Wed. Jul 24th, 2019

ਇਨ੍ਹਾਂ ਤਿੰਨ ਸੇਵਾਵਾਂ ਲਈ ਆਧਾਰ ਕਾਰਡ ਲਿੰਕ ਕਰਵਾਉਣਾ ਅੱਜ ਵੀ ਹੈ ਜ਼ਰੂਰੀ

ਇਨ੍ਹਾਂ ਤਿੰਨ ਸੇਵਾਵਾਂ ਲਈ ਆਧਾਰ ਕਾਰਡ ਲਿੰਕ ਕਰਵਾਉਣਾ ਅੱਜ ਵੀ ਹੈ ਜ਼ਰੂਰੀ

ਆਧਾਰ-ਪੈਨ ਕਾਰਡ ਲਿੰਕਿੰਗ : ਆਮਦਨ ਕਰ ਐਕਟ ਦੀ ਧਾਰਾ 139 ਏਏ ਤਹਿਤ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਵਾਉਣਾ ਹਾਲੇ ਵੀ ਲਾਜ਼ਮੀ ਹੈ ਕਿਉਂਕਿ ਟੈਕਸ ਤੋਂ ਬਚਣ ਲਈ ਲੋਕ ਆਸਾਨੀ ਨਾਲ ਕਈ ਪੈਨ ਕਾਰਡ ਬਣਾ ਕੇ ਟੈਕਸ ਬਚਾ ਸਕਦੇ ਹਨ।

ਸਰਕਾਰੀ ਲੋਕ ਭਲਾਈ ਯੋਜਨਾ ਲਈ ਆਧਾਰ : ਸਰਕਾਰ ਨੇ ਲੋਕ ਭਲਾਈ ਯੋਜਨਾਵਾਂ ਅਤੇ ਸਬਸਿਡੀ ਦਾ ਲਾਭ ਉਠਾਉਣ ਲਈ ਆਧਾਰ ਕਾਰਡ ਨੂੰ ਲਾਜ਼ਮੀ ਕੀਤਾ ਹੋਇਆ ਹੈ।

ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਲਈ ਆਧਾਰ : ਸਰਕਾਰ ਨੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਦੀ ਲਾਜ਼ਮੀਅਤਾ ਦੇ ਨਾਲ, ਆਮਦਨ ਕਰ ਰਿਟਰਨ ਦਾਖ਼ਲ ਕਰਨ ਲਈ ਵੀ ਆਧਾਰ ਨੂੰ ਲਾਜ਼ਮੀ ਕੀਤਾ ਹੋਇਆ ਹੈ। ਅਜਿਹਾ ਨਾ ਕਰਨ ‘ਤੇ ਤੁਹਾਡੀ ਆਈਟੀਆਰ ਪ੍ਰੋਸੈੱਸ ਨਹੀਂ ਹੋਵੇਗੀ।

Leave a Reply

Your email address will not be published. Required fields are marked *

%d bloggers like this: