‘ਇਰਾਕੀ ਲੋਕਾਂ ਲਈ ਸਿੱਖ ਬਣਿਆ ਮਸੀਹਾ’

ss1

‘ਇਰਾਕੀ ਲੋਕਾਂ ਲਈ ਸਿੱਖ ਬਣਿਆ ਮਸੀਹਾ’

iraq-580x395

ਬਗਦਾਦ: ਮਾਨਵਤਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਇਸ ਦੀ ਸਭ ਤੋਂ ਵੱਡੀ ਉਦਾਹਰਨ ਰਵੀ ਸਿੰਘ ਹੈ ਜੋ ਭਿਆਨਕ ਜੰਗ ਦੀ ਲੜਾਈ ਵਿੱਚ ਜੂਝ ਰਹੇ ਇਰਾਕ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਹੈ। ਆਈ.ਐਸ. ਤੋਂ ਡਰਦੇ ਹੋਏ ਘਰ ਬਾਰ ਛੱਡ ਕੇ ਬੇਘਰ ਹੋਏ ਇਰਾਕੀ ਲੋਕਾਂ ਨੂੰ ਹਰ ਜ਼ਰੂਰਤ ਦਾ ਸਾਮਾਨ ਰਵੀ ਸਿੰਘ ਮੁਹੱਈਆ ਕਰਵਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਰਵੀ ਸਿੰਘ ਇਰਾਕ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਹੈ।

ਯਹੂਦੀ ਲੋਕਾਂ ਲਈ ਇੱਕ ਤਰ੍ਹਾਂ ਦਾ ਮਸੀਹਾ ਬਣ ਕੇ ਰਵੀ ਸਿੰਘ ਆਇਆ ਹੈ ਕਿਉਂਕਿ ਜੰਗ ਕਾਰਨ ਇਰਾਕ ਵਿੱਚ ਆਮ ਲੋਕਾਂ ਦਾ ਕਾਫ਼ੀ ਬੁਰਾ ਹੋਇਆ ਪਿਆ ਹੈ। ਅਸਲ ਵਿੱਚ ਰਵੀ ਸਿੰਘ ਪੰਜਾਬੀ ਮੂਲ ਦਾ ਇੰਗਲੈਂਡ ਦਾ ਨਾਗਰਿਕ ਹੈ।

ਸਾਲ 2014 ਵਿੱਚ ਆਈ.ਐਸ. ਨੇ ਇਰਾਕ ਉੱਤੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇੱਥੇ ਰਹਿਣ ਵਾਲੇ ਯਜੀਦੀ ਲੋਕਾਂ ਦਾ ਸਭ ਤੋਂ ਬੁਰਾ ਹਾਲ ਹੈ। ਜ਼ਿਆਦਾਤਰ ਯਜੀਦੀ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ।

ਰਵੀ ਸਿੰਘ ਖ਼ਾਲਸਾ ਏਡ ਨਾਮਕ ਸੰਸਥਾ ਦੇ ਬੈਨਰ ਹੇਠ ਇਰਾਕ ਪਹੁੰਚੇ ਤੇ ਆਪਣੇ ਵਲੰਟੀਅਰਾਂ ਦੇ ਨਾਲ ਇਰਾਕੀ ਲੋਕਾਂ ਲਈ ਲੰਗਰ, ਘਰ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਬੀਬੀਸੀ ਵੀ ਰਵੀ ਸਿੰਘ ਦੇ ਕੰਮਾਂ ਉੱਤੇ ਡਾਕੂਮੈਂਟਰੀ ਬਣਾ ਚੁੱਕਾ ਹੈ। ਰਵੀ ਸਿੰਘ ਅਨੁਸਾਰ ਉਸ ਨੂੰ ਇਰਾਕ ਵਿੱਚ ਕੋਈ ਡਰ ਨਹੀਂ ਹੈ ਤੇ ਯਜੀਦੀ ਲੋਕ ਵੀ ਉਸ ਨੂੰ ਪਰਿਵਾਰਕ ਮੈਂਬਰ ਮੰਨਣ ਲੱਗ ਪਏ ਹਨ।

Share Button

Leave a Reply

Your email address will not be published. Required fields are marked *