ਇਨ੍ਹਾਂ ਸੌਖੇ ਤਰੀਕਿਆਂ ਨਾਲ ਝਟਪਟ ਬਣਵਾਓ ਪਾਸਪੋਰਟ

ss1

ਇਨ੍ਹਾਂ ਸੌਖੇ ਤਰੀਕਿਆਂ ਨਾਲ ਝਟਪਟ ਬਣਵਾਓ ਪਾਸਪੋਰਟ

ਪਾਸਪੋਰਟ ਸੇਵਾ ਵਿੱਚ ਸੁਧਾਰ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਸ ਕੜੀ ਵਿੱਚ ਮੌਜੂਦਾ ਸਰਕਾਰ ਨੇ ਵੀ ਕਈ ਬਦਲਾਅ ਕੀਤੇ ਹਨ ਜਿਸ ਨਾਲ ਪਾਸਪੋਰਟ ਬਣਵਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਾਲ ਹੀ ਵਿੱਚ ਪਾਸਪੋਰਟ ਬਣਵਾਉਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਸੀ।
ਇਸ ਯੋਜਨਾ ਲਈ ਵਿਅਕਤੀ ਕਿਸੇ ਵੀ ਕੋਨੇ ਤੋਂ ਪਾਸਪੋਰਟ ਲਈ ਬਿਨੈ ਕਰ ਸਕਦਾ ਹੈ। ਇਸ ਲਈ ਵਿਦੇਸ਼ ਮੰਤਰੀ ਨੇ ਇੱਕ mpassportSeva ਮੋਬਾਈਲ ਐਪਲੀਕੇਸ਼ਨ ਦੀ ਵੀ ਸ਼ੁਰੂਆਤ ਕੀਤੀ। ਇਸ ਰਾਹੀਂ ਪਾਸਪੋਰਟ ਲਈ ਬਿਨੈ, ਭੁਗਤਾਨ ਤੇ ਸਮਾਂ ਲਿਆ ਜਾ ਸਕਦਾ ਹੈ।
ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਘਰ ਬੈਠੇ ਹੀ ਆਪਣਾ ਪਾਸਪੋਰਟ ਅਪਲਾਈ ਕਰ ਸਕਦੇ ਹੋ। ਇਸ ਵਿੱਚ ਆਨਲਾਈਨ ਭੁਗਤਾਨ, ਅਪੌਇੰਟਮੈਂਟ ਤੇ ਕੈਂਸਲੇਸ਼ਨ ਵਰਗੀਆਂ ਮਹੱਤਵਪੂਰਨ ਸੇਵਾਵਾਂ ਦਾ ਵੀ ਲਾਭ ਦੇ ਸਕਦੇ ਹਨ।

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਸ ਮੋਬਾਈਲ ਐਪਲੀਕੇਸ਼ਨ ਨੂੰ ਐਂਡ੍ਰੌਇਡ ਪਲੇਅ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ।

1- ਡਾਊਨਲੋਡ ਤੇ ਆਪਣੇ ਫ਼ੋਨ ਵਿੱਚ ਇੰਸਟਾਲ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਪੂਰੀ ਕਰੋ।

2- ਇਸ ਤੋਂ ਬਾਅਦ ਸ਼ਹਿਰ ਦੀ ਚੋਣ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਦੇਸ਼ ਦੇ ਕਿਸੇ ਵੀ ਸ਼ਹਿਰ ਵਿੱਚ ਰਹਿ ਰਹੇ ਹੋਵੇ ਪਰ ਪਾਸਪੋਰਟ ਕਿਸੇ ਦੂਜੇ ਸ਼ਹਿਰ ਤੋਂ ਵੀ ਬਣਵਾ ਸਕਦੇ ਹੋ।

3-ਇੱਥੇ ਤੁਹਾਨੂੰ ਆਪਣੀ ਮੁੱਢਲੀ ਜਾਣਕਾਰੀ ਵੀ ਦੇਣੀ ਹੋਵੇਗੀ, ਯਾਨੀ ਨਾਂ, ਜਨਮ ਮਿਤੀ, ਪਤਾ ਤੇ ਈਮੇਲ ਆਦਿ ਭਰਨੀ ਹੋਵੇਗੀ।

4- ਮੁੱਢਲੀ ਜਾਣਕਾਰੀ ਤੋਂ ਬਾਅਦ ਯੂਜ਼ਰ ਆਈਡੀ ਤੇ ਪਾਸਵਰਡ ਬਣਵਾਉਣਾ ਹੋਵੇਗਾ।

5-ਇਸ ਤੋਂ ਬਾਅਦ ਤੁਹਾਨੂੰ ਸੁਰੱਖਿਆ ਲਈ ਇੱਕ ਸਵਾਲ ਦਾ ਜਵਾਬ ਵੀ ਦੱਸਣਾ ਹੋਵੇਗਾ, ਜੋ ਤੁਹਾਨੂੰ ਯੂਜ਼ਰ ਆਈਡੀ ਭੁੱਲਣ ਤੋਂ ਬਾਅਦ ਖਾਤਾ ਮੁੜ ਚਾਲੂ ਰੱਖਣ ਵਿੱਚ ਸਹਾਈ ਹੋਵੇਗਾ।

6- ਇਸ ਪ੍ਰਕਿਰਿਆ ਤੋਂ ਬਾਅਦ ਅਖੀਰ ਵਿੱਚ ਇੱਕ ਕੈਪਚਾ ਕੋਡ ਐਪ ਵੱਲੋਂ ਦਿੱਤਾ ਜਾਵੇਗਾ। ਕੋਡ ਭਰਨ ਤੋਂ ਬਾਅਦ ਸਬਮਿਟ ਬਟਨ ‘ਤੇ ਕਲਿੱਕ ਕਰਨ ਨਾਲ ਹੀ ਤੁਹਾਡੀ ਪਾਸਪੋਰਟ ਬਿਨੈ ਪ੍ਰਕਿਰਿਆ ਪੂਰੀ ਹੋ ਜਾਵੇਗੀ।

Share Button

Leave a Reply

Your email address will not be published. Required fields are marked *