ਇਲਾਕੇ ਅੰਦਰ ਚਿੱਟੇ ਦੇ ਨਿਸ਼ੇੜੀਆਂ ਦੀ ਚਰਚਾ ਫਿਰ ਤੋਂ ਸ਼ੁਰੂ

ss1

ਇਲਾਕੇ ਅੰਦਰ ਚਿੱਟੇ ਦੇ ਨਿਸ਼ੇੜੀਆਂ ਦੀ ਚਰਚਾ ਫਿਰ ਤੋਂ ਸ਼ੁਰੂ

ਅਨੰਦਪੁਰ ਸਾਹਿਬ ੧੩ ਜੂਨ (ਸਰਬਜੀਤ ਸਿੰਘ) ਇਤਿਹਾਸਿਕ ਨਗਰੀ ਕੀਰਤਪੁਰ ਸਾਹਿਬ ਅਤੇ ਇਸਦੇ ਆਸੁਪਾਸ ਦੇ ਇਲਾਕੇ ਵਿੱਚ ਚਿੱਟਾ ਪੀਣ ਵਾਲਿਆਂ ਦੀ ਚਰਚਾ ਇਲਾਕੇ ਅੰਦਰ ਜ਼ੋਰਾਂ ਤੇ ਹੈ । ਜ਼ਿਕਰ ਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਪੁਲਿਸ ਦੀ ਸਖ਼ਤੀ ਕਾਰਨ ਇਹਨਾਂ ਨਸ਼ੇੜੀਆਂ ਨੂੰ ਨਸ਼ੇ ਕਰਨ ਤੋਂ ਗੁਰੇਜ਼ ਕਰਨਾ ਪਿਆ ਸੀ ਪਰ ਹੁਣ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਜੋ ਨਸ਼ੇੜੀ ਪਹਿਲਾਂ ਨਸ਼ੇ ਤੋਂ ਪਾਸਾ ਵੱਟ ਗਏ ਸਨ ਹੁਣ ਉਹ ਇੱਕ ਵਾਰ ਫਿਰ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣ ਗਏ ਹਨ ।ਕੁੱਝ ਸਮਾਂ ਪਹਿਲਾਂ ਇਹਨਾਂ ਨਿਸ਼ੇੜੀਆਂ ਨੂੰ ਮਾਪਿਆਂ ਅਤੇ ਇਲਾਕੇ ਦੇ ਜਿੰਮੇਵਾਰ ਲੋਕਾਂ ਦੀ ਜਿੰਮੇਵਾਰੀ ਅਤੇ ਇਲਾਜ ਕਰਵਾਉਣ ਦੇ ਨਾਮ ਤੇ ਛੱਡਿਆ ਗਿਆ ਜ਼ਿਕਰ ਯੋਗ ਹੈ ਕਿ ਨਿਸ਼ੇੜੀਆਂ ਦੀ ਸੂਚੀ ਵਿੱਚ ਕੁੱਝ ਨਾਮੀ ਵਪਾਰੀ ਅਤੇ ਸਿਆਸੀ ਆਗੂ ਸ਼ਾਮਿਲ ਸਨ।ਹੁਣ ਦਿਨੋ ਦਿਨ ਅਮੀਰ ਹੋਣ ਦੇ ਲਾਲਚ ਨੂੰ ਲੈ ਕੇ ਹੋਰ ਨੌਜਵਾਨਾਂ ਨੂੰ ਇਸ ਰਸਤੇ ਤੋਰਿਆ ਜਾ ਰਿਹਾ ਹੈ ਜਿਸ ਦੀ ਚਰਚਾ ਇੱਕ ਵਾਰ ਫਿਰ ਇਲਾਕੇ ਅੰਦਰ ਜ਼ੋਰਾਂਸ਼ੋਰਾਂ ਨਾਲ ਚੱਲ ਰਹੀ ਹੈ।ਜਿੱਥੇ ਪੁਰਾਣੇ ਨਿਸ਼ੇੜੀਆਂ ਦੀ ਚਰਚਾ ਜ਼ੋਰਾਂ ਤੇ ਹੈ ਉੱਥੇ ਹੀ ਕੁੱਝ ਨਵੇਂ ਨੌਜਵਾਨ ਵੀ ਇਸ ਨਸ਼ੇ ਦੀ ਗਰਿਫ਼ਤ ਆਉਣ ਦੀ ਚਰਚਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਨਸ਼ਾ ਸਪਲਾਈ ਕਰਨ ਵਾਲੇ ਲੋਕ ਨੂਰਪੁਰ ਬੇਦੀ, ਗੰਗੂਵਾਲੁਸ਼੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਆ ਕੇ ਨਸ਼ਾ ਸਪਲਾਈ ਕਰਦੇ ਹਨ।ਸਪਲਾਈ ਦੇਣ ਜਾਂ ਲੈਣ ਲਈ ਖਾਸ ਕਰ ਨਹਿਰਾਂ ਦੀਆਂ ਪਟੜੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲ’ਗਾ ਹੈ ਕਿ ਇੱਥੇ ਦੇ ਇੱਕ ਨਜ਼ਦੀਕੀ ਪਿੰਡ ਵਿੱਚ ਭੁੱਕੀ ਵੇਚਣ ਦਾ ਕੰਮ ਵੀ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ ਜੋ ਨੌਜਵਾਨਾਂ ਦੇ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਹੈ।

Share Button

Leave a Reply

Your email address will not be published. Required fields are marked *