ਇਨਕਮ ਟੈਕਸ ਵਿਭਾਗ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ss1

ਇਨਕਮ ਟੈਕਸ ਵਿਭਾਗ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਬਠਿੰਡਾ, 12 ਦਸੰਬਰ ( ਪਰਵਿੰਦਰ ਜੀਤ ਸਿੰਘ) ਇਨਕਮ ਟੈਕਸ ਵਿਭਾਗ ਅੰਮ੍ਰਿਤਸਰ ਵਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇਨਕਮ ਟੈਕਸ ਵਿਭਾਗ ਬਠਿੰਡਾ ਵਿਖੇ ਰਜਿਸਟਰਾਰ, ਉਪ ਰਜਿਸਟਰਾਰ, ਕਾਰਡ ਡੀਲਰਜ, ਸੀਨੀਅਰ ਪੋਸਟ ਮਾਸਟਰ, ਕੋਆਪ੍ਰੇਟਿਵ ਬੈਂਕਾਂ, ਜਵੈਲਰਜ਼ ਅਤੇ ਜ਼ਿਲ੍ਹਾਂ ਟਰਾਂਸਪੋਰਟ ਅਧਿਕਾਰੀਆਂ ਨਾਲ ਇਨਕਮ ਟੈਕਸ ਸਬੰਧੀ ਜਾਗਰੂਕਤਾ ਲਿਆਉਣ ਲਈ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਸੰਦੀਪ ਧਹੀਆ, ਇਨਕਮ ਟੈਕਸ ਡਾਇਰੈਕਟਰ, ਚੰਡੀਗੜ ਨੇ ਦੱਸਿਆ ਕਿ ਇਸ ਬੈਠਕ ਦਾ ਮੁੱਖ ਮੰਤਵ ਰਜਿਸਟਰਾਰ, ਉਪ ਰਜਿਸਟਰਾਰ, ਕਾਰਡ ਡੀਲਰਜ, ਸੀਨੀਅਰ ਪੋਸਟ ਮਾਸਟਰ, ਕੋਆਪ੍ਰੇਟਿਵ ਬੈਂਕਾਂ, ਜਵੈਲਰਜ਼ ਅਤੇ ਜ਼ਿਲ੍ਹਾਂ ਟਰਾਂਸਪੋਰਟ ਅਧਿਕਾਰੀਆਂ ਨੂੰ ਵਿੱਤੀ ਲੈਣ ਦੇਣ ਬਾਰੇ ਦੱਸਣਾ ਹੈ। ਉਨ੍ਹਾਂ ਕਿਹਾ ਕਿ ਸਟੇਟਮੈਂਟ ਆਫ ਫਾਈਨੈਂਸ਼ੀਅਲ (ਐਸ.ਐਫ.ਟੀ.) ਜਮਾ ਕਰਾਉਣ ਦੀ ਆਖਰੀ ਤਾਰੀਖ 30 ਜੂਨ 2017 ਸੀ ਪਰੰਤੂ ਵੱਖ -ਵੱਖ ਕਾਰਨਾ ਕਰਕੇ ਸਬੰਧਤ ਵਿਭਾਗਾਂ ਅਤੇ ਵਪਾਰੀਆਂ ਦੁਆਰਾ ਇਹ ਫਾਈਲ ਨਹੀਂ ਕੀਤੀ ਗਈ। ਇਨ੍ਹਾਂ ਵਿਭਾਗਾਂ ਅਤੇ ਵਪਾਰੀਆਂ ਦੀ ਬੇਨਤੀ ਤੇ ਵਿਭਾਗ ਦੁਆਰਾ ਐਸ.ਐਫ.ਟੀ. ਜਮਾਂ ਕਰਾਉਣ ਦੀ ਤਾਰੀਖ ਵਧਾਕੇ 8 ਦਸੰਬਰ 2017 ਕਰ ਦਿੱਤੀ ਗਈ ਸੀ ਅਤੇ ਜਿਨ੍ਹਾਂ ਨੇ ਇਸ ਤਾਰੀਖ ਤੱਕ ਵੀ ਐਸ.ਐਫ.ਟੀ. ਫਾਈਲ ਨਹੀਂ ਕੀਤੀ ਉਨ੍ਹਾਂ ਨੂੰ 500 ਰੁਪਏ ਰੋਜ਼ਾਨਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗਲਤ ਜਾ ਅਧੁਰੀ ਜਾਣਕਾਰੀ ਦੇਣ ਵਾਲਿਆਂ ਨੂੰ 50 ਹਜਾਰ ਰੁਪਏ ਜੁਰਮਾਨਾਂ ਲਗਾਇਆ ਜਾਵੇਗਾ।
ਇਸ ਮੌਕੇ ਸ਼੍ਰੀ ਕੇ. ਐਮ.ਬਾਲੀ ਪ੍ਰਧਾਨ ਇਨਕਮ ਟੈਕਸ ਅਫ਼ਸਰ ਬਠਿੰਡਾ, ਇਨਕਮ ਟੈਕਸ ਅਫ਼ਸਰ ਸ਼੍ਰੀਮਤੀ ਮੀਰਾ ਨਾਗਪਾਲ ਅਤੇ ਨਿਰੀਖਕ ਸ਼੍ਰੀ ਸੁਰਜੀਤ ਸਿੰਘ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *