ਇਰਾਕ ‘ਚ ਮਾਰੇ ਗਏ ਮਨਜਿੰਦਰ ਸਿੰਘ ਨੂੰ ਵੱਖ ਵੱਖ ਆਗੂਆਂ ਵੱਲੋਂ ਭਾਵ ਭਿਨੀ ਸ਼ਰਧਾਂਜਲੀ

ss1

ਇਰਾਕ ‘ਚ ਮਾਰੇ ਗਏ ਮਨਜਿੰਦਰ ਸਿੰਘ ਨੂੰ ਵੱਖ ਵੱਖ ਆਗੂਆਂ ਵੱਲੋਂ ਭਾਵ ਭਿਨੀ ਸ਼ਰਧਾਂਜਲੀ
ਸਪੈਸ਼ਲ ਕੇਸ ਵਜੋਂ ਪੀੜਤ ਪਰਿਵਾਰ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਅਤੇ ਇਕ ਕਰੋੜ ਰੁਪੈ ਮੁਆਵਜ਼ਾ ਦੇਵੇ ਸਰਕਾਰ : ਮਜੀਠੀਆ

ਮੱਤੇਵਾਲ 12 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਇਰਾਕ ‘ਚ ਆਈ ਐੱਸ ਆਈ ਐੱਸ ਵੱਲੋਂ ਅਗਵਾਹ ਉਪਰੰਤ ਮਾਰ ਦਿਤੇ ਗਏ 38 ਭਾਰਤੀ ਕਾਮਿਆਂ ਵਿਚੋਂ ਇਕ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੋਏ ਵਾਲ ਵਾਸੀ ਮਨਜਿੰਦਰ ਸਿੰਘ ਨਿਮਿਤ ਸ੍ਰੀ ਅਖੰਡ ਪਾਠ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ। ਜਿਸ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਵ: ਮਨਜਿੰਦਰ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਪੀੜਤ ਪਰਿਵਾਰਾਂ ਲਈ ਹਰ ਸੰਭਵ ਮਦਦ ਅਤੇ ਯੋਗ ਮੁਆਵਜ਼ੇ ਦੀ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਗਈ।
ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਨਜਿੰਦਰ ਸਿੰਘ ਇਕ ਮਿਹਨਤੀ, ਹੋਣਹਾਰ ਅਤੇ ਪਰਿਵਾਰ ਦਾ ਇਕੋ ਇਕ ਸਹਾਰਾ ਸੀ। ਉਸ ਦੇ ਅਗਵਾਹ ਦੀ ਖ਼ਬਰ ਅਤੇ ਹੁਣ ਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਗਹਿਰਾ ਸਦਮਾ ਹੀ ਨਹੀਂ ਪਹੁੰਚਿਆ ਸਗੋਂ ਅਤਿ ਮੁਸ਼ਕਲ ਹਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਕੌਰ ਵੱਲੋਂ ਆਪਣੇ ਭਰਾ ਸਮੇਤ ਹੋਰਨਾਂ ਅਗਵਾਹ ਹੋਏ ਭਾਰਤੀ ਕਿਰਤੀਆਂ ਦੀ ਭਾਲ ਲਈ ਚੁਕੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ । ਪਾਕਿਸਤਾਨ ਵਿਚ ਮਾਰੇ ਗਏ ਸਰਬਜੀਤ ਸਿੰਘ ਵਾਸੀ ਭਿੱਖੀਵਿੰਡ ਦੀ ਤਰਜ਼ ‘ਤੇ ਪੀੜਤ ਪਰਿਵਾਰ ਚੋਂ ਉਕਤ ਭੈਣ ਲਈ ਨਾਇਬ ਤਹਿਸੀਲਦਾਰ ਦੀ ਨੌਕਰੀ ਅਤੇ ਹਰੇਕ ਪਰਿਵਾਰ ਲਈ ਇਕ ਕਰੋੜ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀਆਂ ਸਮਝਣ ਦੀ ਅਪੀਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਬੇਰੁਜ਼ਗਾਰੀ ਦੀ ਚੁਨੌਤੀ ਸਾਡੇ ਸਾਹਮਣੇ ਖੜੀ ਹੈ ਪਰ ਕਾਂਗਰਸ ਸਰਕਾਰ ਵਾਅਦੇ ਮੁਤਾਬਿਕ ਨੌਕਰੀਆਂ ਦੇਣ ‘ਚ ਬੁਰਾਂ ਦਰਾਂ ਫਲਾਪ ਹੋਈ ਹੈ। ਉਨ੍ਹਾਂ ਕਰਜ਼ਾ ਮੁਆਫ਼ੀ ਦੇ ਨਾਂ ‘ਤੇ ਕਿਸਾਨਾਂ ਨਾਲ ਕੀਤਾ ਜਾ ਰਿਹਾ ਫ਼ਰੇਬ ਤੁਰੰਤ ਬੰਦ ਕਰਨ ਲਈ ਕਿਹਾ।
ਇਸ ਮੌਕੇ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੀ ਮਦਦ ਅਤੇ ਮੁਆਵਜ਼ਾ ਦੇ ਕੀਤੇ ਗਏ ਵਾਅਦੇ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਸੰਬੋਧਨ ਕਰਨ ਵਾਲਿਆਂ ‘ਚ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ, ਸੁਖਵਿੰਦਰ ਸਿੰਘ ਗੋਲਡੀ, ਤਲਬੀਰ ਸਿੰਘ ਗਿੱਲ, ਮੇਜਰ ਸਿਵਿ, ਸ: ਹਰਦੀਪ ਸਿੰਘ ਪਿਤਾ ਸਵ: ਮਨਜਿੰਦਰ ਸਿੰਘ, ਹਰਮੀਤ ਸਿੰਘ ਪਠਾਨਮਾਜਰਾ ਪ੍ਰਧਾਨ ਟਰੱਕ ਯੂਨੀਅਨ ਪਟਿਆਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਤਰਸੇਮ ਸਿੰਘ ਸਿਆਲਕਾ, ਰਾਜਬੀਰ ਸਿੰਘ ਉਦੋਨੰਗਲ ਤੋਂ ਇਲਾਵਾ ਗੁਰਮੀਤ ਸਿੰਘ ਖਬੇਰਾਜਪੂਤਾਂ, ਡਾ: ਅਮਰਪਾਲ ਸਿੰਘ ਪਾਲੀ, ਸਰਵਨ ਸਿੰਘ ਰਾਮਦਿਵਾਲੀ, ਸੁਖਵੰਤ ਸਿੰਘ ਭੋਏਵਾਲ ਸਰਪੰਚ, ਸਰਪੰਚ ਦਿਲਬਾਗ ਸਿੰਘ, ਗੁਰਿੰਦਰ ਸਿੰਘ ਉਦੋਕੇ, ਨਵਦੀਪ ਸਿੰਘ ਤਨੇਲ, ਮੋਹਨ ਸਿੰਘ ਭੋਏ, ਮਿਹਰ ਸਿੰਘ ਮੱਤੇਵਾਲ, ਸਤਨਾਮ ਸਿੰਘ ਅਰਜਨ ਮਾਂਗਾ, ਸੁਰਿੰਦਰ ਸਿੰਘ ਅਰਜਨ ਮਾਂਗਾ, ਗੁਰਪ੍ਰੀਤ ਸਿੰਘ ਜੌਲੀ, ਜਤਿੰਦਰ ਸਿੰਘ ਲਧਾ ਮੁੰਡਾ, ਦਿਲਬਾਗ ਸਿੰਘ ਅਠਵਾਲ, ਬਲਵਿੰਦਰ ਸਿੰਘ ਸਿਆਲਕਾ, ਬਲਵਿੰਦਰ ਸਿੰਘ ਬੱਲੋਵਾਲੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *