Wed. Apr 17th, 2019

ਇਤਿਹਾਸਕ ਨਿਸ਼ਾਨੀਆ ਸੰਭਾਲਣਾ ਸਾਡਾ ਫਰਜ ਹੈ-ਚੰਦੂਮਾਜਰਾ

ਇਤਿਹਾਸਕ ਨਿਸ਼ਾਨੀਆ ਸੰਭਾਲਣਾ ਸਾਡਾ ਫਰਜ ਹੈ-ਚੰਦੂਮਾਜਰਾ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਇਥੋ ਸ਼੍ਰੀ ਅਨੰਦਪੁਰ ਸਾਹਿਬ ਰੋੜ ਤੇ ਪੈਦੇ ‘ਹਰੋ ਦਾ ਪੋਅ’ ਵਿਖੇ 2 ਲੱਖ ਦੀ ਲਾਗਤ ਨਾਲ ਨਵੇ ਬਣੇ ਹਾਲ ਦਾ ਉਦਘਾਟਨ ਕਰਨ ਲਈ ਲੋਕ ਸਭਾ ਮੈਬਰ ਪੋ੍ਰ.ਪੇ੍ਰਮ ਸਿੰਘ ਚੰਦੂਮਾਜਰਾ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾ ਦੇ ਲੋਕਾ ਨੂੰਸੰਬੋਧਨ ਕਰਦਿਆ ਪੋ੍ਰ.ਚੰਦੂਮਾਜਰਾ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਨੇ ਆਪਣੇ ਸਮੇ ਵਿੱਚ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪੰਜਾਬ ਨੂੰ ਵਿਕਾਸ ਦੀਆ ਲੀਹਾ ਦੇ ਨਾਲ-ਨਾਲ ਸੂਬੇ ਅੰਦਰ ਪੁਰਾਣੀਆ ਵਿਰਾਸਤੀ ਨਿਸ਼ਾਨੀਆ ਅਤੇ ਧਾਰਮਿਕ ਅਸਥਾਨਾ ਨੂੰ ਪ੍ਰਫੂਲਿਤ ਕਰਨ ਲਈ ਕੋਈ ਕਸਰ ਨਹੀ ਛੱਡੀ। ਉਹਨਾ ਨੇ ਕਿਹਾ ਪਰ ਮੌਜੂਦਾ ਕਾਗਰਸ ਦੀ ਸਰਕਾਰ ਨੇ ਸੂਬੇ ਵਿੱਚ ਪਿਛਲ਼ੀ ਸਰਕਾਰ ਵਲੋ ਚਲਾਏ ਜਾ ਰਹੇ ਵਿਕਾਸ ਕਾਰਜਾ ਨੂੰ ਠੱਪ ਕਰਕੇ ਰੱਖ ਦਿਤਾ ਜਿਸ ਦੀ ਮਿਸ਼ਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੱਪ ਅਸਥਾਨ ਸ਼੍ਰੀ ਖੁਰਾਲਗੜ ਸਾਹਿਬ ਦਾ ਬੰਦ ਕੀਤਾ ਗਿਆ ਕੰਮ ਹੈ। ਜਿਸ ਨੂੰ ਕਰੌੜਾ ਰੁਪਏ ਦੀ ਰਾਸ਼ੀ ਅਕਾਲੀ-ਭਾਜਪਾ ਸਰਕਾਰ ਸਮੇ ਮਨਜੂਰ ਕਰਨ ਦੇ ਨਾਲ-ਨਾਲ ਜਾਰੀ ਵੀ ਕਰ ਦਿਤੀ ਗਈ ਸੀ। ਪੋ੍ਰ.ਪੇ੍ਰਮ ਸਿੰਘ ਚੰਦੂਮਾਜਰਾ ਨੇ ‘ਹਰੋ ਦਾ ਪੋਅ’ ਵਾਰੇ ਬੋਲਦਿਆ ਕਿਹਾ ਕਿ ਇਥੋ ਦੀ ਕਮੇਟੀ ਵਲੋ ਵਿਜੇ ਕੁਮਾਰ ਕਸ਼ਅੱਪ ਦੀ ਅਗਵਾਈ ਵਿੱਚ ਮੇਰੇ ਕੋਲੋ 2 ਲੱਖ ਦੀ ਗਰਾਟ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਮੈ ਜਾਰੀ ਕਰ ਦਿਤਾ ਸੀ। ਉਹਨਾ ਨੇ ਨਵੀ ਬਣੀ ਕੰਬਾਲਾ ਦੀ ਪੰਚਾਇਤ ਤੇ ਹਰੋ ਦਾ ਪੋਅ ਲਈ ਇੱਕ ਟੈਕਰ ਅਤੇ ਇੱਕ ਟੈਕਰ ਕਾਲੇਵਾਲ ਵਾਸਤੇ ਦੇਣ ਦਾ ਐਲਾਨ ਕੀਤਾ ਅਤੇ ਕਮੇਟੀ ਨੰ ਵਿਸ਼ਵਾਸ਼ ਦਵਾਇਆ ਕਿ ਇਸ ਪੁਰਾਤਨ ਧਰੋਹਰ ਲਈ ਮੈ ਹੋਰ ਵੀ ਗਰਾਟ ਭੇਜਾਗਾ।ਉਹਨਾ ਨੇ ਕਮੇਟੀ ਦੀ ਮੰਗ ਤੇ ਇਹ ਵੀ ਵਿਸ਼ਵਾਸ਼ ਦਵਾਇਆ ਕਿ ਹਰੋ ਦਾ ਪੋਅ ਤੋ ਪਿੰਡ ਕੰਬਾਲਾ ਤੱਕ ਸੜਕ ਬਣਾਉਣ ਜਲਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਵੀ ਇਸ ਅਸ਼ਥਾਨ ਦੀ ਦਿਖ ਬਦਲਣ ਲਈ ਵੱਧ ਤੋ ਵੱਧ ਸਹਾਇਤਾ ਕਰਨ ਦਾ ਭਰੋਸਾ ਦਿਤਾ।ਇਸ ਮੌਕੇਬੂੱਟਾ ਸਿੰਘ ਅਲੀਪੁਰ, ਚੂਹੜ ਸਿੰਘ ਧਮਾਈ, ਹਰਜੀਤ ਸਿੰਘ ਭਾਤਪੁਰੀ, ਸਰਪੰਚ ਜਗਦੇਵ ਸਿੰਘ, ਸਰਪੰਚ ਯਾਦਵਿੰਦਰ ਸਿੰਘ, ਸਰਪੰਚ ਗੁਰਦੀਪ ਸਿੰਘ, ਸਰਪੰਚ ਪ੍ਰਦੀਪ ਰੰਗੀਲਾ, ਅਲੋਕ ਰਾਣਾ, ਮਨੋਜ ਰਾਣਾ, ਕਾਨੂੰਗੋ ਜਗਦੀਸ਼ ਕੰਬਾਲਾ, ਰਮੇਸ਼ ਪੰਚ, ਗੋਬਿੰਦ ਰਾਮ, ਕਾਲਾ, ਹਿੰਮਤ ਸਿੰਘ, ਰਾਮਪਾਲ, ਰਿੰਕੂ ਸੀਹਵਾਂ ਆਦਿ ਹਾਜਰ ਸਨ। ਵਿਜੇ ਕੁਮਾਰ ਕਸਅੱਪ ਪ੍ਰਧਾਨ ਹਰੋ ਦਾ ਪੋਅ ਕਮੇਟੀ ਨੇ ਪਹੁੰਚਿਆ ਸਖਸੀਅਤਾ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: