Sat. Jul 20th, 2019

ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 4 ਜੁਲਾਈ ਤੋਂ ਸਿਰਫ ਈ-ਵੀਜ਼ਾ ਹੀ ਜਾਰੀ ਕੀਤਾ ਜਾਵੇਗਾ-ਕੋਲ ਰੱਖਣਾ ਹੋਵੇਗਾ ਪ੍ਰਿੰਟ

ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ 4 ਜੁਲਾਈ ਤੋਂ ਸਿਰਫ ਈ-ਵੀਜ਼ਾ ਹੀ ਜਾਰੀ ਕੀਤਾ ਜਾਵੇਗਾ-ਕੋਲ ਰੱਖਣਾ ਹੋਵੇਗਾ ਪ੍ਰਿੰਟ

-ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਇਕ ਵੱਡਾ ਫੈਸਲਾ ਕਰਦਿਆਂ ਹੁਣ ਵੀਜ਼ਾ ਸਟਿੱਕਰ (ਵੀਜ਼ਾ ਲੇਬਲ) ਵਾਲਾ ਕੰਮ 4 ਜੁਲਾਈ ਤੋਂ ਲਗਪਗ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਈ-ਵੀਜ਼ਾ ਭਾਵੇਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਪਰ 4 ਜੁਲਾਈ ਤੋਂ ਬਾਅਦ ਪੱਕਾ ਹੀ ਚੁੱਕ ਦਿੱਤਾ ਜਾਣਾ ਹੈ। ਇਮੀਗ੍ਰੇਸ਼ਨ ਨੇ ਜਿੱਥੇ ਆਪਣਾ ਕੰਮ ਹੋਰ ਸੌਖਾ ਕਰ ਲਿਆ ਹੈ ਉਥੇ ਨਕਲੀ ਵੀਜ਼ਾ ਲਾਉਣ ਵਾਲੇ ਧੋਖੇਬਾਜ਼ਾਂ ਤੋਂ ਬਚਣ ਲਈ ਵੀ ਇਕ ਨਵੀਂ ਵਾੜ ਕਰ ਦਿੱਤੀ ਹੈ। ਇਹ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਨੂੰ ਈਮੇਲ ਰਾਹੀਂ ਇਹ ਈ-ਵੀਜ਼ਾ ਅਤੇ ਚਿੱਠੀ ਆਦਿ ਮਿਲੇਗੀ। ਇਸ ਈ-ਵੀਜ਼ੇ ਦਾ ਪਿੰ੍ਰਟੰ ਉਨ੍ਹਾਂ ਨੂੰ ਆਪਣੇ ਪਾਸਪੋਰਟ ਦੇ ਨਾਲ ਰੱਖਣਾ ਹੋਏਗਾ। ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰ ਸ. ਜਗਜੀਤ ਸਿੰਘ ਸਿੱਧੂ (ਇਮੀਗ੍ਰੇਸ਼ਨ ਮੈਟਰਜ਼) ਹੋਰਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਪਹਿਲਾਂ ਤੋਂ ਇਥੇ ਮੌਜੂਦ ਹਨ ਅਤੇ ਉਨ੍ਹਾਂ ਕੋਲ ਵਿਦਿਆਰਥੀ ਵੀਜ਼ਾ ਹੈ, ਉਹ ਅਗਲੇਰੇ ਵੀਜ਼ੇ ਲਈ ਮਾਨਤਾ ਪ੍ਰਾਪਤ ਸਿਖਿਆ ਸੰਸਥਾਨ ਜਿਨ੍ਹਾਂ ਨੂੰ ‘ਪ੍ਰੋਵਾਈਡਰ ਡਾਇਰੈਕਟ’ ਸ਼੍ਰੇਣੀ ਅਧੀਨ ਰੱਖਿਆ ਗਿਆ ਹੈ, ਰਾਹੀਂ ਲੇਬਲ ਵੀਜ਼ਾ ਪ੍ਰਾਪਤ ਕਰ ਸਕਣਗੇ, ਪਰ ਇਸਨੂੰ ਖਤਮ ਕਰਨ ਉਤੇ ਵੀ ਵਿਚਾਰ ਹੋ ਰਹੀ ਹੈ ਤੇ ਅਗਲੇ ਸਾਲ ਸ਼ਾਇਦ ਖਤਮ ਕਰ ਦਿੱਤਾ ਜਾਵੇ। ਜਿਨ੍ਹਾਂ ਦੋ ਕੋਲ ਇਹ ਨਵਾਂ ਈ-ਵੀਜ਼ਾ ਹੋਵੇਗਾ ਉਹ ਕਿਸੇ ਦੂਸਰੀ ਏਜੰਸੀ, ਵਿਅਕਤੀ ਅਤੇ ਸੰਸਥਾਨ ਨੂੰ ਆਪਣੇ ਵੱਲੋਂ ਇਹ ਅਧਿਕਾਰ ਦੇ ਸਕਦੇ ਹਨ ਕਿ ਉਹ ਉਸਦਾ ਵੀਜ਼ੇ ਦੀ ਪੜ੍ਹਤਾਲ ਕਰ ਲੈਣ ਜਿਵੇਂ ਕਿ ਸਿਹਤ ਸੰਭਾਲ ਕਰਨ ਵਾਲੇ, ਟ੍ਰੈਵਲ ਏਜੰਟ ਅਤੇ ਰੁਜ਼ਗਾਰ ਦਾਤਾ ਆਦਿ।
ਵੀਜ਼ਾ ਵਿਊ: ਇਹ ਇਕ ਆਨ ਲਾਈਨ ਸਿਸਟਮ ਕਾਫੀ ਸਮੇਂ ਦਾ ਬਣਾਇਆ ਹੋਇਆ ਹੈ ਜਿਸ ਦੇ ਰਾਹੀਂ ਰਜਿਟਰਡ ਰੁਜ਼ਗਾਰ ਦਾਤਾ ਅਤੇ ਸਿਖਿਆ ਸੰਸਥਾਨ ਵੀਜ਼ੇ ਦੀ ਪੜ੍ਹਤਾਲ ਕਰ ਸਕਦੇ ਹਨ। ਰੁਜ਼ਗਾਰ ਦਾਤਾ ਚੈਕ ਕਰ ਸਕਦੇ ਹਨ ਕਿ ਜਿਸਨੂੰ ਉਹ ਕੰਮ ਦੇ ਰਹੇ ਹਨ ਉਸ ਕੋਲ ਕੰਮ ਕਰਨ ਦੀ ਕਾਨੂੰਨੀ ਆਗਿਆ ਹੈ ਕਿ ਨਹੀਂ। ਆਈ. ਗਵਟ ਵੈਬਸਾਈਟ ਉਤੇ ਜਾ ਕੇ ਰੁਜ਼ਗਾਰ ਦਾਤਾ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ। ਰੀਅਲ ਮੀ ਲਾਗ-ਇਨ ਰਾਹੀਂ ਵੀ ਵੀਜ਼ੇ ਬਾਰੇ ਪੜ੍ਹਤਾਲ ਕੀਤੀ ਜਾ ਸਕਦੀ ਹੈ। ਕਾਮੇ ਹਾਇਰ ਕਰਨ ਵਾਲੀਆਂ ਏਜੰਸੀਆਂ ਵੀਜਾ ਚੈਕ ਨਹੀਂ ਕਰ ਸਕਣਗੀਆਂ ਜਦੋਂ ਤੱਕ ਕਿ ਕੰਮ ਦੇਣ ਵਾਲੀ ਕੰਪਨੀ ਉਸਨੂੰ ਅਧਿਕਾਰ ਨਹੀਂ ਦਿੰਦੀ। ਹੁਣ ਉਹ ਰੁਜ਼ਗਾਰ ਦਾਤਾ ਇਹ ਨਹੀਂ ਕਹਿ ਸਕਣਗੇ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕੰਮ ਕਰਨ ਵਾਲਾ ਕਾਨੂੰਨੀ ਤੌਰ ‘ਤੇ ਕੰਮ ਕਰ ਸਕਦਾ ਹੈ ਕਿ ਨਹੀਂ ਜਿਸ ਦੇ ਨਾਲ ਕਾਮੇ ਅਤੇ ਰੁਜ਼ਗਾਰ ਦਾਤਾ ਦਰਮਿਆਨ ਹੋਰ ਪਾਰਦਰਸ਼ਤਾ ਆਵੇਗੀ।
ਨਕਲੀ ਵੀਜ਼ੇ ਦੀ ਹੋਵੇਗੀ ਪਹਿਚਾਣ: ਹੁਣ ਨਕਲੀ ਵੀਜ਼ੇ ਦੀ ਪਹਿਚਾਣ ਰੁਜ਼ਗਾਰ ਦਾਤਾ ਖੁਦ ਕਰ ਸਕਣਗੇ ਤਾਂ ਕਿ ਉਹ ਕਿਸੇ ਉਸ ਵਿਅਕਤੀ ਨੂੰ ਹੀ ਕੰਮ ਦੇਣ ਜਿਸ ਦੇ ਵੀਜ਼ੇ ਦੀ ਪੜ੍ਹਤਾਲ ਉਹ ਕਰ ਸਕਦੇ ਹੋਣ। ਭਾਵੇਂ ਰੁਜ਼ਗਾਰ ਦਾਤਾ ਲਈ ਇਹ ਪੱਕੀ ਸ਼ਰਤ ਨਹੀਂ ਹੈ ਕਿ ਉਹ ਵੀਜ਼ਾ ਜਰੂਰ ਚੈਕ ਕਰਨ ਪਰ ਜੇਕਰ ਉਹ ਚੈਕ ਕਰਦੇ ਹਨ ਤਾਂ ਬਹੁਤ ਵਧੀਆ ਪ੍ਰੈਕਟਿਸ ਹੋਵੇਗੀ। ਵੀਜ਼ਾ ਹੋਲਡਰ ਵੀ ‘ਇਮੀਗ੍ਰੇਸ਼ਨ ਆਨ ਲਾਈਨ ਅਕਾਉਂਟ’ ਰਾਹੀਂ ਲਾਗ-ਇਨ ਕਰਕੇ ਕਿਸੇ ਹੋਰ ਨੂੰ ਵਿਖਾ ਸਕਣਗੇ ਕਿ ਉਨ੍ਹਾਂ ਕੋਲ ਅਸਲੀ ਵੀਜ਼ਾ ਹੈ।
ਅਧੂਰੀਆਂ ਅਰਜ਼ੀਆ ਦਾ ਨਹੀਂ ਲੱਗੇਗਾ ਪਤਾ: ਵੀਜ਼ਾ ਵਿਊ ਦੇ ਨਾਲ ਸਿਰਫ ਜਿਹੜੇ ਵੀਜੇ ਲੱਗ ਚੁੱਕੇ ਹਨ ਉਨ੍ਹਾਂ ਦਾ ਹੀ ਪਤਾ ਲੱਗੇਗਾ ਨਾ ਕਿ ਜਿਨ੍ਹਾਂ ਉਤੇ ਅਜੇ ਫੈਸਲਾ ਹੋਣਾ ਹੈ।

Leave a Reply

Your email address will not be published. Required fields are marked *

%d bloggers like this: