ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਕਿ ਨਹੀਂ ਹੋ ਸਕਣਗੇ ਸਿੱਖ ਆਪਣੇ ਜਨਮ ਦਿਵਸ ਸਮਾਗਮ ਮੌਕੇ ਇਕੱਠੇ

ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਕਿ ਨਹੀਂ ਹੋ ਸਕਣਗੇ ਸਿੱਖ ਆਪਣੇ ਜਨਮ ਦਿਵਸ ਸਮਾਗਮ ਮੌਕੇ ਇਕੱਠੇ

ਕੋਰੋਨਾ ਦੇ ਰੰਗ ਫਿੱਕੇ ਪਾਏ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ

ਤਲਵੰਡੀ ਸਾਬੋ, 12 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ਵਿਸਾਖੀ ਸਿੱਖਾਂ ਅਤੇ ਕਿਸਾਨਾਂ ਦੋਹਾਂ ਲਈ ਮਹੱਤਵਪੂਰਨ ਤਿਉਹਾਰ ਹੈ, ਜੋ ਸਿੱਖਾਂ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸਾਰੇ ਸਿੱਖ ਲੋਕ ਆਪਣੇ ਨਵੇਂ ਸਾਲ ਦੇ ਰੂਪ ‘ਚ ਵੀ ਮਨਾਉਂਦੇ ਹਨ। ਇਹ ਕਿਸਾਨਾਂ ਲਈ ਹੋਰ ਵੀ ਮਹੱਤਵਪੂਰਨ ਦਿਨ ਹੁੰਦਾ ਹੈ, ਕਿਉਂਕਿ ਉਹ ਆਪਣੀਆਂ ਫਸਲਾਂ ਦੀ ਕਟਾਈ ਦੀ ਖੁਸ਼ੀ ਵੀ ਮਨਾਉਂਦੇ ਹਨ। ਵਿਸਾਖੀ ਵਾਲੇ ਦਿਨ ਸਿੱਖ ਲੋਕ ਲੱਖਾਂ ਦੀ ਗਿਣਤੀ ਵਿੱਚ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਦੇ ਹਨ। ਪ੍ਰੰਤੂ ਇਸ ਵਾਰ ਸੰਸਾਰ ਅੰਦਰ ਫੈਲੀ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਗਾਏ ਗਏ ਕਰਫਿਊ ਨੇ ਸਿੱਖਾਂ ਦੇ ਮਨਾਂ ਅੰਦਰਲੀ ਸ਼ਰਧਾ, ਭਾਵਨਾ ਅਤੇ ਖੁਸ਼ੀ ਨੂੰ ਬਹੁਤ ਭਾਰੀ ਠੇਸ ਪਹੁੰਚਾਈ ਹੈ। ਇਸ ਵਾਰ ਤਖਤ ਸਾਹਿਬ ਤੇ ਸਿਰਫ ਅਖੰਡ ਪਾਠਾਂ ਦੇ ਭੋਗ ਪਾ ਕੇ ਇਸ ਮਹਾਨ ਦਿਨ ਨੂੰ ਮਨਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ 11 ਅਪ੍ਰੈਲ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ 13 ਅਪਰੈਲ ਇੱਕ ਵਿਸਾਖ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਆਪਣੇ ਘੋੜੇ ਨਾਲ ਵੱਖ ਵੱਖ ਥਾਵਾਂ ਤੇ ਪੜਾਅ ਕਰ ਲੈਂਦੀਆਂ ਹਨ। ਪਰ ਇਸ ਵਾਰ ਭਿਆਨਕ ਬਿਮਾਰੀ ਕਰੋਨਾ ਵਾਇਰਸ ਕਾਰਨ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਵਿਸਾਖੀ ਮੌਕੇ ਵੱਡੇ ਇਕੱਠ ਨਾ ਕਰਨ ਬਾਰੇ ਫੈਸਲੇ ਤੇ ਲੋਕਾਂ ਨੇ ਫੁੱਲ ਚੜ੍ਹਾਉਂਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਦੇ ਦਿਨ ਲੱਖਾਂ ਵਿੱਚ ਹੋਣ ਵਾਲਾ ਇਕੱਠ ਸੰਨਾਟੇ ਦੇ ਰੂਪ ਵਿੱਚ ਛਾਇਆ ਹੋਇਆ ਹੈ।

ਭਾਵੇਂ ਕਰੋਨਾ ਵਰਗੀ ਭਿਆਨਕ ਬੀਮਾਰੀ ਦੇ ਚੱਲਦਿਆਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਲਿਆ ਗਿਆ ਫੈਸਲਾ ਲੋਕਾਂ ਨੇ ਸਹੀ ਮੰਨਿਆ ਪਰ ਇਤਿਹਾਸ ਵਿੱਚ 2020 ਨੂੰ ਮਨਹੂਸ ਮੰਨਿਆ ਜਾਵੇਗਾ ਜਿਸ ਸਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਭ ਤੋਂ ਵੱਡਾ ਜੋੜ ਮੇਲਾ ਵਿਸਾਖੀ ਨਹੀਂ ਲੱਗ ਸਕੇਗਾ। ਤਖਤ ਸਾਹਿਬ ਦੀਆਂ ਰੌਣਕਾਂ ਦੇ ਗੱਲ ਕਰੀਏ ਤਾਂ ਅੱਜ 12 ਅਪ੍ਰੈਲ ਨੂੰ ਇਸ ਧਰਤੀ ਤੇ ਤਿਲ ਸੁੱਟਣ ਜਿਨ੍ਹੀ ਜਗ੍ਹਾ ਵੀ ਨਹੀਂ ਬਚਦੀ ਸੀ ਪਰ ਅੱਜ ਕੋਈ ਟਾਵਾਂ ਟਾਵਾਂ ਸਿੱਖ ਸ਼ਰਧਾਲੂ ਦੇਖਣ ਨੂੰ ਮਿਲ ਰਿਹਾ ਹੈ। ਸਿੱਖ ਸੰਗਤਾਂ ਨੇ ਸਿਰਫ ਝੰਡੀਆਂ ਲਗਾ ਕੇ ਹੀ ਆਪਣੇ ਮਨ ਦੀ ਖੁਸ਼ੀ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: