਗ, ਸਮੇਂ ਅਤੇ ਸਮਾਜ ਦੀ ਲੋੜ ਹੈ।

ਯਾਦ ਰਹੇ ਕਿ ਇਸ ਵਾਰੀ 17 ਜਨਵਾਰੀ ਤੋਂ 19 ਜਨਵਰੀ,2021 ਤਕ ਪੋਲੀਓ ਰੋਗ ਨੂੰ ਜੜ੍ਹੋਂ ਖਤਮ ਕਰਨ ਦੀ “ਤੀਬਰ ਪਲਸ ਪੋਲੀਓ ਮੁਹਿੰਮ” ਦੌਰਾਨ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ।

ਭਾਵੇਂ ਕੋਈ ਬੱਚਾ ਪਹਿਲਾਂ ਕਿੰਨੇ ਵਾਰੀ ਵੀ ਪੋਲੀਓ ਬੂੰਦਾਂ ਪੀ ਚੁੱਕਿਆ ਹੋਵੇ, ਭਾਵੇਂ ਕਿਸੇ ਬੱਚੇ ਦਾ ਜਨਮ ਇਕ ਮਿੰਟ ਪਹਿਲਾਂ ਹੀ ਹੋਈਆ ਹੋਵੇ ਗੱਲ ਕੀ.. ? ਹਰ ਉਸ ਬੱਚੇ ਨੂੰ ਇਸ ਮੁਹਿੰਮ ਦੌਰਾਨ ਪੋਲੀਓ ਬੂੰਦਾਂ ਦੀਆਂ ਵਾਧੂ ਖੁਰਾਕਾਂ ਪਿਓਣੀਆਂ ਬੇਹੱਦ ਜਰੂਰੀ ਹਨ,ਜਿਸ ਦੀ ਉਮਰ ਜਨਮ ਤੋਂ ਪੰਜ ਸਾਲ ਤੱਕ ਹੋਵੇ।
ਭਾਵੇਂ ਸਾਡੇ ਭਾਰਤ ਦੇਸ਼ ਵਿੱਚੋਂ ਪੋਲੀਓ ਰੋਗ ਦਾ ਖ਼ਾਤਮਾ ਹੋ ਚੁੱਕਿਆ ਹੈ ਅਤੇ ਹੁਣ ਸਿਰਫ਼ ਅਫ਼ਗ਼ਾਨਿਸਤਾਨ,ਪਾਕਿਸਤਾਨ ਅਤੇ ਨਾਈਜੀਰੀਆ ਆਦਿ ਕੁਝ ਕੁ ਦੇਸਾਂ ਵਿਚ ਪੋਲੀਓ ਰੋਗ ਦਾ ਪ੍ਰਕੋਪ ਅਜੇ ਵੀ ਜਾਰੀ ਹੈ।

ਇੱਥੇ ਇਹ ਜ਼ਿਕਰਯੋਗ ਹੈ ਹੈ ਕਿ ਇਹਨਾ ਦਿਨਾਂ ਵਿੱਚ ਸਿਹਤ ਵਿਭਾਗ ਵੱਲੋਂ ਟੀ.ਬੀ ਦੀ ਬਿਮਾਰੀ ਬਾਰੇ ਸਰਵੇ ਕਰਾਇਆ ਜਾ ਰਿਹਾ ਹੈ, ਤਾਂ ਜੋ ਸ਼ੱਕੀ ਮਰੀਜ਼ਾਂ ਦੀ ਸ਼ਨਾਖ਼ਤ ਕਰਨ ਤੋਂ ਬਾਅਦ ਓਹਨਾਂ ਦਾ ਸਮੇਂ ਸਿਰ ਇਲਾਜ ਸੰਭਵ ਹੋ ਸਕੇ, ਜੋ ਕਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।

ਸੋ ਸਾਨੂੰ ਸਭ ਨੂੰ ਆਪਣੇ ਘਰਾਂ ਵਿੱਚ ਆਉਣ ਵਾਲ਼ੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਹੀ ਸਹੀ ਅਤੇ ਪੂਰੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ।

ਮੁੱਕਦੀ ਗੱਲ ਇਹ ਕਿ ਜਿੱਥੇ ਸਾਨੂੰ ਸਭ ਨੂੰ ਠੰਢ ਤੋਂ ਬਚਣਾ ਚਾਹੀਦਾ ਹੈ,ਉੱਥੇ ਠੰਢ ਦੇ ਇਸ ਮੌਸਮ ਵਿੱਚ ਜਰੂਤਮੰਦਾਂ ਦੀ ਵੀ ਲੋੜ ਅਨੁਸਾਰ ਮਦੱਦ ਜ਼ਰੂਰ ਕਰਨੀ ਚਾਹੀਦੀ ਹੈ।

ਸਿਰਫ ਇਹੀ ਨਹੀਂ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਭ ਸਿਹਤ ਪ੍ਰੋਗਰਾਮਾਂ ਬਾਰੇ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਭ ਸਹੂਲਤਾਂ ਬਾਰੇ ਸਭ ਨੂੰ ਖ਼ੁਦ ਵੀ ਜਾਣੂੰ ਹੋਣ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਤਾਂ ਜੋ ਸਹੀ ਅਰਥਾਂ ਵਿੱਚ ਸਾਡੇ ਸਮਾਜ ਵਿੱਚ ਸਿਹਤ ਚੇਤਨਾ ਪੈਦਾ ਹੋ ਸਕੇ।

ਲਾਲ ਚੰਦ ਸਿੰਘ
ਪਿੰਡ: ਚੁਘੇ ਖੁਰਦ
ਡਾਕਖਾਨਾ: ਬਹਿਮਣ ਦੀਵਾਨਾ
ਜ਼ਿਲ੍ਹਾ:ਬਠਿੰਡਾ
ਮੋਬਾਈਲ ਨੰਬਰ:75894,27462

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: