ਇਮਾਨਦਾਰ ਤੇ ਸਾਫ ਸੁਥਰੇ ਕਿਰਦਾਰ ਦੇ ਮਾਲਿਕ ਆਮ ਆਦਮੀ ਪਾਰਟੀ ਦੇ ਹਲਕਾ ਬੁਢਲਾਡਾ ਤੋਂ ਉਮੀਦਵਾਰ ਪ੍ਰਿਸੀਪਲ ਬੁੱਧ ਰਾਮ

ss1

ਇਮਾਨਦਾਰ ਤੇ ਸਾਫ ਸੁਥਰੇ ਕਿਰਦਾਰ ਦੇ ਮਾਲਿਕ ਆਮ ਆਦਮੀ ਪਾਰਟੀ ਦੇ ਹਲਕਾ ਬੁਢਲਾਡਾ ਤੋਂ ਉਮੀਦਵਾਰ ਪ੍ਰਿਸੀਪਲ ਬੁੱਧ ਰਾਮ

2017  ਦੀਆਂ ਚੋਣਾਂ ਲਈ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ  ਕਾਫੀ  ਵਿਧਾਨ ਸਭਾ ਹਲਕਿਆਂ ਜਨਤਾ ਸਾਹਮਣੇ ਪੇਸ਼ ਕਰ ਦਿੱਤੇ ਕੁਝ ਕੁ ਨਾਮ ਆਉਣ ਵਾਲੇ ਦਿਨਾਂ ਚ ਲੋਕਾਂ ਸਾਹਮਣੇ ਆ ਜਾਣੇ ਹਨ। ਭਾਰਤ ਦੀ ਰਾਜਨੀਤੀ ਦੇ ਤਖਤ ਹਿਲਾ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਚ 100 ਦੇ ਕਰੀਬ ਉਮੀਦਵਾਰ ਵੱਖ ਵੱਖ ਹਲਕਿਆਂ ਤੋਂ  ਐਲਾਨ ਦਿੱਤੇ ਹਨ। ਆਮ ਆਦਮੀ ਪਾਰਟੀ  ਦੇ ਸਭ ਤੋਂ ਵੱਧ ਪੜ੍ਹੇ ਲਿਖੇ ਉਮੀਦਵਾਰ ਹਨ ਬੁਢਲਾਡਾ ਤੋਂ ਰਿਜ਼ਰਵ ਸੀਟ ਤੇ ਚੋਣ ਲੜ ਰਹੇ  ਪ੍ਰਿਸੀਪਲ ਬੁੱਧ ਰਾਮ ਜੀ ਆਓ ਓਹਨਾ ਦੀ ਜਿੰਦਗੀ ਤੇ ਚਾਨਣਾ ਪਈਏ।

          ਸ਼੍ਰੀ ਪ੍ਰਿਸੀਪਲ ਬੁੱਧ ਰਾਮ ਜੀ ਦਾ ਜਨਮ 1 ਜਨਵਰੀ 1957 ਨੂੰ ਪਿਤਾ ਭਾਗ ਸਿੰਘ ਤੇ  ਮਾਤਾ ਨੰਦ ਕੌਰ ਦੇ ਘਰ  ਬੁਢਲਾਡਾ ਵਿਖੇ ਹੋਇਆ। ਉਹ ਬਚਪਨ ਤੋਂ ਵਿਚ ਹੀ ਬੜੇ ਸ਼ਾਂਤ ਤੇ ਸਹਿਜ ਸੁਭਾਅ ਦੇ ਮਾਲਿਕ ਹਨ।ਓਹਨਾ 1973 ਵਿਚ  ਦਸਵੀਂ ਕਰਨ ਤੋਂ ਬਾਅਦ  1973-1975 ਵਿੱਚ ਜੇ ਬੀ ਟੀ  ਕਰਨ ਉਪਰੰਤ 5 ਨਵੰਬਰ 1975 ਨੂੰ ਜੇ ਬੀ ਟੀ  ਅਧਿਆਪਕ ਦੇ ਤੌਰ ਤੇ  ਸਰਕਾਰੀ ਪ੍ਰਾਇਮਰੀ ਸਕੂਲ  ਮੱਲ ਸਿੰਘ ਵਾਲਾ ਵਿਖੇ ਜੁੰਮੇਵਾਰੀ ਸਾਂਭੀ। ਓਹਨਾ ਇਸ ਨੌਕਰੀ ਦੇ ਨਾਲ ਨਾਲ 1977 ਤੋਂ 1979 ਬੀ ਏ ਬੀ ਐੱਡ ਦੀ ਪੜਾਈ ਪੂਰੀ ਕਰ ਲਈ ਸ਼੍ਰੀ ਬੁੱਧ ਰਾਮ ਜੀ ਨੇ ਆਪਣੀ ਜਿੰਦਗੀ ਚ ਗਿਆਨ ਦੇ ਵਾਧੇ ਲਈ 5 ਐੱਮ ਏ (ਪੰਜਾਬੀ,ਰਾਜਨੀਤੀ,ਸ਼ਾਸਤਰ,ਇਕਨਾਮਿਕਸ,ਧਰਮ) ਦੀਆ ਡਿਗਰੀਆਂ ਪ੍ਰਾਪਤ ਕੀਤੀਆਂ  ਪੜਾਈ ਦੇ ਨਾਲ ਨਾਲ ਚਲਦਿਆਂ ਓਹਨਾ ਦੀ ਤਰੱਕੀ ਐੱਸ ਐੱਸ ਮਾਸਟਰ ਦੇ ਤੌਰ ਤੇ ਬੋਹਾ ਦੇ  ਸਰਕਾਰੀ ਸਕੂਲ ਵਿੱਚ ਹੋ ਗਈ। 1993 ਵਿੱਚ ਸ਼੍ਰੀ ਬੁੱਧ ਰਾਮ ਜੀ ਨੇ ਲੈਕਚਰਹਾਰ( ਇਕਨਾਮਿਕਸ)  ਵਜੋ ਤਰੱਕੀ ਲੈ ਕੇ  ਵਿਦਿਆਰਥੀਆਂ ਨੂੰ ਜਿੰਦਗੀ ਦੀ ਆਰਥਿਕਤਾ ਦਾ ਪਾਠ  ਪੜਾਉਣਾ ਸ਼ੁਰੂ ਕਰ ਦਿੱਤਾ ਸ਼੍ਰੀ ਬੁੱਧ ਰਾਮ ਜੀ ਨੇ 2001 ਵਿੱਚ ਪੀ ਸੀ ਐੱਸ   ਦੇ ਟੈਸਟ ਪਾਸ ਕੀਤਾ ਦੇ 1997 ਤੋਂ2012  ਤੱਕ ਬੋਹਾ ਬੁਢਲਾਡਾ ਦਾਤੇਵਾਸ ਵਿਖੇ ਬਤੌਰ ਪ੍ਰਿਸੀਪਲ ਦੀ ਸੇਵਾ ਨਿਭਾਉਣ ਦੇ ਨਾਲ ਨਾਲ ਵਿਚਕਾਰ 2006  ਤੋ 2007  ਤੱਕ  ਸਰਵ ਸਿੱਖਿਆ ਅਭਿਮਾਨ ਵਿਚ ਜਿਲ੍ਹਾ ਕੋਆਡੀਨੇਟਰ ਦਾ ਕੰਮ ਕੀਤਾ ਆਧਿਆਨ ਦੇ ਨਾਲ ਨਾਲ ਸ਼੍ਰੀ ਬੁੱਧ ਰਾਮ ਜੀ ਨੇ ਖੇਡ ਖੇਤਰ ਦੀ ਪ੍ਰਫੁੱਲਤਾ ਲਈ ਵੀ ਕਈ ਵਾਰ ਜੋਨ ਸਕੱਤਰ  ਜਿਲਾ ਪੱਧਰ ਤੇ ਮੀਤ ਪ੍ਰਧਾਨ ਤੇ ਹੋਰ ਵੀ ਸੀਨੀਅਰ ਆਹੁਦਿਆਂ ਤੇ ਕੰਮ ਕੀਤਾ । ਸ਼੍ਰੀ ਬੁੱਧ ਰਾਮ ਜੀ ਦੀ ਪਹਿਚਾਣ ਸਮਾਜ ਚ ਇਕ ਚੰਗੇ ਆਧਿਆਪਕ ਦੇ ਨਾਲ ਨਾਲ ਇਕ ਸਿਰਕੱਢ  ਸਮਾਜ ਸੇਵਕ ਨਾਲ ਵੀ ਹੈ ਉਹਨਾਂ ਨੇ ਬਹੁਤ ਸਾਰੇ ਅਜਿਹੇ ਕੰਮ ਜੋ ਸਮੁੱਚੀ ਮਨੁੱਖਤਾ ਲਈ  ਸ਼ੰਦੇਸ  ਦਾ ਰੂਪ ਨੇ ਜਿਵੇ  ਪੌਦੇ ਲਗਾਉਣੇ ਸਕੂਲਾਂ ਚ ਵਾਟਰ ਕੂਲਰ ਪੱਖਿਆਂ ਦਾ ਪ੍ਰਬੰਧ ਦਲਿਤ ਦੇ ਪਛੜੇ ਲੋਕਾਂ ਦੇ ਹੱਕਾਂ ਦੀ ਅਵਾਜ ਉਠਾਉਣੀ ਅਜਿਹੇ  ਕੰਮਾਂ ਕਰਕੇ ਉਹਨਾਂ ਦਾ ਨਾਮ ਪੂਰੇ ਬੁਢਲਾਡਾ ਹਲਕੇ ਚ  ਇਕ ਸਿਤਾਰੇ ਵਾਂਗ ਚਮਕਦਾ ਹਨ। ਅਗਰ ਤੁਸੀ ਕੋਈ ਨੇਕ ਕੰਮ ਕਰੋਗੇ ਤਾਂ ਤੁਹਾਡੀ ਤਰੀਫ ਤੇ ਸਨਮਾਨ ਹੋਣਾ ਲਾਜਮੀ ਹੁੰਦਾ ਹੈ ਸ਼੍ਰੀ ਬੁੱਧ ਰਾਮ ਜੀ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਵ ਵਿਆਪੀ ਸਰੂਪ ਤੇ  ਬੋਲਣ ਲਈ ਨਨਕਾਣਾ ਸਾਹਿਬ(ਪਾਕਿਸਤਾਨ) ਵਿਖੇ ਵਿਸੇਸ਼ ਤੌਰ ਦੇ ਸਨਮਾਨ ਕੀਤਾ ਗਿਆ ਸੀ ਜਿਸ ਨੂੰ ਉਹ ਜਿੰਦਗੀ ਦਾ ਸਭ ਤੋ ਵੱਡਾ ਸਨਮਾਨ ਮੰਨਦੇ ਹਨ ਉਝ ਲੋਕਾਂ ਦੇ ਪਿਆਰ ਸਦਕੇ ਬੁੱਧ ਰਾਮ ਜੀ ਨੂੰ ਹੋਰ ਵੀ ਬਹੁਤ ਸੰਸਥਾਵਾਂ ਨੇ ਸਮਮਾਨ ਕੀਤਾ। ਉਹ ਆਪਣੇ  ਪਰਿਵਾਰ ਉਹਨਾਂ ਦੀ ਪਤਨੀ ਤਿੰਨ ਬੇਟੇ  ਜਿੰਨਾ ਚੋ ਦੋ ਆਧਿਆਪਕ ਤੇ ਇਕ ਬੈਂਕ ਮੁਲਾਜਮ ਹਨ ਤੇ ਤਿੰਨੇ ਨੂੰਹਾਂ ਅਧਿਆਪਕ ਤਿੰਨ ਪੋਤੇ ਦੋ ਪੋਤੀਆਂ ਸੰਗ ਪਿਆਰ ਨਾਲ ਰਹਿੰਦਿਆਂ ਪੂਰਨ ਤੌਰ ਤੇ ਸੰਤੌਸ਼ਟ ਹਨ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ। ਉਹਨਾਂ ਦੀ ਸੋਚ ਹੀ ਅੱਜ ਉਹਨਾਂ ਨੂੰ ਇਸ ਮੁਕਾਮ ਤੇ ਲੈ ਆਈ ਉਹ ਸੋਚਦੇ ਹਨ ਕਿ ਸਮਾਜ ਵਿੱਚ ਰਿਸ਼ਵਤਖੋਰੀ ਨਸ਼ਿਆਂ ਦਾ ਵਪਾਰ ਕਿਸਾਨ ਮਜਦੂਰ ਦੀ ਮਾੜੀ ਹਾਲਤ  ਇਹਨਾਂ ਮੁੱਦਿਆ ਤੇ  ਕੁਝ ਕੀਤਾ ਜਾਵੇ  ਇਸੇ  ਲਈ  ਆਮ ਆਦਮੀ ਪਾਰਟੀ ਦੇ ਕੇਂਦਰੀ ਅਵਜਰਬਰ ਸ਼੍ਰੀ ਰੋਮੀ ਭਾਟੀ ਜੀ ਦੀ ਅਗਵਾਈ ਚ ਉਹ  30 ਮਾਰਚ 2016 ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। 40 ਸਾਲ 4 ਮਹੀਨੇ  27 ਉਹਨਾਂ ਨੇ ਇਕ ਚੰਗੇ ਤੇ ਸਾਫ ਕਿਰਦਾਰ ਦੇ ਅਧਿਆਪਕ  ਅਨੁਸ਼ਾਸ਼ਨਿਕ ਢੰਗ ਨਾਲ ਇਕ ਚੰਗੇ ਆਧਿਆਪਕ ਦੀ ਜਿੰਦਗੀ ਬਤੀਤ ਕੀਤੀ। ਬੇਸ਼ਕ ਬੁਢਲਾਡੇ ਹਲਕੇ ਦੀ ਹਵਾ  ਸ਼੍ਰੀ ਬੁੱਧਰਾਮ ਜੀ ਵੱਲ ਹੈ ਪਰ ਉਹਨਾਂ ਦੇ ਮੁਕਾਬਲੇ ਚ ਰਣਜੀਤ ਕੌਰ ਭੱਟੀ ਉਮੀਦਵਾਰ ਕਾਂਗਰਸ ਤੇ ਡਾ: ਨਿਸ਼ਾਨ ਸਿੰਘ ਉਮੀਦਵਾਰ ਅਕਾਲੀ ਦਲ ਹਨ  ਦੇਖਣਾ ਹੋਵੇਗਾ ਕੌਣ ਰਾਜਨੀਤੀ ਦੇ ਇਸ ਪਿੜ ਨੂੰ ਫਤਿਹ ਕਰਦਾ ਹੈ  ਉਸ ਪ੍ਰਮਾਤਮਾ ਅੱਗੇ ਦੁਆਵਾ ਕਰਦੇ ਹਾਂ  ਸ਼੍ਰੀ ਬੁੱਧ ਰਾਮ ਜੀ   ਬਹੁਤ ਵੱਡੇ ਬਹੁਮੱਤ ਨਾਲ ਜਿੱਤ ਕੇ ਵਿਧਾਨ ਸਭਾ ਵਿੱਚ ਕਦਮ ਰੱਖਣ ਤੇ ਬੁਢਲਾਡਾ ਹਲਕੇ ਦੀਆਂ ਸਮੱਸਿਆਵਾਂ ਤੇ ਲੋਕਾਂ ਦੀ ਅਵਾਜ  ਉੱਥੇ ਉਠਾਉਣ ।

ਲੇਖਕ

ਹਰਵਿੰਦਰ

ਭਖੜਿਆਲ
95923 90021

Share Button

Leave a Reply

Your email address will not be published. Required fields are marked *