ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jul 7th, 2020

ਇਤਿਹਾਸਕ ਨਗਰ ਵਿੱਚ ਦਿਨ ਦਿਹਾੜੇ ਫਾਇਰਿੰਗ ਕਰਦਿਆਂ ੧੭ ਲੱਖ ਰੁਪਏ ਦੀ ਲੁੱਟ

ਇਤਿਹਾਸਕ ਨਗਰ ਵਿੱਚ ਦਿਨ ਦਿਹਾੜੇ ਫਾਇਰਿੰਗ ਕਰਦਿਆਂ ੧੭ ਲੱਖ ਰੁਪਏ ਦੀ ਲੁੱਟ
ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ ਫਾਇਨੈਂਸ ਕੰਪਨੀ ਦੇ ਮੁਲਾਜਮਾਂ ਤੋਂ ਪਿਸਤੌਲ ਦੀ ਨੋਕ ਤੇ ਖੋਹੇ ਪੈਸੇ,ਜਾਂਚ ਸ਼ੁਰੂ

ਤਲਵੰਡੀ ਸਾਬੋ ੨੩ ਅਕਤੂਬਰ (ਪਰਵਿੰਦਰ ਜੀਤ ਸਿੰਘ) ਸੂਬੇ ਵਿੱਚ ਦਿਨ ਬ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਦੇ ਚਲਦਿਆਂ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁਲੰਦ ਦਿਖਾਈ ਦੇ ਰਹੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਸਾਹਮਣੇ ਆਇਆ ਹੈ ਜਿੱਥੇ ਦਿਨਦਿਹਾੜੇ ਲੁਟੇਰਿਆਂ ਨੇ ਫਾਇਰਿੰਗ ਕਰਦਿਆਂ ਫਾਇਨੈਂਸ ਕੰਪਨੀ ਦੇ ਦੋ ਮੁਲਾਜਮਾਂ ਤੋਂ ੧੭ ਲੱਖ ਰੁਪਏ ਤੋਂ ਵੱਧ ਦੀ ਲੁੱਟ ਨੂੰ ਅੰਜਾਮ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਸਥਾਨਕ ਨੱਤ ਰੋਡ ਤੇ ਭਾਰਤ ਫਾਇਨੈਂਸ ਇਨਕਲੂਜਿਨ ਲਿਮਟਿਡ ਦਾ ਇੱਕ ਦਫਤਰ ਹੈ ਜਿੱਥੇ ਪਿੰਡਾਂ ਦੀਆਂ ਔਰਤਾਂ ਨੂੰ ਸਵੈ ਰੋਜਗਾਰ ਲਈ ਲੋਨ ਦਿੱਤੇ ਜਾਂਦੇ ਹਨ।ਲੁੱਟ ਦਾ ਸ਼ਿਕਾਰ ਹੋਏ ਮੁਲਾਜਮ ਲਖਵੀਰ ਸਿੰਘ ਅਨੁਸਾਰ ਲੋਨ ਦੀਆਂ ਕਿਸ਼ਤਾਂ ਦੇ ਆਉਣ ਵਾਲੇ ਪੈਸਿਆਂ ਨੂੰ ਉਹ ਰੋਜ ਬੈਂਕ ਵਿੱਚ ਜਮ੍ਹਾਂ ਕਰਵਾਂਉਦੇ ਹਨ ਪਰ ਬੀਤੀ ਕੱਲ ਬੈਂਕ ਵਿੱਚ ਹੜਤਾਲ ਹੋਣ ਕਾਰਣ ਉਨਾਂ ਦੇ ਦਫਤਰ ਵੱਡੀ ਰਕਮ ਜਮ੍ਹਾਂ ਹੋ ਗਈ ਸੀ ਤੇ ਉਹ ਅੱਜ ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿੱਚ ੧੭ ਲੱਖ ੮੭ ਹਜਾਰ ਰੁਪਏ ਜਮ੍ਹਾਂ ਕਰਵਾਉਣ ਮੋਟਰਸਾਈਕਲ ਤੇ ਨਿਕਲੇ ਸਨ ਕਿ ਦਫਤਰ ਤੋਂ ਕੁਝ ਕੁ ਹੀ ਦੂਰੀ ਤੇ ਇੱਕ ਸਵਿਫਟ ਕਾਰ ਵਿੱਚ ਸਵਾਰਾਂ ਨੇ ਉਨਾਂ ਨੂੰ ਟੱਕਰ ਮਾਰਨ ਦੀ ਕੋਸ਼ਿਸ ਕੀਤੀ ਜਦੋਂ ਉਨਾਂ ਦਾ ਮੋਟਰਸਾਈਕਲ ਡਿੱਗ ਗਿਆ ਤਾਂ ਇੱਕ ਕਾਰ ਸਵਾਰ ਨੇ ਪਿਸਤੌਲ ਨਾਲ ਦੋ ਫਾਇਰ ਕੀਤੇ ਤੇ ਪਿਸਤੌਲ ਦੀ ਨੋਕ ਤੇ ਉਨਾਂ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਨੱਤ ਪਿੰਡ ਵੱਲ ਨੂੰ ਫਰਾਰ ਹੋ ਗਏ।ਘਟਨਾ ਦੀ ਜਾਣਕਾਰੀ ਮਿਲਦਿਆਂ ਸਭ ਤੋਂ ਪਹਿਲਾਂ ਥਾਣਾ ਮੁਖੀ ਸੁਨੀਲ ਕੁਮਾਰ ਸ਼ਰਮਾਂ ਅਤੇ ਬਾਅਦ ਵਿੱਚ ਡੀ.ਐੱਸ.ਪੀ ਤਲਵੰਡੀ ਸਾਬੋ ਨਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜੇ।ਕੁਝ ਦੇਰ ਬਾਅਦ ਹੀ ਐੱਸ.ਐੱਸ.ਪੀ ਬਠਿੰਡਾ ਡਾ.ਨਾਨਕ ਸਿੰਘ ਘਟਨਾਸਥਾਨ ਤੇ ਪੁੱਜੇ ਤੇ ਉਨਾਂ ਨੇ ਫਾਇਨੈਂਸ ਕੰਪਨੀ ਦੇ ਮੁਲਾਜਮ ਅਤੇ ਅਧਿਕਾਰੀਆਂ ਤੋਂ ਸਮੁੱਚੀ ਘਟਨਾ ਦੀ ਜਾਣਕਾਰੀ ਲਈ।
ਬਾਅਦ ਵਿੱਚ ਡੀ.ਐੱਸ.ਪੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੰਨ ਪੁਆਇੰਟ ਤੇ ਵੱਡੀ ਲੁੱਟ ਹੋਣ ਦੀ ਇਸ ਘਟਨਾ ਤੋਂ ਬਾਅਦ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਪੁਲਿਸ ਹਰ ਪਹਿਲੂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ।ਉਨਾਂ ਦਾਅਵਾ ਕੀਤਾ ਕਿ ਜਲਦ ਲੁਟੇਰੇ ਫੜ ਲਏ ਜਾਣਗੇ।ਉੱਧਰ ਤਿਉਹਾਰਾਂ ਦੇ ਮੌਕੇ ਦਿਨ ਦਿਹਾੜੇ ਵੱਡੀ ਲੁੱਟ ਹੋਣ ਤੋਂ ਬਾਅਦ ਨਗਰ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: