Tue. Apr 23rd, 2019

ਇਤਰਾਜ਼ ਕਰਤਾ ਸੰਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ: ਜਿਲ੍ਹਾ ਚੋਣ ਅਫਸਰ

ਇਤਰਾਜ਼ ਕਰਤਾ ਸੰਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ: ਜਿਲ੍ਹਾ ਚੋਣ ਅਫਸਰ

ਰੂਪਨਗਰ, 21 ਦਸੰਬਰ (ਪ੍ਰਿੰਸ): ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੁਚੀ ਦੀ ਸੁਧਾਈ 2017 ਦੀ ਲਗਾਤਾਰ ਸੁਧਾਈ ਦੌਰਾਨ 13 ਦਸੰਬਰ ਤੱਕ ਜੋ ਫਾਰਮ ਪ੍ਰਾਪਤ ਹੋਏ ਹਨ, ਉਹਨਾਂ ਦੇ ਦਾਅਵੇ ਤੇ ਇਤਰਾਜ਼ਾਂ ਦੀ ਸੂਚੀ ਫਾਰਮ ਨੰਬਰ-9, 10, 11 ਅਤੇ 11-ਏ ਦੀਆਂ ਕਾਪੀਆਂ, ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਦੇ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਹੀ ਕਰਨੇਸ਼ ਸ਼ਰਮਾ ਜਿਲ੍ਹਾ ਚੋਣ ਅਫਸਰ – ਕਮ – ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਇਹ ਸੂਚੀਆਂ ਸੰਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਨੋਟਿਸ ਬੋਰਡ ਤੇ ਚਸ਼ਪਾ ਵੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਪ੍ਰਾਪਤ ਹੋਏ ਫਾਰਮ  ERMS Software ਵਿੱਚ ਐਂਟਰ ਕਰ ਦਿੱਤੇ ਗਏ ਹਨ। ਸ਼ਰਮਾ ਨੇ ਕਿਹਾ ਕਿ  ਇਨ੍ਹਾਂ ਦਾਅਵਿਆਂ ਅਤੇ ਇਤਰਾਜ਼ਾਂ ਸੰਬੰਧੀ ਜੇਕਰ ਕਿਸੇ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਨੂੰ ਕੋਈ  ਇਤਰਾਜ਼ ਹੈ, ਤਾਂ ਉਹ ਸੰਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ।

Share Button

Leave a Reply

Your email address will not be published. Required fields are marked *

%d bloggers like this: