ਇਰਾਕ ‘ਚ ਆਈ. ਐਸ. ਆਈ. ਐਸ. ਬਾਗੀਆਂ ਦਾ ਸਫਾਇਆ

ss1

ਇਰਾਕ ‘ਚ ਆਈ. ਐਸ. ਆਈ. ਐਸ. ਬਾਗੀਆਂ ਦਾ ਸਫਾਇਆ

ਇਰਾਕ ਵਿੱਚ ਹਿੰਸਕ ਸਰਗਰਮੀਆਂ ਰਾਹੀਂ ਸਮੁੱਚੇ ਵਿਸ਼ਵ ਵਿੱਚ ਦਹਿਸ਼ਤ ਫੈਲਾਉਣ ਵਾਲੇ ਆਈ. ਐਸ. ਆਈ. ਐਸ. ਬਾਗੀਆਂ ਦਾ ਇਰਾਕ ਸਰਕਾਰ ਨੇ ਖਾਤਮਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਰਾਕ ਦੇ ਪ੍ਰਧਾਨ ਮੰਤਰੀ ਹੈਦਰ-ਅਲ-ਅਬਾਦੀ ਨੇ ਅੱਜ ਕਿਹਾ ਕਿ ਸੀਰੀਆ ਸਰਹੱਦ ਨਾਲ ਲੱਗਦੇ ਇਰਾਕੀ ਬਾਗੀਆਂ ਦੇ ਰੇਗਿਸਤਾਨੀ ਇਲਾਕਿਆਂ ਵਾਲੇ ਆਖਰੀ ਟਿਕਾਣੇ ਦਾ ਅੱਜ ਖਾਤਮਾ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਰਾਕ ਵਿੱਚ ਆਈਐਸ ਬਾਗੀਆਂ ਖਿਲਾਫ ਕਈ ਸਾਲਾਂ ਤੋਂ ਆਰੰਭਿਆ ਯੁੱਧ ਅੱਜ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਰਾਕ ਲਈ ਇਤਿਹਾਸਿਕ ਹੈ। ਅਮਰੀਕਾ ਅਤੇ ਕੁਰਦ ਫੌਜਾਂ ਨੇ ਵੀ ਇਸ ਲੜਾਈ ਵਿੱਚ ਰਾਕ ਦੀ ਮੱਦਦ ਕੀਤੀ ਸੀ। ਹੁਣ ਸੀਰੀਆ ਵਿੱਚੋਂ ਵੀ ਅੱਤਵਾਦੀ ਸੰਗਠਨਾਂ ਨੂੰ ਖਤਮ ਕਰਨ ਦੀ ਮੁਹਿੰਮ ਛੇੜੀ ਜਾਵੇਗੀ। ਬੀਤੇ ਕੱਲ੍ਹ ਹੀ ਇਰਾਕ ਦੇ ਪ੍ਰਧਾਨ ਮੰਤਰੀ ਅਲ-ਅਬਾਦੀ ਨੇ ਕਿਹਾ ਸੀ ਕਿ ਪੱਛਮੀ ਰੇਗਿਸਤਾਨੀ ਇਲਾਕੇ ਵਿੱਚਲੇ ਅੱਤਵਾਦੀਆਂ ਦੇ ਟਿਕਾਣੇ ਖਤਮ ਕੀਤੇ ਬਿਨਾਂ ਯੁੱਧ ਦੇ ਖਾਤਮੇ ਦਾ ਐਲਾਨ ਨਹੀਂ ਕੀਤਾ ਜਾਵੇਗਾ। 2014 ਵਿੱਚ ਇਰਾਕ ਅਤੇ ਸੀਰੀਆ ਵਿੱਚ ਆਈਐਸਆਈ ਦਾ 34 ਹਜ਼ਾਰ ਵਰਗ ਮੀਲ ਇਲਾਕੇ ਉੱਪਰ ਕਬਜ਼ਾ ਸੀ। ਹੁਣ ਇਰਾਕ ਦਾ ਦਾਅਵਾ ਹੈ ਕਿ ਉਸ ਦੇ ਸਾਰੇ ਟਿਕਾਣੇ ਖਤਮ ਕਰ ਦਿੱਤੇ ਗਏ ਹਨ ਅਤੇ ਸੀਰੀਆ ਵਿੱਚ ਵੀ ਥੋੜ੍ਹਾ ਜਿਹਾ ਇਲਾਕਾ ਉਨ੍ਹਾਂ ਦੇ ਕਬਜ਼ੇ ਹੇਠ ਰਹਿ ਗਿਆ ਹੈ।

Share Button

Leave a Reply

Your email address will not be published. Required fields are marked *