ਇਟਲੀ ਵਿੱਚ ਲੋਕ ਇੰਨਸਾਫ ਪਾਰਟੀ ਦੀ ਅਹਿਮ ਮੀਟਿੰਗ ਹੋਈ

ss1

ਇਟਲੀ ਵਿੱਚ ਲੋਕ ਇੰਨਸਾਫ ਪਾਰਟੀ ਦੀ ਅਹਿਮ ਮੀਟਿੰਗ ਹੋਈ
ਲੁਧਿਆਣਾ ਮਿਊਸਪਲ ਚੋਣਾਂ ਵਿਚ ਸੋ ਪ੍ਰਤੀਸਤ ਜਿੱਤ ਯਕੀਨਨ- ਪੱਡਾ ਸਪੇਨ

ਮਿਲਾਨ (ਇਟਲੀ) 19 ਫਰਵਰੀ: ਇਟਲੀ ਦੇ ਸਹਿਰ ਸੂਜਾਰਾ ਵਿੱਚ ਲੋਕ ਇੰਨਸਾਫ ਪਾਰਟੀ ਇਟਲੀ ਦੀ ਇੱਕ ਅਹਿਮ ਮੀਟਿੰਗ ਸੈਣੀ ਪੈਲਸ ਵਿਖੇ ਹੋਈ। ਜਿਸ ਵਿਚ ਕੁਲਦੀਪ ਸਿੰਘ ਪੱਡਾ ਮੀਤ ਪ੍ਰਧਾਨ ਉਵਰਸਿੱਸ ਲੋਕ ਇੰਨਸਾਫ ਪਾਰਟੀ(ਯੂਰਪ) ਸਪੇਨ ਨੇ ਵਿਸੇਸ ਤੋਰ ਤੇ ਸਮੂਲੀਅਤ ਕੀਤੀ।

ਇਸ ਮੋਕੇ ਲੋਕ ਇੰਨਸਾਫ ਪਾਰਟੀ ਇਟਲੀ ਦੀਆਂ ਨਿਯੁਕਤੀਆਂ ਲੋਕ ਇੰਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਦੀਆਂ ਹਦਾਇਤਾਂ ਮੁਤਾਬਕ ਕੀਤੀਆ ਗਈਆਂ ਜਿੰਨਾਂ ਵਿਚ ਜਸਵਿੰਦਰ ਸਿੰਘ ਲਾਟੀ ਪ੍ਰਧਾਨ, ਕਮਲਜੀਤ ਸਿੰਘ ਖਜਾਨਚੀ, ਸਰਬਜੀਤ ਸਿੰਘ ਮੁੱਖ ਬੁਲਾਰਾ, ਮੱਖਣ ਸਿੰਘ ਜਨਰਲ ਸਕੱਤਰ, ਹਰਦੀਪ ਸਿੰਘ ਸ਼ੇਰ ਗਿੱਲ ਮੀਡੀਆ ਸਕੱਤਰ, ਜਤਿੰਦਰ ਬੈਂਸ ਮੀਤ ਪ੍ਰਧਾਨ ਅਤੇ ਬੀਬੀ ਕਮਲਜੀਤ ਕੋਰ ਧਾਲੀਵਾਲ ਪ੍ਰਧਾਨ ਇਸਤਰੀ ਵਿੰਗ ਆਦਿ ਨੂੰ ਅਹੁੱਦੇ ਤੋਰ ਤੇ ਪਾਰਟੀ ਪ੍ਰਤੀ ਜਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਆ ਗਿਆ। ਇਸ ਮੋਕੇ ਕੁਲਦੀਪ ਸਿੰਘ ਪੱਡਾ ਸਪੇਨ ਨੇ ਮੀਡੀਏ ਦੇ ਰੂਬਰੂ ਹੁੰਦਿਆ ਕਿਹਾ ਕਿ ਪੰਜਾਬ ਵਿਚ ਮੋਜੂਦਾ ਸਰਕਾਰ ਨੇ ਦਹਿਸਤ ਤੇ ਵਹਿਸ਼ੀਆਨੇ ਕਾਰੇ ਕਰਕੇ ਲੋਕਤੰਤਰ ਦਾ ਜਨਾਜਾ ਕੱਢ ਦਿੱਤਾ ਹੈ। ਜਿਸ ਦੀ ਤਾਜਾ ਮਿਸਾਲ ਲੋਕ ਇੰਨਸਾਫ ਪਾਰਟੀ ਦੇ ਨਿਧੱੜਕ ਜਰਨੈਲ ਤੇ ਐਮ ਐਲ ਏ ਸ੍ਰ: ਸਿਮਰਜੀਤ ਸਿੰਘ ਬੈਂਸ ਉੱਪਰ ਕਾਤਲਾਨਾ ਹਮਲਾ ਕਰਕੇ ਦਿੱਤੀ ਹੈ। ਉਨਾ ਕਿਹਾ ਕਿ ਪੰਜਾਬ ਦੀ ਸਰਕਾਰ ਤੇ ਅਕਾਲੀ ਦਲ ਬਾਦਲ – ਭਾਜਪਾ ਰਲ ਕੇ ਪੰਜਾਬ ਦੀ ਅਵਾਮ ਨੂੰ ਭ੍ਰਿਸਟਾਚਾਰ ਦੀ ਦਲਦਲ ਵਿਚ ਧੱਸ ਰਹੇ ਹਨ। ਜਿਸ ਦਾ ਜਵਾਬ ਲੁਧਿਆਣਾ ਦੀਆਂ ਮਿੰਊਸਪਲ ਚੋਣਾਂ ਵਿਚ ਉਕਤ ਦਲਾਂ ਨੂੰ ਮੂੰਹ ਦੀ ਹਾਰ ਖਾ ਕੇ ਮਿਲ ਜਾਵੇਗਾ। ਇਸ ਦੋਰਾਨ ਨਵ ਨਿਯੁਕਤ ਅਹੁੱਦੇਦਾਰਾਂ ਨੇ ਆਪਣੇ-ਆਪਣੇ ਸੰਬੋਧਨ ਦੋਰਾਨ ਪਾਰਟੀ ਪ੍ਰਤੀ ਸਚਾਰੂ ਢੰਗ ਨਾਲ ਤਨੋ-ਮਨੋ ਸੇਵਾ ਕਰਨ ਦਾ ਪ੍ਰਣ ਕੀਤਾ ਤੇ ਪੰਜਾਬ ਵਿਚ ਰਹਿ ਰਹੇ ਆਪਣੇ-ਆਪਣੇ ਸਾਕ ਸੰਬੰਧੀਆਂ ਸੱਜਣਾ ਮਿੱਤਰਾਂ ਨੂੰ ਪਾਰਟੀ ਨਾਲ ਜੋੜਨ ਲਈ ਸੰਪਰਕ ਲਹਿਰ ਤਿਆਰ ਕਰਕੇ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਪ੍ਰੇਰਿਆ ਅਤੇ ਇਸ ਮੋਕੇ ਪਾਰਟੀ ਵਲੋਂ ਨਿਉਕਤੀ ਪੱਤਰ ਵੀ ਦਿੱਤੇ ਗਏ। ਇਸ ਮੋਕੇ ਜਸਵਿੰਦਰ ਸਿੰਘ ਲਾਟੀ ਪ੍ਰਧਾਨ ਇਟਲੀ ਨੇ ਕਿਹਾ ਕਿ ਆਣ ਵਾਲੇ ਦਿਨਾਂ ਵਿੱਚ ਇਟਲੀ ਵਿੱਚ ਜਿਲ੍ਹਾਂ ਪੱਧਰ ਤੇ ਨਿਯੁਕਤੀਆ ਕੀਤੀਆ ਜਾਣਗੀਆ।

Share Button

Leave a Reply

Your email address will not be published. Required fields are marked *