ਇਰੋਮ ਸ਼ਰਮੀਲਾ ਨੂੰ ਜਾਨੋਂ ਮਾਰਨ ਦੀ ਧਮਕੀ

ss1

ਇਰੋਮ ਸ਼ਰਮੀਲਾ ਨੂੰ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ: ਮਨੀਪੁਰ ਦੇ ਇੱਕ ਕੱਟੜਪੰਥੀ ਗਰੁੱਪ ਨੇ ਇਰੋਮ ਸ਼ਰਮੀਲਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਜਥੇਬੰਦੀ ਨੂੰ ਸ਼ਰਮੀਲਾ ਦੇ ਚੋਣ ਲੜਨ ਤੇ ਵਿਆਹ ਕਰਨ ਦੇ ਫੈਸਲੇ ‘ਤੇ ਇਤਰਾਜ਼ ਹੈ। ਅਲਾਇੰਸ ਸੋਸ਼ਲਿਸਟ ਯੂਨਿਟੀ ਕਾਂਗਲੀਪਾਕ (ASUK) ਨੇ ਸ਼ਰਮੀਲਾ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਮਨੀਪੁਰ ਦੇ ਰਹਿਣ ਵਾਲੇ ਲੜਕੇ ਨਾਲ ਵਿਆਹ ਨਾ ਕਰਵਾਇਆ ਤਾਂ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਏਗੀ।

ASUK ਦੇ ਮੁਖੀ ਐਨ ਓਕੇਨ ਤੇ ਵਾਈਸ ਚੇਅਰਮੈਨ ਕੇ.ਐਸ.ਐਚ. ਲੈਬ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਮਨੀਪੁਰੀ ਲੜਕੇ ਨਾਲ ਹੀ ਵਿਆਹ ਕਰਨੀ ਹੋਏਗੀ। ASUK ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਜਨਤਕ ਜ਼ਿੰਦਗੀ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਕਈ ਕ੍ਰਾਂਤੀਕਾਰੀ ਲੀਡਰਾਂ ਨੂੰ ਮਾਰ ਦਿੱਤਾ ਗਿਆ ਹੈ।

ਲੋਹ ਮਹਿਲਾ ਦੇ ਨਾਂ ਨਾਲ ਮਸ਼ਹੂਰ ਇਰੋਮ ਨੇ 9 ਅਗਸਤ ਨੂੰ ਆਪਣੀ ਭੁੱਖ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਲੜਨ ਦਾ ਵੀ ਫੈਸਲਾ ਲਿਆ ਸੀ। ਇਰੋਮ ਦੇ ਵਿਦੇਸ਼ੀ ਨਾਗਰਿਕ ਡੇਸਮੰਡ ਨਾਲ ਵਿਆਹ ਕਰਾਉਣ ਦੀ ਵੀ ਚਰਚਾ ਹੈ।

Share Button

Leave a Reply

Your email address will not be published. Required fields are marked *