Mon. Jun 17th, 2019

ਇਰਾਕ ਦੇ ਮੋਸੁਲ ਨੇੜੇ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ

Search and rescue operations near the Iraqi city of Mosul were underway after a boat sank in the Tigris River on Thursday. Authorities say dozens of people, including many children, are confirmed dead.

ਇਰਾਕ ਦੇ ਮੋਸੁਲ ਨੇੜੇ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ

ਇਰਾਕ ਵਿਚ ਮੋਸੁਲ ਸ਼ਹਿਰ ਦੇ ਨੇੜੇ ਟਿਗਰਿਸ ਨਦੀ ਵਿਚ ਕਿਸ਼ਤੀ ਡੁੱਬਣ ਨਾਲ ਘੱਟੋ ਘੱਟ 94 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਸਮਰਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਜੋ ਕੁਰਦ ਨਵਾਂ ਸਾਲ ਮਨਾ ਰਹੇ ਸਨ। ਮਰਨ ਵਾਲਿਆਂ ਵਿਚ 19 ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਉਤਰੀ ਨਾਈਨਵੇਹ ਪ੍ਰਾਂਤ ਵਿਚ ਨਾਗਰਿਕ ਸੁਰੱਖਿਆ ਦੇ ਮੁੱਖੀ ਕਰਨਲ ਹੁਸਾਮ ਖਲੀਲ ਨੇ ਦੱਸਿਆ ਕਿ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਲੋਕ ਨਵਰੋਜ਼ ਮਨਾਉਣ ਲਈ ਬਾਹਰ ਨਿਕਲੇ ਸਨ। ਨਵਰੋਜ ਕੁਰਦ ਨਵੇਂ ਸਾਲ ਅਤੇ ਬਸੰਤ ਰੁੱਤ ਦੇ ਆਗਮਨ ਦਾ ਪ੍ਰਤੀਕ ਹੈ।

ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਦ੍ਰ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਖਲੀਲ ਨੇ ਕਿਹਾ ਕਿ ਤਕਨੀਕੀ ਸਮੱਸਿਆਵਾਂ ਕਾਰਨ ਕਿਸ਼ਤੀ ਪਲਟ ਗਈ। ਮ੍ਰਿਤਕਾਂ ਵਿਚ ਜ਼ਿਆਦਾਤਰ ਮਹਿਲਾਵਾਂ ਅਤੇ ਬੱਚੇ ਸ਼ਾਮਲ ਹਨ।

Leave a Reply

Your email address will not be published. Required fields are marked *

%d bloggers like this: