ਇਨਸਾਨੀਅਤ
ਇਨਸਾਨੀਅਤ
ਤੈਨੂੰ ਜ਼ਿੰਦਗੀ ਜਿਉਣਾ ਸਿਖਾ ਦੇਵਾਗੀ,
ਕਦੇ ਮੇਰੇ ਕੋਲ ਆ ਕੇ ਵੇਖੀ..
ਤੇਰੇ ਅੰਦਰ ਐਸੀ ਠੰਡ ਪੈਣੀ,
ਇੱਕ ਵਾਰ ਮੇਰੇ ‘ਚ ਸਮਾ ਕੇ ਵੇਖੀ..
ਹੁੱਬ ਦੀ ਆਵਾਜ਼ ਵੀ ਤੈਨੂੰ ਮਾਣ ਦੇਣਾ,
ਮੈਨੂੰ ਸੁੱਤੀ ਹੋਈ ਨੂੰ ਜਗਾ ਕੇ ਵੇਖੀ..
ਮੈਂ ਤੈਨੂੰ ਸਭ ਤੋਂ ਉੱਚਾ ਰੁਤਬਾ ਦੇਊਂ,
ਤੂੰ ਮੈਨੂੰ ਸਿਰਮੌਰ ਬਣਾ ਕੇ ਵੇਖੀ..
ਤੇਰਾ ਸਭ ਕੁੱਝ ਸੱਜਣਾਂ ਬਦਲ ਜਾਣਾ,
ਤੂੰ ਮੈਨੂੰ ਦਿਲ ਤੋਂ ਚਾਅ ਕੇ ਵੇਖੀ..
ਮੈਂ ਤੇਰੇ ਕੋਲ ਹੀ ਹਾਂ,ਕਿਉਂ ਦਿਸਦੀ ਨਹੀਂ ?
ਤੂੰ ਜ਼ਰਾ ਮਨ ਤੋਂ ਮਿੱਟੀ ਹਟਾ ਕੇ ਵੇਖੀ..
ਮੈਂ ‘ਇਨਸਾਨੀਅਤ’ ਹਾਂ,ਤੈਨੂੰ ਬਦਲ ਦੇਊ,
‘ਪਰਮ’ ਤੂੰ ਖ਼ੁਦ ਨੂੰ ਇਨਸਾਨ ਬਣਾ ਕੇ ਵੇਖੀ..
ਪਰਮਿੰਦਰਜੀਤ ਕੌਰ