ਇਲਾਇਚੀ ਖਾਣ ਨਾਲ ਨਾਲ ਹੁੰਦੇ ਹਨ ਇਹ ਫਾਇਦੇ

ss1

ਇਲਾਇਚੀ ਖਾਣ ਨਾਲ ਨਾਲ ਹੁੰਦੇ ਹਨ ਇਹ ਫਾਇਦੇ

1. ਪੇਟ ਸੰਬੰਧੀ ਸਮੱਸਿਆ
ਕੁਝ ਲੋਕਾਂ ਨੂੰ ਹਮੇਸ਼ਾ ਪੇਟ ਸੰਬੰਧੀ ਸਮੱਸਿਆ ਰਹਿੰਦੀ ਹੈ। ਪੇਟ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ 1 ਇਲਾਇਚੀ ਕੋਸੇ ਪਾਣੀ ਨਾਲ ਖਾਓ। ਕੁਝ ਦਿਨਾਂ ਤਕ ਲਗਾਤਾਰ ਇਸ ਨੂੰ ਖਾਣ ਨਾਲ ਫਰਕ ਦਿਖਾਈ ਦਿੰਦਾ ਹੈ।

2. ਨੀਂਦ ਨਾ ਆਉਣ ਦੀ ਸਮੱਸਿਆ
ਕੁਝ ਲੋਕਾਂ ਨੂੰ ਸਾਰਾ ਦਿਨ ਢੇਰ ਸਾਰਾ ਕੰਮ ਕਰਨ ਤੋਂ ਬਾਅਦ ਵੀ ਰਾਤ ਨੂੰ ਰਾਹਤ ਦੀ ਨੀਂਦ ਨਹੀਂ ਆਉਂਦੀ। ਸੌਂਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ। ਜਿਸ ਦਾ ਸਰੀਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਕੁਦਰਤੀ ਤਰੀਕਿਆਂ ਨਾਲ ਨੀਂਦ ਲੈਣ ਲਈ ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ 1 ਇਲਾਇਚੀ ਨੂੰ ਕੋਸੇ ਪਾਣੀ ਨਾਲ ਖਾਓ। ਇਸ ਨਾਲ ਨੀਂਦ ਚੰਗੀ ਆਵੇਗੀ ਅਤੇ ਖਰਾਟਿਆਂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

3. ਕਬਜ਼ ਦੀ ਸਮੱਸਿਆ
ਗੈਸ, ਐਸੀਡਿਟੀ, ਕਬਜ਼, ਪੇਟ ‘ਚ ਐਠਣ ਦੀ ਸਮੱਸਿਆ ਨੂੰ ਇਲਾਇਚੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹਿਚਕੀ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

4. ਮਾਨਸਿਕ ਤਣਾਅ
ਰੋਜ਼ਾਨਾ ਇਸ ਦਾ ਕਾੜ੍ਹਾ ਪੀਣ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਸ ਦਾ ਕਾੜ੍ਹਾ ਬਣਾਉਣ ਲਈ ਇਲਾਇਚੀ ਪਾਊਡਰ ਨੂੰ ਪਾਣੀ ‘ਚ ਉਬਾਲੋ। ਫਿਰ ਇਸ ਕਾੜ੍ਹੇ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁਝ ਹੀ ਦਿਨਾਂ ‘ਚ ਤੁਹਾਨੂੰ ਫਰਕ ਦਿਖਾਈ ਦੇਵੇਗਾ।

5. ਗਰਭਵਤੀ ਔਰਤਾਂ ਲਈ ਫਾਇਦੇਮੰਦ
ਗਰਭਵਤੀ ਔਰਤਾਂ ਨੂੰ ਅਕਸਰ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਇਲਾਇਚੀ ਦੇ ਕਾੜ੍ਹੇ ‘ਚ ਗੁੜ ਮਿਲਾ ਕੇ ਸਵੇਰੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

6. ਬੁੱਲ੍ਹ ਫੱਟਣਾ
ਸਰਦੀਆਂ ਦੇ ਮੌਸਮ ‘ਚ ਬੁੱਲ੍ਹ ਫੱਟਣ ਦੀ ਸਮੱਸਿਆ ਆਮ ਹੈ ਅਜਿਹੇ ‘ਚ ਇਲਾਇਚੀ ਨੂੰ ਪੀਸ ਕੇ ਮੱਖਣ ਨਾਲ ਮਿਲਾ ਕੇ ਦਿਨ ‘ਚ ਦੋ ਵਾਰ ਲਗਾਓ। ਸੱਤ ਦਿਨਾਂ ‘ਚ ਹੀ ਫਰਕ ਦਿਖਾਈ ਦੇਣ ਲੱਗਦਾ ਹੈ।

7. ਸਰੀਰਕ ਕਮਜ਼ੋਰੀ ਦੂਰ ਕਰੇ
ਇਲਾਇਚੀ ਖਾਣ ਨਾਲ ਸਰੀਰਕ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ। ਇਸ ਨੂੰ ਰੋਜ਼ਾਨਾ ਆਹਾਰ ‘ਚ ਸ਼ਾਮਲ ਕਰਨ ਨਾਲ ਹੌਲੀ-ਹੌਲੀ ਤੁਹਾਡਾ ਭਾਰ ਵਧਣ ਲੱਗੇਗਾ। ਤੁਸੀਂ ਇਲਾਇਚੀ ਪਾਊਡਰ ਜਾਂ ਇਸ ਨੂੰ ਇੰਝ ਖਾ ਸਕਦੇ ਹੋ।

8. ਖੂਨ ਸਾਫ ਕਰੇ
ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ਮ ਵਰਗੇ ਹੋਰ ਵੀ ਕਈ ਖਣਿਜ ਪਦਾਰਥ ਇਸ ‘ਚ ਮੌਜੂਦ ਹੁੰਦੇ ਹਨ, ਜੋ ਖੂਨ ਨੂੰ ਸਾਫ ਕਰਦੇ ਹਨ।

Share Button

Leave a Reply

Your email address will not be published. Required fields are marked *