ਇਨਸਾਫ ਦੀ ਆਵਾਜ਼ ਔਰਗੇਨਾਈਜੇਸਨ ਕਰੇਗੀ ਵਰਲਡ ਕਬੱਡੀ ਕੱਪ ਦਾ ਵਿਰੋਧ ,ਖਡਿਆਲ

ss1

ਇਨਸਾਫ ਦੀ ਆਵਾਜ਼ ਔਰਗੇਨਾਈਜੇਸਨ ਕਰੇਗੀ ਵਰਲਡ ਕਬੱਡੀ ਕੱਪ ਦਾ ਵਿਰੋਧ ,ਖਡਿਆਲ

img-20160813-wa0036ਦਿੜ੍ਹਬਾ ਮੰਡੀ 17 ਅਕਤੂਬਰ (ਰਣ ਸਿੰਘ ਚੱਠਾ) ਪੰਜਾਬ ਸਰਕਾਰ ਵੱਲੋ ਕਰਵਾਏ ਜਾ ਰਹੇ ਕਬੱਡੀ ਕੱਪ ਦਾ  ਇਨਸਾਫ ਦੀ ਆਵਾਜ ਔਰਗੇਨਾਈਜੇਸਨ ਪੰਜਾਬ ਵਿਰੋਧ ਕਰੇਗੀ। ਇਹਨਾਂ ਸਬਦਾ ਦਾ ਪ੍ਰਗਟਾਵਾ ਜਥੇਬੰਦੀ ਦੇ ਜਿਲਾ ਪ੍ਰਧਾਨ ਗੁਰਸੇਵਕ ਸਿੰਘ ਖਡਿਆਲ ਨੇ ਕੀਤਾ ਉਹਨਾਂ ਕਿਹਾ ਕਿ ਸਾਇਦ ਪੰਜਾਬ ਸਰਕਾਰ ਉਹਨਾਂ ਪਰਲਜ ਕੰਪਨੀ ਤੋ  ਪੀੜਤ ਲੋਕਾ ਨੂੰ ਭੁੱਲ ਗਈ ਹੈ ਜਿੰਨਾ ਲੋਕਾ ਦੇ ਪੈਸਿਆ ਨਾਲ ਪਹਿਲੇ ਤਿੰਨ ਸਾਲ ਕਬੱਡੀ ਕੱਪ  ਕਰਵਾਏ  ਗਏ ਸੀ।ਅੱਜ ਉਨਾ ਪੀੜਤ ਲੋਕਾ ਨੂੰ  ਅੱਖੋ ਪਰੋਖੇ ਕਰਕੇ ਸਿਰਫ ਟਾਇਮ ਟਪਾਇਆ ਜਾ ਰਿਹਾ ਹੈ ਉਨਾਂ ਕਿਹਾ ਕਿ ਅੱਜ ਪੰਜਾਬ ਅੰਦਰ  ਨੌਜਵਾਨਾ,ਕਿਸਾਨਾ,ਮਜਦੂਰਾ ਦਾ ਬੁਰਾ ਹਾਲ ਹੈ ਅਤੇ ਪੰਜਾਬ ਸਰਕਾਰ ਅਜਿਹੇ ਹਾਲਾਤ ਵਿੱਚ ਪਤਾ ਨਹੀ ਕਿਹੜੇ ਵਿਕਾਸ ਮਾਡਲਾ ਦੀਆ ਗੱਲਾ ਕਰ ਰਹੀ ਹੈ ਅਤੇ ਲੋਕਾ ਦਾ ਧਿਆਨ ਅਸਲ ਮੁੱਦਿਆ ਤੋ ਹਟਾਉਣ ਲਈ ਕਬੱਡੀ ਕੱਪ ਦਾ ਸਹਾਰਾ ਲੈ ਰਹੀ ਹੈ।ਖਡਿਆਲ ਨੇ ਕਿਹਾ ਕਿ ਇੱਕਲੀ ਪਰਲਜ਼ ਕੰਪਨੀ ਤੋ ਪੀੜਤ ਪੰਜਾਬ ਦੇ 25 ਲੱਖ ਲੋਕ ਹਨ  ਜਿੰਨਾ ਦੇ ਪੈਸੇ ਨਾਲ ਪਹਿਲੇ ਤਿੰਨ ਕਬੱਡੀ ਕੱਪ ਹੋਏ ਹਨ ਅਤੇ ਅੱਜ ਬਾਦਲ ਸਰਕਾਰ ਕੰਪਨੀ ਨਾਲ ਕਿਸੇ ਵੀ ਤਰਾ ਦਾ ਨਾਤਾ ਨਾ ਹੋਣ ਦੀ ਗੱਲ ਕਰ ਰਹੀ ਹੈ।ਉਨਾਂ ਪੀੜਤ ਲੋਕਾ ਨੂੰ ਵੀ ਸੰਘਰਸ ਲਈ ਤਿਆਰ੍ਰ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਉਨਾਂ ਨਾਲ ਪੰਜਾਬ ਪ੍ਰੈਸ ਸਕੱਤਰ ਪਰਮਜੀਤ ਕਲੇਰ ,ਜਿਲਾ ਚੇਅਰਮੈਨ ਬੇਅੰਤ ਸਿੰਘ ਉੱਭਿਆ, ਜਨਰਲ ਸਕੱਤਰ ਸੁਰਿੰਦਰ ਕਾਕਾ,ਗੁਰਜੰਟ ਸਾਹਪੁਰ,ਮੀਤ ਪ੍ਰਧਾਨ ਨਾਇਬ ਕੂੰਨਰਾ,ਧਰਮਚੰਦ ਹਰਿਆਊ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *