ਇਨ ਗਰੀਬ ਸਿਖਨ ਕੋ ਦੀਊ ਪਾਤਸ਼ਾਹੀ!!

ss1

ਇਨ ਗਰੀਬ ਸਿਖਨ ਕੋ ਦੀਊ ਪਾਤਸ਼ਾਹੀ!!

untitled-1ਖਾਲਸਾ ਜੀ ਇਹ ਸ਼ਬਦ ਗੁਰੂ ਪਾਤਸ਼ਾਹ ਨੇ ਸਿਰਫ਼ ਕਹਿਣ ਲਈ ਨਹੀ ਸੀ ਕਹੇ,ਗੁਰੂਘਰ ਦਾ ਇਹ ਮੁਕੰਮਲ ਮਿਸ਼ਨ ਹੈ,ਖਾਲਸਾ ਗੁਰੁ ਸਾਹਿਬ ਦਾ ਨਾਦੀ ਪੁੱਤਰ ਹੋਣ ਦੇ ਨਾਤੇ ਆਪਣੀਆਂ ਜਿੰਮੇਵਾਰੀਆਂ ਨੂੰ ਸਮਝੇ। ਲ਼ੱਖਾਂ ਸ਼ਹੀਦਾ ਨੇ ਕੌਮ ਨੂੰ ਇਸ ਪੜਾ ਉਪਰ ਲੈ ਆਦਾ ਹੈ ਕਿ ਹੁਣ ਵਾਪਸ ਜਾਣ ਦਾ ਕੋਈ ਸਵਾਲ ਹੀ ਨਹੀ ਪੈਦਾ ਹੁੰਦਾ, ਇਸ ਕੌਮੀ ਕਾਰਜ, ਸਰਬੱਤ ਦਾ ਭਲਾ, ਜਿਸ ਨੂੰ ਖਾਲਸਾ ਪੰਥ ਆਪਣੀ ਰੋਜ਼ਾਨਾ ਅਰਦਾਸ ਦਾ ਅੰਗ ਬਣਾ ਕੇ ਦਿਨ ਵਿੱਚ ਦੋ ਵੇਲੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਹਜੂਰ ਦੁਹਰਾਂਉਂਦਾ ਹੈ,ਉਸ ਨੂੰ ਪ੍ਰੈਕਟੀਕਲ ਦਸ਼ਾ ਵਿੱਚ ਲਿਆਉਣ ਦਾ ਸਮਾਂ ਆ ਚੁੱਕਾ ਹੈ। ਖਾਲਸਾ ਜੀ ਹੋਰ ਕਿੰਨਾ ਚਿਰ ਸਮਾਂ ਬਰਬਾਦ ਕਰਨਾ ਹੈ ਅਤੇ ਹੋਰ ਕਿੰਨੀਆਂ ਸ਼ਹੀਦੀਆਂ ਦੇਣੀਆਂ ਹਨ ? ਸਮਾਂ ਨੱਠਾ ਜਾ ਰਿਹਾ ਹੈ,ਬ੍ਰਾਹਮਵਾਦੀ ਵਰਨਵੰਡ ਵਿੱਚ ਜਕੜਿਆ ਹੋਇਆ ਸਮਾਜ ਤੁਹਾਨੂੰ ਪੁਕਾਰ ਪੁਕਾਰ ਕੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਵੰਗਾਰ ਰਿਹਾ ਹੈ। ਦੁਨੀਆਂ ਦੇ ਦਾਨਸ਼ਮੰਦ ਲੋਕ ਪੰਜਾਬ ਦੇ ਖਾਲਸਾ ਪੰਥ ਵੱਲ ਡੂੰਘੀਆਂ ਨਿਗਾਹਾਂ ਨਾਲ ਤੱਕ ਰਹੇ ਹਨ। ਸਰਬੱਤ ਖਾਲਸਾ 1986,2015 ‘ਤੇ ਹੁਣ 2016 ਸਾਨੂੰ ਵਾਜਾਂ ਮਾਰ ਰਿਹਾ ਹੈ, ਕਿ ਜਿਨਾਂ ਅਸੂਲਾਂ ਲਈ ਪੰਜਵੇ ਗੁਰੁ, ਨੌਵੇ ਪਾਤਸ਼ਾਹ, ਗੁਰੁੂ ਗੋਬਿੰਦ ਸਿੰਘ ਉਨਾਂ ਦੇ ਸਾਹਿਬਜਾਦਿਆਂ ਅਤੇ ਲੱਖਾਂ ਸ਼ਹੀਦਾਂ ਨੇ ਆਪਾ ਵਾਰ ਦਿੱਤਾ ਸੀ,ਹੁਣ ਕਿਸ ਸਮੇਂ ਦੀ ਉਡੀਕ ਕਰ ਰਹੇ ਹੋ ? ਅਠਾਰਵੀ ਸਦੀ ਦੇ ਉਨਾਂ ਸੂਰਬੀਰਾਂ ਨੂੰ ਯਾਦ ਕਰੋ ਜਿਨਾਂ ਬਹੁਤ ਥੋੜੀ ਤਾਕਤ ਨਾਲ ਜਾਲਮ ਮੁਗਲ ਸਾਮਰਾਜ ਨੂੰ ਮੁਧੇ ਮੂੰਹ ਮਾਰ ਦਿੱਤਾ ਸੀ। ਉਸ ਵੇਲੇ ਵੀ ਉਨਾਂ ਵਿੱਚ ਵਿਚਾਰਾਂ ਦੀ ਭਿੰਨ ਭੇਦਤਾ ਸੀ, ਪਰ ਕੌਮੀ ਦੁਸਮਣ ਲਈ ਸਾਂਝਾ ਮੁਹਾਜ ਬਣਾ ਕੇ ਵੀ ਲੋਹੇ ਦੀ ਲੱਠ ਬਣ ਕੇ ਖੜ ਜਾਂਦੇ ਸਨ। 1704 ਤੋ ਲੈ ਕੇ 1799 ਤੱਕ ਜਾਲਮ ਹਕੂਮਤ ਦੇ ਵਿਰੁੱਧ ਇਕ ਸੌ ਸਾਲ ਵੱਡੇ ਜਿਗਰੇ ਨਾਲ ਲੜੇ ਸਨ,ਪੰਜ ਪੀੜੀਆਂ ਜੰਗਲਾਂ ਵਿੱਚ ਜੰਮੀਆਂ ਅਤੇ ਸ਼ਹੀਦ ਹੋਈਆਂ,ਪਹਿਲਾਂ 1984 ਵਿੱਚ ਇਸ ਬ੍ਰਾਹਮਣੀ ਫ਼ੌਜ ਨੇ ਸ਼੍ਰੀ ਹਰਿਮੰਦਰ ਸਾਹਿਬ ਉਪਰ ਹਮਲਾ ਕੀਤਾ,ਹੁਣ ਤਾਂ ਅੱਤ ਹੀ ਕਰ ਦਿੱਤੀ ਹੈ। ਜੂਨ 2015 ਤੋਂ ਲੈ ਕੇ ਜਗਤ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂਘਰ ਚੋ ਚੋਰੀ ਕਰਕੇ ਖਾਲਸਾ ਪੰਥ ਨੂੰ ਚੋਰਾਂ ਨੇ ਵੰਗਾਰ ਪਾਈ ਹੋਈ ਹੈ ਕਿ ਜੇ ਹਿਮੰਤ ਹੈ ਤਾਂ ਲੈ ਜਾਵੋ ? ਚੋਰੀ ਇਕ ਜੁਰਮ ਹੈ,ਕਾਨੂੰਨ ਮੁਤਾਬਕ ਪੁਲੀਸ ਪ੍ਰਸਾਸ਼ਨ ਜਿੰਮੇਵਾਰ ਹੈ,ਐਸ.ਡੀ.ਐਮ ਤੋਂ ਲੈ ਕੇ ਡਿਪਟੀ ਕਮਿਸ਼ਨਰ ਸਭ ਦੀ ਮਿਲੀ ਭੁਗਤ ਹੈ, ਸੁਖਬੀਰ ਬਾਦਲ ਹੋਮ ਮਨਿਸਟਰ ਬੇਸ਼ਰਮ ਹੈ,ਪਿਛਲੇ ਇਕ ਸਾਲ ਵਿੱਚ ਵਾਪਰੀਆਂ ਘਟਨਾਮਾਂ ਕਰਕੇ ਸਰਕਾਰ ਨੇ ਆਪਣੀ ਸ਼ਰਮ ਲਾਹ ਕੇ ਕਿੱਲੀ ਟੰਗੀ ਹੋਈ ਹੈ। ਜਾਲਮ ਮੁਗਲ ਹਕੂਮਤ ਵੇਲੇ ਖਾਲਸਾ ਪੰਥ ਨੇ ਸਮੂਹ ਲੋਕਾਂ ਲਈ ਰਖਿਆ ਸਿਸਟਮ ਸ਼ੁਰੂ ਕੀਤਾ ਸੀ ਤਾਂ ਆਮ ਲੋਕਾਂ ਦੀ ਹਮਦਰਦੀ ਸਿੰਘਾਂ ਨਾਲ ਹੋ ਗਈ ਸੀ। 2016 ਦਾ ਸਰੱਬਤ ਖਾਲਸਾ ਸਮੂਹ ਅਖੌਤੀ ਦਲਿਤ ਭਾਈਚਾਰੇ ਦੀ ਅਤੇ ਸਾਰੇ ਹਿੰਦੋਸਤਾਨ ਵਿੱਚ ਵਿਚਰ ਰਹੇ ਗਰੀਬ ਵਣਜਾਰੇ ਅਤੇ ਹੋਰ ਸਿੱਖਾਂ ਦੀ ਜੇ ਬਾਹ ਫ਼ੜ ਕੇ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਦਾ ਜੇ ਐਲਾਨ ਕਰਾ ਦੇਵੇ ਤਾਂ ਗੱਲ ਕੁਝ ਹੋਰ ਹੀ ਬਣ ਸਕਦੀ ਹੈ,ਖਾਲਸਾ ਪੰਥ ਦੀ ਲੜਾਈ ਮੱਕੜ ਜਾਂ ਬਾਦਲ ਨਾਲ ਨਹੀ,ਇਹ ਤਾਂ ਉਨਾਂ ਦੇ ਸਿਰਫ਼ ਦਲਾਲ ਹਨ ਸਾਡੀ ਲੜਾਈ ਦਿੱਲੀ ਦੇ ਹਿੰਦੂਤਵ ਸਿਸਟਮ ਨਾਲ ਹੈ,ਸਰਬੱਤ ਖਾਲਸਾ ਦਾ ਐਡਾ ਵੱਡਾ ਇਕੱਠ ਜੇ ਦਿੱਲੀ ਨੂੰ ਪੈ ਜਾਂਦਾ ਤਾਂ ਅਜ਼ਾਦੀ ਕਦੋਂ ਦੀ ਮਿਲ ਜਾਣੀ ਸੀ। ਮੇਰੀ ਸਲਾਹ ਹੈ ਕਿ ਪਹਿਲਾ ਮਤਾ ਖਾਲਿਸਤਾਨ ਦੀ ਅਜ਼ਾਦੀ ਦੇ ਐਲਾਨਾਮੇ ਦੀ ਤਾਈਦ ਦਾ ਹੀ ਹੋਵੇ,ਦੂਜਾ ਹਿੰਦੋਸਤਾਨ ਵਿੱਚ ਰਹਿੰਦੇ ਸਾਰੇ ਗਰੀਬ, ਨਿਮਾਣੇ ਨਿਆਸਰੇ ਸਿੱਖਾਂ ਦੀ ਅਤੇ ਸਮੁੱਚੇ ਦਲਿਤ ਭਾਈਚਾਰੇ ਦੀ ਹਰੇਕ ਮਦਦ ਕਰਨ ਦਾ ਹੋਵੇ ਅਠਾਰਵੀ ਸਦੀ ਵਾਂਗ ਉਨਾਂ ਦੀ ਜਾਨ ਮਾਲ ਅਤੇ ਇਜਤ ਦੀ ਸੁਰਖਿਆ ਦਾ ਹੋਵੇ, ਹਿੰਦੋਸਤਾਨ ਦੀ ਸਰਕਾਰੀ ਮਸਿਨਰੀ ਦਾ ਹਰੇਕ ਖੇਤਰ ਵਿੱਚ ਬਾਈਕਾਟ ਹੋਵੇ,ਨਸ਼ੇ, ਵਿਆਹ ਸ਼ਾਦੀਆਂ ਉਪਰ ਵਾਧੂ ਖਰਚਾ ਬੰਦ ਲੱਚਰ ਗਾਣੇ ਅਤੇ ਗਾਉਣ ਵਾਲਿਆਂ ਨੂੰ ਸਬਕ ਆਮ ਲੋਕਾਂ ਨਾਲ ਵਧੀਆ ਮਿਲਵਰਤਨ ਖਾਲਸਾ ਪੰਥ ਦੇ ਮਿਸ਼ਨ ਨੂੰ ਸਫ਼ਲਤਾ ਬਖਸ਼ ਸਕਦਾ ਹੈ।

Share Button

Leave a Reply

Your email address will not be published. Required fields are marked *